ਕਾਬੁਲ 'ਚ ਆਤਮਘਾਤੀ ਹਮਲਾ, 13 ਹਲਾਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੋਮਵਾਰ ਨੂੰ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਹਮਲੇ 'ਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 31 ਜ਼ਖ਼ਮੀ ਹੋ ਗਏ। ਹਮਲਾ...

Army in Kabul

ਕਾਬੁਲ,ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੋਮਵਾਰ ਨੂੰ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਹਮਲੇ 'ਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 31 ਜ਼ਖ਼ਮੀ ਹੋ ਗਏ। ਹਮਲਾ ਕਾਬੁਲ ਦੇ ਦਾਰੁਲਮਨ ਸ਼ਹਿਰ ਵਿਚ ਪੇਂਡੂ ਮੁੜ ਵਸੇਬਾ ਅਤੇ ਵਿਕਾਸ ਮੰਤਰਾਲੇ ਦੇ ਬਾਹਰ ਹੋਇਆ।'ਟੋਲੋ ਨਿਊਜ਼' ਮੁਤਾਬਕ ਹਮਲਾ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਹੋਇਆ। ਰੀਪੋਰਟ ਮੁਤਾਬਕ ਜਦੋਂ ਲੋਕ ਮੰਤਰਾਲੇ ਅੰਦਰੋਂ ਕੰਮ ਖ਼ਤਮ ਕਰ ਕੇ ਬਾਹਰ ਆ ਰਹੇ ਸਨ, ਉਦੋਂ ਇਹ ਹਲਮਾ ਹੋਇਆ।

ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਇਕ ਆਤਮਘਾਤੀ ਹਮਲਾ ਹੀ ਸੀ।ਜ਼ਿਕਰਯੋਗ ਹੈ ਕਿ ਪਿਛਲੇ ਸੋਮਵਾਰ (4 ਜੂਨ) ਨੂੰ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ 'ਚ ਸਿਖਿਆ ਵਿਭਾਗ ਦੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ। ਇਸ ਮਗਰੋਂ ਅਤਿਵਾਦੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਕਾਰ ਝੜਪ ਹੋਈ ਸੀ, ਜਿਸ 'ਚ 15 ਅਫ਼ਗ਼ਾਨ ਸੁਰੱਖਿਆ ਕਰਮੀ ਮਾਰੇ ਗਏ ਸਨ। (ਪੀਟੀਆਈ)