''ਏਐਮਯੂ 'ਚ ਲੱਗੀ ਜਿਨਾਹ ਦੀ ਤਸਵੀਰ ਨੂੰ ਪਾਕਿਸਤਾਨ ਭੇਜਾਂਗਾ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਸਾਂਸਦ ਸਤੀਸ਼ ਗੌਤਮ ਦਾ ਬਿਆਨ

Alighar Muslim Univercity

ਅਲੀਗੜ੍ਹ- ਹਾਲੇ ਕੇਂਦਰ ਵਿਚ ਨਵੀਂ ਮੋਦੀ ਸਰਕਾਰ ਨੇ ਸਹੁੰ ਵੀ ਨਹੀਂ ਚੁੱਕੀ ਕਿ ਭਾਜਪਾ ਸਾਂਸਦਾਂ ਨੇ ਅਪਣੇ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅਲੀਗੜ੍ਹ ਤੋਂ ਜਿੱਤੇ ਭਾਜਪਾ ਸਾਂਸਦ ਸਤੀਸ਼ ਗੌਤਮ ਨੇ ਅਲੀਗੜ੍ਹ ਮੁਸਲਿਮ ਯੂਨੀਵਰਸੀਟੀ ਵਿਚ ਲੱਗੀ ਮੁਹਮੰਦ ਅਲੀ ਜਿਨਾਹ ਦੀ ਤਸਵੀਰ ਨੂੰ ਪਾਕਿਸਤਾਨ ਭੇਜਣ ਦੀ ਗੱਲ ਕਹੀ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਮਹੀਨਿਆਂ ਪਹਿਲਾਂ ਸ਼ਾਂਤ ਹੋਇਆ ਵਿਵਾਦ ਇਕ ਵਾਰ ਫਿਰ ਤੋਂ ਗਰਮਾਉਂਦਾ ਨਜ਼ਰ ਆ ਰਿਹਾ ਹੈ।

ਸਾਂਸਦ ਦੇ ਇਸ ਬਿਆਨ ਤੋਂ ਬਾਅਦ ਏਐਮਯੂ ਦੇ ਮੈਂਬਰਾਂ ਸਮੇਤ ਕੁਝ ਮੁਸਲਿਮ ਧਰਮ ਗੁਰੂਆਂ ਨੇ ਇਸ 'ਤੇ ਇਤਰਾਜ਼ ਜ਼ਾਹਰ ਕੀਤਾਹੈ। ਅਲੀਗੜ੍ਹ ਮੁਸਲਿਮ ਯੂਨੀਵਰਸੀਟੀ ਵਿਦਿਆਰਥੀ ਯੂਨੀਅਨ ਦੇ ਸਕੱਤਰ ਹੁਜ਼ੈਫਾ ਆਮਿਰ ਨੇ ਕਿਹਾ ਕਿ ਭਾਜਪਾ ਸਾਂਸਦ ਜਿਨਾਹ ਦੀ ਤਸਵੀਰ ਤਾਂ ਛੱਡੋ, ਉਹ ਅਲੀਗੜ੍ਹ ਮੁਸਲਿਮ ਯੂਨੀਵਰਸੀਟੀ ਦੇ ਇਕ ਪੱਤੇ ਨੂੰ ਵੀ ਨਹੀਂ ਛੂਹ ਸਕਦੇ। ਅਲੀਗੜ੍ਹ ਮੁਸਲਿਮ ਯੂਨੀਵਰਸੀਟੀ ਕਿਸੇ ਦੇ ਬਾਪ ਦੀ ਜਗੀਰ ਨਹੀਂ।

ਉਧਰ ਮੁਸਲਿਮ ਧਰਮ ਗੁਰੂ ਮੁਫਤੀ ਜ਼ਾਹਿਦ ਨੇ ਵੀ ਭਾਜਪਾ ਸਾਂਸਦ ਸਤੀਸ਼ ਗੌਤਮ ਦੇ ਬਿਆਨ ਨੂੰ ਫਾਲਤੂ ਦੱਸਿਆ। ਉਨ੍ਹਾਂ ਨੇ ਕਿਹਾ ਕਿ“ਜਿੱਤਣ ਤੋਂ ਬਾਅਦ ਸਾਂਸਦ ਸਤੀਸ਼ ਗੌਤਮ ਨੂੰ ਖ਼ੁਦਾ ਦਾ ਸ਼ੁਕਰੀਆ ਕਰਨਾ ਚਾਹੀਦਾ, ਨਾ ਕਿ ਫਾਲਤੂ ਦੀ ਬਿਆਨਬਾਜ਼ੀ। ਦੱਸ ਦਈਏ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਅਪਣੇ ਪ੍ਰਸਿੱਧ ਵਿਦਿਆਰਥੀਆਂ ਦੀ ਤਸਵੀਰਾਂ ਲਗਾਈਆਂ ਹੋਈਆਂ ਹਨ।

ਜਿਨ੍ਹਾਂ ਵਿਚ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਵੀ ਸ਼ਾਮਲ ਹੈ। ਜੋ ਇਸੇ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਸਨ ਪਰ ਭਾਜਪਾ ਸਾਂਸਦ ਦੇ ਬਿਆਨ ਤੋਂ ਇੰਝ ਜਾਪਦੈ ਕਿ ਇਸ ਵਾਰ ਉਨ੍ਹਾਂ ਦੀ ਤਸਵੀਰ ਨੂੰ ਲੈ ਕੇ ਬਵਾਲ ਕਾਫ਼ੀ ਵਧਣ ਵਾਲਾ ਹੈ। ਸਤੀਸ਼ ਗੌਤਮ ਦੂਜੀ ਵਾਰ ਅਲੀਗੜ੍ਹ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਦੇਖੋ ਵੀਡੀਓ.........