ਕੈਰਾਨਾ ਉਪ ਚੋਣ : ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਭਾਜਪਾ ਸਾਂਸਦ ਵਿਰੁਧ ਮਾਮਲਾ ਦਰਜ
ਭਾਜਪਾ ਸਾਂਸਦ ਕਾਂਤਾ ਕਰਦਮ ਦੇ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ| ਸਾਂਸਦ 'ਤੇ ........
Karaana sub election
ਮੁਜੱਫਰਨਗਰ , 26 ਮਈ (ਏਜੰਸੀ) : ਭਾਜਪਾ ਸਾਂਸਦ ਕਾਂਤਾ ਕਰਦਮ ਦੇ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ| ਸਾਂਸਦ 'ਤੇ ਮੰਗਲਵਾਰ ਨੂੰ ਆਪਣੇ ਭਾਸ਼ਣ ਵਿਚ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀ ਟਿੱਪਣੀ ਕਰਨ ਦਾ ਇਲਜ਼ਾਮ ਹੈ | ਨੁਕੁਦ ਥਾਣੇ ਦੇ ਐਸਐਚਓ ਯਸ਼ਪਾਲ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਉੱਤੇ ਕਾਂਤਾ ਕਰਦਮ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ|