ਪਿਛਲੇ ਪੰਜ ਸਾਲਾਂ ਤੋਂ 'ਸੁਪਰ ਐਮਰਜੈਂਸੀ' 'ਚੋਂ ਲੰਘ ਰਿਹੈ ਭਾਰਤ : ਮਮਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਲੋਕ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ਦਾ ਜਵਾਬ ਦਿੰਦੇ ਹੋਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਨਿਸ਼ਾਨੇ ਲਾਏ

Mamata Banerjee

1975 ਵਿਚ ਦੇਸ਼ ਵਿਚ ਲਗਾਈ ਗਈ ਐਮਰਜੈਂਸੀ ਦੇ 34 ਸਾਲ ਪੂਰੇ ਹੋਣ ਮੌਕੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ 'ਤੇ ਨਿਸ਼ਾਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਪਿਛਲੇ ਪੰਜ ਸਾਲਾਂ ਤੋਂ 'ਸੁਪਰ ਐਮਰਜੈਂਸੀ' ਵਿਚੋਂ ਲੰਘ ਰਿਹਾ ਹੈ। ਟਵੀਟ ਕਰ ਕੇ ਮਮਤਾ ਨੇ ਕਿਹਾ ਹੈ ਕਿ ਅੱਜ ਦੇ ਹੀ ਦਿਨ 1975 ਵਿਚ ਉਸ ਸਮੇਂ ਦੀ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਗਾ ਦਿੱਤੀ ਸੀ ਅਤੇ ਹੁਣ ਵੀ ਦੇਸ਼ ਪਿਛਲੇ ਪੰਜ ਸਾਲ ਤੋਂ ਸੁਪਰ ਐਮਰਜੈਂਸੀ ਵਿਚੋਂ ਲੰਘ ਰਿਹਾ ਹੈ।

ਸਾਨੂੰ ਆਪਣੇ ਇਤਿਹਾਸ ਤੋਂ ਸਬਕ ਲੈਂਦੇ ਹੋਏ ਦੇਸ਼ ਵਿਚੋਂ ਲੋਕਤਾਂਤ੍ਰਿਕ ਢਾਂਚਿਆਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਸੰਘਰਸ਼ ਕਰਨਵਾ ਚਾਹੀਦਾ ਹੈ। ਦੱਸ ਦਈਏ ਕਿ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ਦਾ ਜਵਾਬ ਦਿੰਦੇ ਹੋਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਨਿਸ਼ਾਨੇ ਲਾਏ। ਉਹਨਾਂ ਨੇ ਐਮਰਜੈਂਸੀ ਨੂੰ ਦੇਸ਼ ਦੇ ਇਤਿਹਾਸ ਦਾ ਕਦੇ ਨਾ ਮਿਟਣ ਵਾਲਾ ਦਾਗ਼ ਦੱਸਿਆ ਹੈ।

ਉਹਨਾਂ ਨੇ ਕਿਹਾ ਕਿ ਐਮਰਜੈਂਸੀ ਦੇ ਸਮੇਂ ਦੇਸ਼ ਨੂੰ ਜੇਲ੍ਹਖਾਨਾ ਬਣਾ ਦਿੱਤਾ ਗਿਆ ਸੀ। ਦੇਸ਼ ਦੀ ਆਤਮਾ ਨੂੰ ਕੁਚਲਿਆ ਗਿਆ ਸੀ ਅਤੇ ਕਈ ਮਹਾਂਪੁਰਖਾਂ ਨੂੰ ਜੇਲ੍ਹ ਵਿਚ ਰੱਖਿਆ ਗਿਆ ਸੀ ਅਤੇ ਮੀਡੀਆ ਨੂੰ ਵੀ ਦਬਾਇਆ ਗਿਆ ਸੀ।