ਉਬਰ ਕੈਬ 'ਚ ਯਾਤਰਾ ਦੌਰਾਨ ਮਹਿਲਾ ਪੱਤਰਕਾਰ 'ਤੇ ਹਮਲਾ, ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਦੇ ਲੋਅਰ ਪਰੇਲ ਵਿਚ ਇਕ ਸਾਂਝੀ ਉਬਰ ਕੈਬ ਵਿਚ ਸਵਾਰ ਇਕ ਮਹਿਲਾ ਪੱਤਰਕਾਰ ਨੇ ਅਪਣੇ ਇਕ ਮਹਿਲਾ ਸਹਿਯਾਤਰੀ 'ਤੇ...

woman journalist

ਮੁੰਬਈ : ਮੁੰਬਈ ਦੇ ਲੋਅਰ ਪਰੇਲ ਵਿਚ ਇਕ ਸਾਂਝੀ ਉਬਰ ਕੈਬ ਵਿਚ ਸਵਾਰ ਇਕ ਮਹਿਲਾ ਪੱਤਰਕਾਰ ਨੇ ਅਪਣੇ ਇਕ ਮਹਿਲਾ ਸਹਿਯਾਤਰੀ 'ਤੇ ਨਸਲੀ ਟਿੱਪਣੀ ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਮਹਿਲਾ ਪੱਤਰਕਾਰ ਨੇ ਕਈ ਟਵੀਟ ਅਤੇ ਫੇਸਬੁਕ 'ਤੇ ਪੋਸਟ ਕੀਤਾ ਹੈ, ਜਿਸ ਵਿਚ ਉਸ ਨੇ ਕਿਹਾ ਕਿ ਹੈ ਕਿ ਇਕ ਹੋਰ ਮਹਿਲਾ ਨੇ ਉਬਰ ਦੀ ਸਵਾਰੀ ਲਈ ਸਭ ਤੋਂ ਜ਼ਿਆਦਾ ਭੁਗਤਾਨ ਕਰਨ ਦੇ ਬਾਵਜੂਦ ਉਸ ਨੂੰ ਆਖ਼ਰ ਵਿਚ ਛੱਡਣ ਦੀ ਸ਼ਿਕਾਇਤ ਕੀਤੀ। 

ਪੁਲਿਸ ਨੇ ਮਹਿਲਾ ਪੱਤਰਕਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ। ਪੱਤਰਕਾਰ ਨੇ ਕਿਹਾ ਕਿ ਜਦੋਂ ਉਸ ਨੇ ਮਾਮਲੇ ਵਿਚ ਦਖ਼ਲ ਦੇਣ ਦਾ ਯਤਨ ਕੀਤਾ ਤਾਂ ਉਸ 'ਤੇੰ ਰੰਗਰੂਪ ਨੂੰ ਲੈ ਕੇ ਨਸਲੀ ਟਿੱਪਣੀ ਕੀਤੀ ਗਈ ਅਤੇ ਕਾਰ ਵਿਚ ਉਸ ਦੇ ਨਾਂਲ ਮਾਰਕੁੱਟ ਕੀਤੀ ਗਈ। ਪੱਤਰਕਾਰ ਨੇ ਕਿਹਾ ਕਿ ਮਹਿਲਾ ਨੇ ਉਸ ਦੇ ਵਾਲ ਖਿੱਚੇ ਅਤੇ ਉਸ ਦੇ ਚਿਹਰੇ ਨੂੰ ਨੋਚ ਲਿਆ। ਪੀੜਤ ਮਹਿਲਾ ਪੱਤਰਕਾਰ ਦੇ ਅਨੁਸਾਰ ਦੋਸ਼ੀ ਮਹਿਲਾ ਕੈਬ ਵਿਚ ਉਸ ਦੇ ਨਾਲ ਸਫ਼ਰ ਕਰ ਰਹੀ ਸੀ। 

ਇਸੇ ਦੌਰਾਨ ਦੂਜੀ ਮਹਿਲਾ ਨੇ ਕੈਬ ਚਾਲਕ ਨਾਲ ਇਸ ਗੱਲ 'ਤੇ ਲੜਾਈ ਸ਼ੁਰੂ ਕਰ ਦਿਤੀ ਕਿ ਉਹ ਜ਼ਿਆਦਾ ਕਿਰਾਇਆ ਦੇ ਰਹੀ ਹੈ, ਇਸ ਤੋਂ ਬਾਅਦ ਉਸ ਨੂੰ ਬਾਅਦ ਵਿਚ ਕਿਉਂ ਛੱਡਿਆ ਜਾ ਰਿਹਾ ਹੈ। ਇਸ 'ਤੇ ਜਦੋਂ ਮਹਿਲਾ ਪੱਤਰਕਾਰ ਨੇ ਕੈਬ ਡਰਾਈਵਰ ਦੇ ਬਚਾਅ ਵਿਚ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਮਹਿਲਾ ਨੇ ਉਸ ਦੇ ਨਾਲ ਬਦਸਲੂਕੀ ਕੀਤੀ ਅਤੇ ਉਸ ਦੇ ਨਾਲ ਮਾਰਕੁੱਟ ਵੀ ਕੀਤੀ। 

ਪੀੜਤ ਮਹਿਲਾ ਨੇ ਦੋਸ਼ ਲਗਾਇਆ ਕਿ ਉਬਰ ਕੰਪਨੀ ਨੇ ਦੋਸ਼ੀ ਮਹਿਲਾ ਨਾਲ ਜੁੜੀ ਜਾਣਕਾਰੀ ਵੀ ਉਸ ਨਾਲ ਸਾਂਝੀ ਕਰਨ ਤੋਂ ਮਨ੍ਹਾਂ ਕਰ ਦਿਤਾ। ਨਾਲ ਹੀ ਉਨ੍ਹਾਂ ਕਿਹਾ ਕਿ ਉਬਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੁੱਝ ਨਹੀਂ ਕਰਦਾ। ਜੇਕਰ ਉਬਰ ਮੁੰਬਈ ਪੁਲਿਸ ਦੀ ਗੱਲ ਨਹੀਂ ਸਮਝ ਪਾ ਰਿਹਾ ਹੈ ਤਾਂ ਸਾਫ਼ ਹੈ ਕਿ ਇਕ ਆਮ ਨਾਗਰਿਕ ਹੋਣ ਦੇ ਨਾਤੇ ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਉਬਰ ਕੈਬ ਵਿਚ ਸਾਹਮਣੇ ਆਇਆ ਵੈਸੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ,

ਇਸ ਤੋਂ ਪਹਿਲਾਂ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਉਬਰ ਕੈਬ ਦੇ ਡਰਾਈਵਰਾਂ ਵਲੋਂ ਕਈ ਔਰਤਾਂ ਅਤੇ ਲੜਕੀਆਂ ਨਾਲ ਬਦਸਲੂਕੀ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਦੇ ਮਾਮਲੇ ਵਿਚ ਸਾਹਮਣੇ ਆ ਚੁੱਕੇ ਹਨ। ਮਹਿਲਾ ਪੱਤਰਕਾਰ ਨੇ ਕਿਹਾ ਕਿ ਸਰਕਾਰ ਨੂੰ ਉਬਰ ਕੈਬ ਵਿਰੁਧ ਸਖ਼ਤੀ ਵਰਤਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਸੁਰੱਖਿਆ ਮਿਲ ਸਕੇ।