ਭਾਰਤ ਨੇ ਸ੍ਰੀਲੰਕਾ ਦੇ ਫ਼ੌਜੀਆਂ ਨੂੰ ਕਰਵਾਈ ਤੀਰਥ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਅਪਣੇ ਗੁਆਂਢੀ ਦੇਸ਼ ਸ੍ਰੀਲੰਕਾ ਦੇ ਨਾਲ ਫ਼ੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ  ਅਨੋਖਾ ਕਦਮ ਉਠਾਇਆ ਹੈ। ਭਾਰਤ ਨੇ ਸ੍ਰੀਲੰਕਾ ਦੇ ...

Sri lankan

ਨਵੀਂ ਦਿੱਲੀ : ਭਾਰਤ ਨੇ ਅਪਣੇ ਗੁਆਂਢੀ ਦੇਸ਼ ਸ੍ਰੀਲੰਕਾ ਦੇ ਨਾਲ ਫ਼ੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ  ਅਨੋਖਾ ਕਦਮ ਉਠਾਇਆ ਹੈ। ਭਾਰਤ ਨੇ ਸ੍ਰੀਲੰਕਾ ਦੇ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਸਮੇਤ 160 ਮੈਂਬਰੀ ਵਫ਼ਦ ਦੀ ਮੇਜ਼ਬਾਨੀ ਕਰਦਿਆਂ ਉਨ੍ਹਾਂ ਨੂੰ ਬਿਹਾਰ ਦੇ ਗਯਾ ਵਿਚ ਬੋਧੀ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਈ। ਹਵਾਈ ਫ਼ੌਜ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੇ ਇਕ ਸੀ-17 ਜਹਾਜ਼ ਨੇ ਸ਼੍ਰੀਲੰਕਾਈ ਵਫ਼ਦ ਵਿਚ ਤਿੰਨੇ ਸੈਨਾਵਾਂ ਦੇ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਕੋਲੰਬੋ ਤੋਂ ਗਯਾ ਲਿਜਾਇਆ ਗਿਆ। ਇਹ ਵਫ਼ਦ ਗਯਾ ਵਿਚ ਅਧਿਕਾਰੀ ਸਿਖ਼ਲਾਈ ਅਕਾਦਮੀ ਦਾ ਵੀ ਦੌਰਾ ਕਰੇਗਾ। ਸ਼੍ਰੀਲੰਕਾਈ ਫ਼ੌਜੀਆਂ ਨੂੰ ਕਲ ਵਾਪਸ ਲਿਜਾਇਆ ਜਾਵੇਗਾ।

ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਦੀ ਹਾਲ ਹੀ ਕੀਤੀ ਗਈ ਸ਼੍ਰੀਲੰਕਾ ਦੀ ਯਾਤਰਾ ਦੌਰਾਨ ਉਥੋਂ ਦੀਆਂ ਤਿੰਨੇ ਸੈਨਾਵਾਂ ਦੇ ਫ਼ੌਜੀਆਂ ਨੂੰ ਗਯਾ ਵਿਚਲੇ ਬੋਧੀ ਧਾਰਮਿਕ ਅਸਥਾਨ ਦੀ ਯਾਤਰਾ ਲਈ ਪ੍ਰਸਤਾਵ 'ਤੇ ਚਰਚਾ ਕੀਤੀ ਗਈ ਸੀ। ਸ੍ਰੀਲੰਕਾਈ ਟੀਮ ਇਸ ਦੌਰੇ ਨੂੰ ਲੈ ਕੇ ਬੇਹੱਦ ਉਤਸ਼ਾਹਤ ਸੀ, ਜਦੋਂ ਰੱਖਿਆ ਮੰਤਰਾਲਾ ਨੇ ਫ਼ੌਜ ਮੁਖੀ ਦੀ ਪਹਿਲ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਸੀ। ਭਾਰਤ ਨੇ ਇਸੇ ਸਾਲ ਸ੍ਰੀਲੰਕਾ ਨੂੰ ਦੂਜਾ ਆਧੁਨਿਕ ਗਸ਼ਤੀ ਜਹਾਜ਼ ਸੌਂਪਿਆ ਸੀ।   ਸੈਨਿਕ ਕੂਟਨੀਤੀ ਦੀ ਇਸ ਪਹਿਲ ਨਾਲ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਵਿਸ਼ਵਾਸ ਵਧਾਉਣ ਵਿਚ ਮਦਦ ਮਿਲੇਗੀ। ਹਾਲਾਂਕਿ ਦੇਖਣਾ ਹੋਵੇਗਾ ਕਿ ਇਸ ਪਹਿਲ ਨੂੰ ਲੈ ਕੇ ਤਾਮਿਲਨਾਡੂ ਦੀ ਸਿਆਸਤ ਤੋਂ ਕੀ ਪ੍ਰਤੀਕਿਰਿਆ ਆਉਂਦੀ ਹੈ।

ਮਹੱਤਵਪੂਰਨ ਹੈ ਕਿ 2013 ਵਿਚ ਸ੍ਰੀਲੰਕਾ ਦੇ ਫ਼ੌਜੀ ਅਧਿਕਾਰੀਆਂ ਦੀ ਭਾਰਤ ਵਿਚ ਸਿਖ਼ਲਾਈ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਰਾਜ ਦੀ ਤਤਕਾਲੀਨ ਮੁੱਖ ਮੰਤਰੀ ਜੈਲਲਿਤਾ ਨੇ ਇਸ ਮਾਮਲੇ 'ਤੇ ਉਸ ਸਮੇਂ ਦੀ ਯੂਪੀਏ ਸਰਕਾਰ ਨੂੰ ਖ਼ੂਬ ਖ਼ਰੀਆਂ ਖੋਟੀਆਂ ਸੁਣਾਈਆਂ ਸਨ। ਉਥੇ ਹੀ ਇਸ ਤੋਂ ਬਾਅਦ ਸੂਬੇ ਵਿਚ ਵਿਰੋਧ ਪ੍ਰਦਰਸ਼ਨ ਵੀ ਹੋਏ ਸਨ ਪਰ 2013 ਤੋਂ 2018 ਦੇ ਵਿਚਕਾਰ ਕੇਂਦਰ ਵਿਚ ਸਰਕਾਰ ਦੀ ਤਸਵੀਰ ਬਦਲ ਚੁੱਕੀ ਹੈ ਤਾਂ ਉਥੇ ਜੇ ਜੈਲਲਿਤਾ ਵੀ ਹੁਣ ਦੁਨੀਆਂ ਵਿਚ ਨਹੀਂ ਹੈ। ਜਿਥੇ ਇਸ ਸਮੇਂ ਭਾਰਤ ਚਾਰੇ ਪਾਸੇ ਤੋਂ ਅਪਣੇ ਵਿਰੋਧੀਆਂ ਨਾਲ ਘਿਰਿਆ ਹੋਇਆ ਹੈ, ਅਜਿਹੇ ਵਿਚ ਸ੍ਰੀਲੰਕਾ ਨਾਲ ਫ਼ੌਜੀ ਸਬੰਧ ਮਜ਼ਬੂਤ ਕਰਨੇ ਭਾਰਤ ਲਈ ਫ਼ਾਇਦੇਮੰਦ ਹੋ ਸਕਦੇ ਹਨ।