ਦਿੱਲੀ ਦੇ ਇਸ ਕਿਲ੍ਹੇ ਵਿਚ ਆਉਂਦੇ ਹਨ ਜਿੰਨ?

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਸੁਲਤਾਨ ਫ਼ਿਰੋਜ਼ ਸ਼ਾਹ ਤੁਗ਼ਲਕ ਦੁਆਰਾ ਬਣਵਾਇਆ ਗਿਆ ਸੀ ਇਹ ਕਿਲ੍ਹਾ

Feroz shah kotla fort a complete guide

ਨਵੀਂ ਦਿੱਲੀ: ਦਿੱਲੀ ਭਾਰਤ ਦੀ ਰਾਜਧਾਨੀ ਹੋਣ ਕਾਰਨ ਇੱਥੇ ਦੇਸ਼ ਦੇ ਨਾਲ ਹੀ ਵਿਦੇਸ਼ ਦੇ ਸੈਲਾਨੀਆਂ ਦਾ ਆਕਰਸ਼ਣ ਹੋਣਾ ਵੀ ਆਮ ਗੱਲ ਹੈ। ਭਾਰਤੀ ਇਤਿਹਾਸ ਅਤੇ ਵਿਰਾਸਤ ਦਾ ਵੱਡਾ ਦੌਰ ਦੇਖਿਆ ਹੈ ਦਿੱਲੀ ਨੇ। ਅਜਿਹਾ ਹੀ ਇਕ ਕਿਲ੍ਹਾ ਹੈ ਜਿਸ ਨੇ ਅਪਣੇ ਵਿਚ ਬਹੁਤ ਸਾਰਾ ਇਤਿਹਾਸ ਸਮੇਟਿਆ ਹੋਇਆ ਹੈ। ਇਹ ਕਿਲ੍ਹਾ ਦਿੱਲੀ ਵਿਚ ਸਥਿਤ ਫ਼ਿਰੋਜ਼ ਸ਼ਾਹ ਕੋਟਲਾ ਦਾ ਹੈ। ਕੁਤੁਬ ਮੀਨਾਰ, ਲਾਲ ਕਿਲ੍ਹਾ ਅਤੇ ਹੁਮਾਂਯੂ ਦੇ ਮਕਬਰੇ ਵਰਗਾ ਹੀ ਦਿੱਲੀ ਦਾ ਨਗੀਨਾ ਹੈ ਕੋਟਲਾ ਦਾ ਕਿਲ੍ਹਾ।

ਫ਼ਿਰੋਜ਼ ਸ਼ਾਹ ਕੋਟਲਾ ਕਿਲ੍ਹਾ ਨੂੰ ਕੇਵਲ ਕੋਟਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਦਿੱਲੀ ਦੇ ਸੁਲਤਾਨ ਫ਼ਿਰੋਜ਼ ਸ਼ਾਹ ਤੁਗ਼ਲਕ ਦੁਆਰਾ ਬਣਾਇਆ ਗਿਆ ਸੀ। ਇਸ ਕਿਲ੍ਹੇ ਨੂੰ ਬਣਾਉਣ ਪਿੱਛੇ ਮੁੱਖ ਕਾਰਨ ਤੁਗ਼ਲਕਾਬਾਦ ਵਿਚ ਪਾਣੀ ਦੀ ਕਮੀ ਸੀ ਅਤੇ ਇਹੀ ਕਾਰਨ ਸੀ ਕਿ ਉਸ ਦੌਰ ਵਿਚ ਮੁਗ਼ਲਾਂ ਨੇ ਅਪਣੀ ਰਾਜਧਾਨੀ ਨੂੰ ਤੁਗ਼ਲਕਾਬਾਦ ਤੋਂ ਫ਼ਿਰੋਜ਼ਾਬਾਦ ਚਲੇ ਜਾਣ ਦਾ ਫ਼ੈਸਲਾ ਕੀਤਾ। ਕੋਟਲਾ ਦਾ ਕਿਲ੍ਹਾ ਤੁਗ਼ਲਕ ਵੰਸ਼ ਦੀ ਤੀਜੀ ਪੀੜ੍ਹੀ ਦੇ ਸ਼ਾਸਨ ਦਾ ਪ੍ਰਤੀਕ ਬਣ ਗਿਆ।

ਇਸ ਕਿਲ੍ਹੇ ਵਿਚ ਸਥਾਨਕ ਲੋਕ ਵੱਡੀ ਗਿਣਤੀ ਵਿਚ ਆਉਂਦੇ ਹਨ। ਇਸ ਦਾ ਕਾਰਨ ਹੈ ਕਿ ਇਸ ਕਿਲ੍ਹੇ ਵਿਚ ਪ੍ਰਾਥਨਾ ਸਵੀਕਾਰ ਹੋਣ ਦਾ ਵਿਸ਼ਵਾਸ। ਲੋਕਾਂ ਦਾ ਕਹਿਣਾ ਹੈ ਕਿ ਸ੍ਵਰਗ 'ਚੋਂ ਜਿੰਨ ਇਸ ਕਿਲ੍ਹੇ ਵਿਚ ਆਉਂਦੇ ਹਨ ਅਤੇ ਲੋਕਾਂ ਦੀਆਂ ਇਛਾਵਾਂ ਪੂਰੀਆਂ ਕਰਦੇ ਹਨ। ਇਸ ਵਿਚ ਕਿੰਨੀ ਸੱਚਾਈ ਹੈ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਲੋਕਾਂ ਦੀ ਸ਼ਰਧਾ ਅਤੇ ਵਿਸ਼ਵਾਸ 'ਤੇ ਸਵਾਲ ਵੀ ਨਹੀਂ ਉਠਾਇਆ ਜਾ ਸਕਦਾ। ਘੁੰਮਣ ਲਈ ਇਹ ਕਿਲ੍ਹਾ ਇਕ ਚੰਗੀ ਜਗ੍ਹਾ ਹੈ।

ਇਸ ਕਿਲ੍ਹੇ ਖੱਬੇ ਪਾਸੇ ਅਸ਼ੋਕ ਸਤੰਭ ਹਨ ਅਤੇ ਸੱਜੇ ਪਾਸੇ ਜਾਮਾ ਮਸਜਿਦ। ਕੋਟਲਾ ਫੋਰਟ ਦਿੱਲੀ ਦੀ ਸਭ ਤੋਂ ਪੁਰਾਣੇ ਕਿਲ੍ਹਿਆਂ ਵਿਚੋਂ ਇਕ ਹੈ। ਇਸ ਕਿਲ੍ਹੇ ਦਾ ਆਰਕੀਟੈਕਚਰ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇਸ ਕਿਲ੍ਹੇ ਦਾ ਨਿਰਮਾਣ ਮੂਲ ਰੂਪ ਤੋਂ ਇਕ ਅਧਿਨਿਯਮ ਬਹੁਭੁਜ ਆਕਾਰ ਵਿਚ ਕੀਤਾ ਗਿਆ ਸੀ। ਮਲਿਕ ਗਾਜ਼ੀ ਅਤੇ ਅਬਦੁਲ ਹਕ ਦੁਆਰਾ ਇਸ ਕਿਲ੍ਹੇ ਨੂੰ ਡਿਜ਼ਾਇਨ ਕੀਤਾ ਗਿਆ ਸੀ।

ਫ਼ਿਰੋਜ਼ ਸ਼ਾਹ ਕੋਟਲਾ ਦਾ ਕਿਲ੍ਹਾ ਦਿੱਲੀ ਦੇ ਵਿਕਰਮ ਨਗਰ ਦੀ ਵਾਲਮਿਕੀ ਬਸਤੀ ਵਿਚ ਸਥਿਤ ਹੈ। ਇੱਥੇ ਆਉਣ ਲਈ ਸਭ ਤੋਂ ਨਜ਼ਦੀਕ ਮੈਟਰੋ ਸਟੇਸ਼ਨ ਪ੍ਰਗਤੀ ਮੈਦਾਨ ਹੈ। ਬੱਸ ਅਤੇ ਆਟੋ ਨਾਲ ਵੀ ਇੱਥੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਕੋਟਲਾ ਫੋਰਟ ਵਿਚ ਸਵੇਰੇ 8.30 ਤੋਂ ਸ਼ਾਮ 7 ਵਜੇ ਤਕ 1 ਤੋਂ 2 ਘੰਟੇ ਬਹੁਤ ਆਰਾਮ ਨਾਲ ਘੁੰਮਿਆ ਜਾ ਸਕਦਾ ਹੈ ਅਤੇ ਵਕਤ ਬਿਤਾਇਆ ਜਾ ਸਕਦਾ ਹੈ।

ਕਿਲ੍ਹੇ ਵਿਚ ਘੁੰਮਣ ਲਈ ਟਿਕਟ ਲੈਣੀ ਪੈਂਦੀ ਹੈ। ਭਾਰਤੀ ਸੈਲਾਨੀਆਂ ਲਈ ਇਸ ਕਿਲ੍ਹੇ ਵਿਚ ਐਂਟਰੀ ਫ਼ੀਸ ਕੇਵਲ 5 ਰੁਪਏ ਹੈ ਤੇ ਵਿਦੇਸ਼ੀਆਂ ਲਈ 100 ਰੁਪਏ ਹੈ। ਕੋਟਲਾ ਕਿਲ੍ਹੇ ਦੇ ਕੋਲ ਹੋਰ ਵੀ ਕਈ ਇਤਿਹਾਸਿਕ ਸਥਾਨ ਹਨ। ਇਸ ਵਿਚ ਹੁਮਾਂਯੂ ਦਾ ਮਕਬਰਾ, ਲਾਲ ਕਿਲ੍ਹਾ, ਜਾਮਾ ਮਸਜਿਦ, ਇੰਡੀਆ ਗੇਟ ਅਤੇ ਕੁਤੁਬ ਮੀਨਾਰ ਵਰਗੇ ਸਥਾਨ ਦਿੱਲੀ ਵਿਚ ਮੌਜੂਦ ਹਨ।