ਮਹਾਰਾਸ਼ਟਰ ’ਚ ਸਿਆਸੀ ਹਲਚਲ: ਖਤਰੇ ਵਿਚ ਉਧਵ ਸਰਕਾਰ? BJP ਕਰੇਗੀ ਪ੍ਰੈਸ ਕਾਨਫਰੰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇ ਭਾਰਤ ਵਿਚ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਦੇਸ਼ ਵਿਚ ਕੋਰੋਨਾ ਵਾਇਰਸ...

Maharashtra is uddhav government in danger bjp will hold a press conference

ਮੁੰਬਈ- ਕੋਰੋਨਾ (Corona) ਸੰਕਟ ਦੇ ਚਲਦੇ ਮਹਾਰਾਸ਼ਟਰ ਵਿਚ ਇਕ ਵਾਰ ਫਿਰ ਰਾਜਨੀਤਿਕ ਡਰਾਮਾ ਸ਼ੁਰੂ ਹੋ ਗਿਆ ਹੈ। ਭਾਜਪਾ (BJP) ਨੇਤਾ ਨਾਰਾਇਣ ਰਾਣੇ  (Narayan Rane) ਨੇ ਕਿਹਾ ਹੈ ਕਿ ਉਧਵ ਸਰਕਾਰ ਕੋਰੋਨਾ ਸੰਕਟ ਨੂੰ ਸੰਭਾਲਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ।  ਭਾਜਪਾ ਨੇ ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਸ਼ਾਸ਼ਨ ਲਾਗੂ ਕਰਨ ਦੀ ਮੰਗ ਕੀਤੀ ਹੈ।

ਇਸੇ ਦੌਰਾਨ ਐਨਸੀਪੀ ਮੁਖੀ ਸ਼ਰਦ ਪਵਾਰ (Sharad Pawar) ਨੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ ਹੈ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਅੱਜ ਸ਼ਾਮ 4 ਵਜੇ ਪ੍ਰੈਸ ਕਾਨਫਰੰਸ ਕਰਨਗੇ।

ਦੂਜੇ ਪਾਸੇ ਰਾਸ਼ਟਰਪਤੀ ਸ਼ਾਸਨ ਨੂੰ ਅਫਵਾਹ ਦੱਸਦੇ ਹੋਏ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਹੈ ਕਿ ਜੇ ਭਾਜਪਾ ਰਾਸ਼ਟਰਪਤੀ ਸ਼ਾਸਨ ਦੀ ਗੱਲ ਕਰ ਰਹੀ ਹੈ ਤਾਂ ਉਹ ਉਨ੍ਹਾਂ ਦੇ ਕਿਸੇ ਵੱਡੇ ਨੇਤਾ ਦੇ ਮੂੰਹੋਂ ਇਹ ਨਹੀਂ ਸੁਣਿਆ। ਉਹਨਾਂ ਨੇ ਦੇਵੇਂਦਰ ਫੜਨਵੀਸ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨਿਤਿਨ ਗਡਕਰੀ ਨੂੰ ਇਹ ਕਹਿੰਦੇ ਹੋਏ ਨਹੀਂ ਸੁਣਿਆ ਹੈ। ਅਜਿਹੇ ਵਿਚ ਉਹ ਇਸ ਤੇ ਕਿਵੇਂ ਵਿਸ਼ਵਾਸ ਕਰ ਸਕਦਾ ਹਨ?

ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਸ਼ਰਦ ਪਵਾਰ ਨੂੰ ਉਧਵ ਠਾਕਰੇ ਨਾਲ ਮਿਲਦੇ  ਹਨ ਤਾਂ ਇਸ ਦੀ ਕਾਰਨ ਕੀ ਹੈ? ਜੇ ਰਾਜ ਨੂੰ ਚਲਾਉਣ ਵਾਲੇ ਦੋ ਪ੍ਰਮੁੱਖ ਨੇਤਾ ਇਕੱਠੇ ਬੈਠ ਕੇ ਰਾਜ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ ਤਾਂ ਉਹਨਾਂ ਦੇ ਖਿਆਲ ਵਿਚ ਇਸ ਵਿਚ ਕੋਈ ਸਮੱਸਿਆ ਵਰਗੀ ਕੋਈ ਚੀਜ਼ ਨਹੀਂ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਨੇ ਦੁਨੀਆ ਵਿਚ ਹੱਲਾ ਮਚਾਇਆ ਹੋਇਆ ਹੈ ਜਿਸ ਦੇ ਚਲਦੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੇ ਭਾਰਤ ਵਿਚ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 1.45 ਲੱਖ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 6535 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਦੇ 80,722 ਐਕਟਿਵ ਕੇਸ ਹਨ ਅਤੇ ਹੁਣ ਤੱਕ 60,490 ਲੋਕ ਠੀਕ ਹੋ ਚੁੱਕੇ ਹਨ ਜਦਕਿ ਹੁਣ ਤੱਕ 4,167 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਹਾਰਾਸ਼ਟਰ, ਰਾਜਧਾਨੀ ਦਿੱਲੀ, ਗੁਜਰਾਤ ਅਤੇ ਤਾਮਿਲਨਾਡੂ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਹਨ। ਇਕੱਲੇ ਮਹਾਰਾਸ਼ਟਰ ਵਿੱਚ ਹੀ 52 ਹਜ਼ਾਰ ਤੋਂ ਵੱਧ ਸੰਕਰਮਣ ਦੇ ਕੇਸ ਹਨ। ਇਸ ਦੇ ਮੱਦੇਨਜ਼ਰ ਜਨਤਕ ਗਣੇਸ਼ਓਤਸਵ ਸੰਮਤੀ ਵਡਾਲਾ ਨੇ ਆਪਣੇ ਗਣੇਸ਼ ਚਤੁਰਥੀ ਦੇ ਜਸ਼ਨਾਂ ਨੂੰ ਫਰਵਰੀ 2021 ਤੱਕ ਮੁਲਤਵੀ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।