ਇਸ ਵਿਅਕਤੀ ਦੇ ਹੱਥਾਂ, ਪੈਰਾਂ ਤੇ ਉੱਗ ਜਾਂਦੀਆਂ ਹਨ ਦਰੱਖਤ ਵਰਗੀਆਂ ਟਾਹਣੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਬਦੁਲ ਦਾ ਕਹਿਣਾ ਹੈ ਕਿ ਹੁਣ ਉਹ ਇਹ ਦਰਦ ਸਹਿਣ ਨਹੀਂ ਕਰ ਸਕਦਾ ਉਹ ਰਾਤ ਨੂੰ ਸੌਂ ਨਹੀਂ ਪਾਉਂਦਾ ਇਸ ਲਈ ਉਸ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਉਸ ਦੇ ਹੱਥ ਕੱਟ ਦੇਣ

Tree Man

ਬੰਗਲਾਦੇਸ਼- ਨਾ ਸਹਿਣ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਅਤੇ ਟ੍ਰੀ ਮੈਨ ਦੇ ਨਾਮ ਨਾਲ ਮਸ਼ਹੂਰ ਬੰਗਲਾਦੇਸ਼ੀ ਨਾਗਰਿਕ  ਅਬਦੁਲ ਬਜਨਦਾਰ ਦਾ ਕਹਿਣਾ ਹੈ ਕਿ ਉਸ ਤੋਂ ਉਸ ਦੀ ਆਪਣੀ ਇਹ ਦੁਰਲੱਭ ਬਿਮਾਰੀ ਸਹਿਣ ਨਹੀਂ ਹੁੰਦੀ। ਅਬਦੁਲ ਦੇ ਹੱਥਾਂ ਅਤੇ ਪੈਰਾਂ ਤੇ ਦਰੱਖਤ ਦੀਆਂ ਟਹਿਣੀਆਂ ਵਰਗੀਆਂ ਜੜ੍ਹਾਂ ਉਭਰ ਆਉਂਦੀਆਂ ਹਨ। ਇਸ ਦੁਰਲੱਭ ਅਤੇ ਅਜੀਬ ਬਿਮਾਰੀ ਦੇ ਚੱਲਦੇ ਅਬਦੁਲ ਦੇ ਹੱਥਾਂ ਅਤੇ ਪੈਰਾਂ ਤੇ ਵਾਰ-ਵਾਰ ਦਰੱਖਤ ਦੀਆਂ ਟਹਿਣੀਆਂ ਵਰਗੀਆਂ ਅਜੀਬ ਜੜ੍ਹਾਂ ਉੱਗ ਆਉਣਦੀਆਂ ਹਨ ਜਿਸ ਦੇ ਕਾਰਨ ਉਸ ਨੂੰ ਕਾਫੀ ਦਰਦ ਹੁੰਦਾ ਹੈ।

ਇਸ ਲਈ ਅਬਦੁਲ ਦਾ ਕਹਿਣਾ ਹੈ ਕਿ ਉਸ ਦੇ ਹੱਥ ਕੱਟ ਦਿੱਤੇ ਜਾਣ  ਤਾਂ ਕਿ ਉਸ ਨੂੰ ਇਸ ਦਰਦ ਤੋਂ ਛੁਟਕਾਰਾ ਮਿਲ ਸਕੇ। ਜਾਣਕਾਰੀ ਮੁਤਾਬਿਕ ਅਬਦੁਲ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ 2016 ਤੋਂ ਲੈ ਕੇ 25 ਵਾਰ ਆਪਰੇਸ਼ਨ ਕਰਾ ਚੁੱਕਾ ਹੈ। ਇਸ ਬਿਮਾਰੀ ਨੂੰ ਐਪੀਡਰਮੋਡਿਸਪਲਾਜੀਆ ਵੈਂਡਰਿਫਾਰਮਸ ਕਹਿੰਦੇ ਹਨ। ਇਹ ਬਹੁਤ ਘੱਟ ਜੈਨੇਟਿਕ ਸਕਿੱਨ ਡਿਸਆਰਡਰ ਹੈ। ਜਿਸ ਨਾਲ ਪ੍ਰਭਾਵਿਤ ਇਨਸਾਨ ਵਿਚ ਦਰੱਖਤ ਵਰਗੀਆਂ ਟਹਿਣੀਆਂ ਦੀ ਤਰ੍ਹਾਂ ਸਕਿੱਨ ਗ੍ਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਸ ਬਿਮਾਰੀ ਨੂੰ ਟ੍ਰੀ ਮੈਨ ਡਿਜ਼ੀਜ਼ ਕਹਿੰਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਬੇਹੱਦ ਦੁਰਲੱਭ, ਅਜੀਬ ਅਤੇ ਨਾ ਸਹਿਣ ਵਾਲੇ ਦਰਦ ਵਾਲੀ ਬਿਮਾਰੀ ਨੂੰ ਹਰਾ ਦਿੱਤਾ ਹੈ ਪਰ ਪਿਛਲੇ ਸਾਲ ਮਈ ਵਿਚ ਹੋਈ ਸਰਜਰੀ ਤੋਂ ਬਾਅਦ ਅਬਦੁਲ ਨੂੰ ਢਾਕਾ ਸਥਿਤ ਕਲੀਨਿਕ ਵਿਚ ਆਉਣਾ ਪਿਆ। ਜਨਵਰੀ ਵਿਚ ਇਕ ਬੱਚੇ ਦੇ ਪਿਤਾ 28 ਸਾਲ ਅਬਦੁਲ ਦੀ ਹਾਲਤ ਹੋਰ ਵਿਗੜ ਗਈ ਜਿਸ ਦੇ ਚੱਲਦੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਨਾ ਪਿਆ। ਇਸ ਵਾਰ ਉਹਨਾਂ ਦੀ ਚਮੜੀ ਦੀ ਗ੍ਰੋਥ ਕੁੱਝ ਜ਼ਿਆਦਾ ਹੀ ਹੋ ਗਈ।

ਅਬਦੁਲ ਦਾ ਕਹਿਣਾ ਹੈ ਕਿ ਹੁਣ ਉਹ ਇਹ ਦਰਦ ਸਹਿਣ ਨਹੀਂ ਕਰ ਸਕਦਾ ਉਹ ਰਾਤ ਨੂੰ ਸੌਂ ਨਹੀਂ ਪਾਉਂਦਾ ਇਸ ਲਈ ਉਸ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਉਸ ਦੇ ਹੱਥ ਕੱਟ ਦੇਣ ਤਾਂ ਕਿ ਉਸ ਨੂੰ ਕੁੱਝ ਰਾਹਤ ਮਿਲ ਸਕੇ। ਅਬਦੁਲ ਦਾ ਮਾਂ ਅਮੀਨਾ ਬੀਬੀ ਨੇ ਵੀ ਇਹੀ ਬੇਨਤੀ ਕੀਤੀ ਕਿ ਉਸਦੇ ਬੇਟੇ ਦੇ ਹੱਥ ਕੱਟ ਦਿਓ ਤਾਂ ਕਿ ਉਹ ਇਸ ਨਰਕ ਚੋਂ ਬਾਹਰ ਨਿਕਲ ਸਕੇ। ਅਬਦੁਲ ਆਪਣੇ ਇਲਾਜ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਉਹਨਾਂ ਕੋਲ ਇਲਾਜ ਲਈ ਪੈਸੇ ਨਹੀਂ ਹਨ। ਢਾਕਾ ਮੈਡੀਕਲ ਕਾਲਜ ਹਸਪਤਾਲ ਦੀ ਮੁੱਖੀ ਪਲਾਸਟਿਕ ਸਰਜਨ ਸਮੰਥਾ ਲਾਲ ਸੇਨ ਨੇ ਕਿਹਾ ਕਿ ਸੱਤ ਡਾਕਟਰਾਂ ਦਾ ਬੋਰਡ ਅਬਦੁਲ ਦਾ ਹਾਲਤ ਤੇ ਚਰਚਾ ਕਰੇਗਾ।

ਉਹਨਾਂ ਨੇ ਕਿਹਾ ਕਿ ਉਹ ਆਪਣੇ ਵਿਚਾਰ ਰੱਖ ਚੁੱਕੇ ਹਨ ਪਰ ਉਹ ਉਹੀ ਕਰਨਗੇ ਜਿਹੜਾ ਕਿ ਅਬਦੁਲ ਦੇ ਲਈ ਬਿਹਤਰ ਹੋਵੇਗਾ। ਅਬਦੁਲ ਦੀ ਬਿਮਾਰੀ ਜਦੋਂ ਮੀਡੀਆ ਦੇ ਸਾਹਮਣੇ ਆਈ ਤਾਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਅਬਦੁਲ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ। ਆੁਣੇ ਇਲਾਜ ਦੇ ਪਹਿਲੇ ਪੜਾਅ ਦੇ ਦੌਰਾਨ ਅਬਦੁਲ ਹਸਪਤਾਲ ਦੇ ਪ੍ਰਾਈਵਿਟ ਵਿੰਗ ਵਿਚ ਕਰੀਬ ਦੋ ਸਾਲ ਤੱਕ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਅੱਧਾ ਦਰਜਨ ਲੋਕ ਇਸ ਬਿਮਾਰੀ ਦੇ ਸ਼ਿਕਾਰ ਹਨ। ਇਸ ਤੋਂ ਪਹਿਲਾਂ ਸਾਲ 2017 ਵਿਚ ਵੀ ਇਸ ਬਿਮਾਰੀ ਨਾਲ ਲੜ ਰਹੀ ਇਕ ਲੜਕੀ ਦਾ ਇਲਾਜ ਕੀਤਾ ਗਿਆ ਸੀ। ਡਾਕਟਰਾਂ ਨੇ ਉਸਦੇ ਸਫ਼ਲ ਆ੍ਰੇਸ਼ਨ ਦਾ ਐਲਾਨ ਕੀਤਾ ਸੀ ਪਰ ਆਪਰੇਸ਼ਨ ਤੋਂ ਬਾਅਦ ਇਸ ਤੋਂ ਵੀ ਜ਼ਿਆਦਾ ਲੰਮੀਆਂ ਟਾਹਣੀਆਂ ਉੱਗਣੀਆਂ ਸ਼ੁਰੂ ਹੋ ਗਈਆਂ ਸਨ। ਇਸ ਤੋਂ ਬਾਅਦ ਲੜਕੀ ਦਾ ਪਰਵਾਰ ਲੜਕੀ ਨੂੰ ਲੈ ਕੇ ਆਪਣੇ ਪਿੰਡ ਚਲਾ ਗਿਆ ਸੀ।