ਇਸ ਪਿੰਡ ਵਿਚ ਹੁੰਦਾ ਹੈ ਵੱਖਰੀ ਕਿਸਮ ਦਾ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੈਣ ਲੈਂਦੀ ਹੈ ਲਾੜੀ ਨਾਲ ਫੇਰੇ

Gujarat villagers uphold grooms sister marriage tribal tradition

ਗੁਜਰਾਤ: ਛੋਟਾ ਉਦੈਪੁਰ ਸ਼ਹਿਰ ਵਿਚ ਆਦਿਵਾਸੀਆਂ ਦੇ ਅਨੋਖਾ ਵਿਆਹ ਕਰਨ ਦਾ ਰਿਵਾਜ਼ ਹੈ। ਇੱਥੇ ਹੋਣ ਵਾਲੇ ਵਿਆਹ ਵਿਚ ਲਾੜਾ ਸ਼ਾਮਲ ਨਹੀਂ ਹੋ ਸਕਦਾ। ਨਿਯਮਾਂ ਮੁਤਾਬਕ ਵਿਆਹ ਵਿਚ ਲਾੜੇ ਦੀ ਥਾਂ ਉਸ ਦੀ ਕੁਆਰੀ ਭੈਣ ਜਾਂ ਉਸ ਦੇ ਪਰਵਾਰ ਦੀ ਕੋਈ ਹੋਰ ਕੁਆਰੀ ਔਰਤ ਉਸ ਦੀ ਪ੍ਰਤੀਨਿਧਤਾ ਕਰੇਗੀ। ਲਾੜਾ ਘਰ ਵਿਚ ਹੀ ਰਹਿੰਦਾ ਹੈ। ਲਾੜੇ ਦੀ ਭੈਣ ਬਰਾਤ ਲੈ ਕੇ ਜਾਂਦੀ ਹੈ ਅਤੇ ਲਾੜੀ ਨਾਲ ਵਿਆਹ ਕਰਦੀ ਹੈ।

ਲਾੜੇ ਦੀ ਭੈਣ ਹੀ ਫੇਰੇ ਲੈਂਦੀ ਹੈ ਤੇ ਲਾੜੀ ਨੂੰ ਘਰ ਲੈ ਕੇ ਆਉਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਸੁਰਖੇੜਾ ਪਿੰਡ ਦੇ ਕਾਨਜੀਭਈ ਰਾਥਵਾ ਨੇ ਦਸਿਆ ਕਿ ਸਾਰੀਆਂ ਰਸਮਾਂ ਲਾੜੇ ਦੀ ਭੈਣ ਦੁਆਰਾ ਕੀਤੀਆਂ ਜਾਂਦੀਆਂ ਹਨ। ਲਾੜੇ ਦੀ ਭੈਣ ਹੀ ਫੇਰੇ ਲੈਂਦੀ ਹੈ। ਇਹ ਪ੍ਰਥਾ ਤਿੰਨ ਪਿੰਡਾਂ ਵਿਚ ਚਲਦੀ ਹੈ। ਇੱਥੇ ਦੇ ਲੋਕ ਮੰਨਦੇ ਹਨ ਕਿ ਜੇਕਰ ਅਜਿਹਾ ਨਹੀਂ ਕੀਤਾ ਤਾਂ ਕੋਈ ਨੁਕਸਾਨ ਹੋ ਜਾਵੇਗਾ।

ਪਿੰਡ ਦੇ ਮੁਖੀ ਰਾਮਸਿੰਘਭਈ ਰਾਥਵਾ ਨੇ ਕਿਹਾ ਕਿ ਕਈ ਲੋਕਾਂ ਨੇ ਇਸ ਪ੍ਰਥਾ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਫਿਰ ਉਹਨਾਂ ਨਾਲ ਬੁਰਾ ਹੋਇਆ। ਜਾਂ ਤਾਂ ਉਹਨਾਂ ਦਾ ਵਿਆਹ ਟੁੱਟ ਗਿਆ ਜਾਂ ਉਹਨਾਂ ਦੇ ਘਰ ਵਿਚ ਬਹੁਤ ਪਰੇਸ਼ਾਨੀਆਂ ਆਉਣ ਲੱਗੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਲਾੜਾ ਅਪਣੇ ਵਿਆਹ ਵਿਚ ਪੂਰਾ ਤਿਆਰ ਹੋ ਸਕਦਾ ਹੈ।