ਕੋਰੋਨਾ ਕਹਿਰ ਵਿਚਕਾਰ ਮੋਦੀ ਨੇ ਕੀਤੀ 'ਮਨ ਕੀ ਬਾਤ', ਕਿਹਾ- ਲੌਕਡਾਊਨ ਨੇ ਬਦਲਿਆ ਲੋਕਾਂ ਦਾ ਨਜ਼ਰੀਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਅਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੌਰਾਨ ਦੇਸ਼ ਨੂੰ ਸੰਬੋਧਨ ਕੀਤਾ।
ਨਵੀਂ ਦਿੱਲੀ: 1ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਅਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੌਰਾਨ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਲੌਕਡਾਊਨ ਨੇ ਕਈ ਲੋਕਾਂ ਦਾ ਨਜ਼ਰੀਆ ਬਦਲ ਦਿੱਤਾ ਹੈ।
ਉਹਨਾਂ ਨੇ ਕਿਹਾ ਕਿ ਡਾਕਟਰ ਹੋਣ ਜਾ ਸਫਾਈ ਕਰਮਚਾਰੀ ਜਾਂ ਪੁਲਿਸ ਮੁਲਾਜ਼ਮਾਂ, ਇਹਨਾਂ ਨੂੰ ਲੈ ਕੇ ਆਮ ਲੋਕਾਂ ਦੇ ਨਜ਼ਰੀਏ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ।
ਪੀਐਮ ਮੋਦੀ ਨੇ ਕਿਹਾ ਕਿ 'ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਚੁੱਕਾ ਹੈ। ਹੁਣ ਸਮਾਂ ਹੈ ਕਿ ਇਸ ਰਮਜ਼ਾਨ ਨੂੰ ਸੰਜਮ, ਸਦਭਾਵਨਾ, ਸੰਵੇਦਨਸ਼ੀਲਤਾ ਅਤੇ ਸੇਵਾ ਦਾ ਪ੍ਰਤੀਕ ਬਣਾਇਆ ਜਾਵੇ। ਇਸ ਵਾਰ ਅਸੀਂ ਪਹਿਲਾਂ ਨਾਲੋਂ ਵਧੇਰੇ ਪ੍ਰਾਰਥਨਾ ਕਰੀਏ ਤਾਂ ਜੋ ਈਦ ਆਉਣ ਤੋਂ ਪਹਿਲਾਂ ਵਿਸ਼ਵ ਕੋਰੋਨਾ ਤੋਂ ਮੁਕਤ ਹੋ ਜਾਵੇ'।
ਉਹਨਾਂ ਨੇ ਕਿਹਾ, 'ਕੋਈ ਵਿਅਕਤੀ ਆਪਣੀ ਪੂਰੀ ਪੈਨਸ਼ਨ, ਇਨਾਮ ਦੀ ਰਾਸ਼ੀ ਪੀਐੱਮ ਕੇਅਰਜ਼ ਵਿਚ ਜਮ੍ਹਾਂ ਕਰਵਾ ਰਿਹਾ ਹੈ। ਕੋਈ ਖੇਤ ਦੀਆਂ ਸਾਰੀਆਂ ਸਬਜ਼ੀਆਂ ਦਾਨ ਕਰ ਰਿਹਾ ਹੈ, ਕੋਈ ਮਾਸਕ ਬਣਾ ਰਿਹਾ ਹੈ'। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਲੋਕ ਗਲੀ ਮੁਹੱਲੇ ਵਿਚ, ਵੱਖ-ਵੱਖ ਥਾਵਾਂ 'ਤੇ ਇਕ-ਦੂਜੇ ਦੀ ਮਦਦ ਲਈ ਅੱਗੇ ਆਏ ਹਨ।
ਉਹਨਾਂ ਕਿਹਾ ਕਿ ਸਾਡੇ ਕਿਸਾਨ ਭਰਾ-ਭੈਣ ਮਹਾਂਮਾਰੀ ਦੌਰਾਨ ਵੀ ਅਪਣੇ ਖੇਤਾਂ ਵਿਚ ਦਿਨ-ਰਾਤ ਮਿਹਤਨ ਕਰ ਰਹੇ ਹਨ ਅਤੇ ਇਸ ਗੱਲ ਦੀ ਚਿੰਤਾ ਕਰ ਰਹੇ ਹਨ ਕਿ ਦੇਸ਼ ਵਿਚ ਕੋਈ ਵੀ ਭੁੱਖਾ ਨਾ ਸੋਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਇਕ ਟੀਮ ਵਜੋਂ ਕੰਮ ਕਰਦਾ ਹੈ, ਤਾਂ ਕੀ ਹੁੰਦਾ ਹੈ - ਅਸੀਂ ਇਸ ਦਾ ਅਨੁਭਵ ਕਰ ਰਹੇ ਹਾਂ। ਅੱਜ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਇਨ੍ਹਾਂ ਦਾ ਹਰ ਵਿਭਾਗ ਅਤੇ ਸੰਸਥਾ ਮਿਲ ਕੇ ਪੂਰੀ ਤਰ੍ਹਾਂ ਨਾਲ ਰਾਹਤ ਲਈ ਕੰਮ ਕਰ ਰਹੇ ਹਨ।