ਪੰਜ ਸਾਲਾਂ ’ਚ ਸੀਵਰੇਜ ਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਕਰਦੇ ਸਮੇਂ 339 ਲੋਕਾਂ ਦੀ ਹੋਈ ਮੌਤ
ਕੇਂਦਰ ਸਰਕਾਰ ਨੇ ਲੋਕ ਸਭਾ ਵਿਚ ਸਾਂਝੇ ਕੀਤੇ ਅੰਕੜੇ
Image: For representation purpose only.
ਨਵੀਂ ਦਿੱਲੀ: ਭਾਰਤ ‘ਚ ਪਿਛਲੇ ਪੰਜ ਸਾਲਾਂ ਦੌਰਾਨ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੀ ਸਫਾਈ ਕਰਦੇ ਸਮੇਂ 339 ਲੋਕਾਂ ਦੀ ਮੌਤ ਹੋ ਗਈ । ਕੇਂਦਰ ਸਰਕਾਰ ਨੇ ਲੋਕ ਸਭਾ 'ਚ ਸਾਂਝੇ ਕੀਤੇ ਅੰਕੜਿਆਂ 'ਚ ਇਹ ਜਾਣਕਾਰੀ ਦਿਤੀ ਹੈ।
ਇਹ ਵੀ ਪੜ੍ਹੋ: ਪਿਛਲੇ ਸਾਲ ਪੰਜਾਬ ਪੁਲਿਸ ਨੇ ਟ੍ਰੈਫਿਕ ਚਲਾਨਾਂ ਤੋਂ ਵਸੂਲੇ 29 ਕਰੋੜ ਰੁਪਏ
ਹੇਠਲੇ ਸਦਨ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ, ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ 2023 ਵਿਚ 9, 2022 ਵਿਚ 66, 2021 ਵਿਚ 58, 2020 ਵਿਚ 22, 2019 ਵਿਚ 117 ਅਤੇ 2018 ਵਿਚ 67 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਮੈਲਾ ਢੋਣ ’ਤੇ ਪਾਬੰਦੀ ਹੈ।