1 ਜੁਲਾਈ ਨੂੰ 139 ਕਰੋੜ ਹੋਈ ਦੇਸ਼ ਦੀ ਆਬਾਦੀ; ਕੇਂਦਰੀ ਮੰਤਰੀ ਨੇ ਲੋਕ ਸਭਾ ਨੂੰ ਦਿਤੀ ਜਾਣਕਾਰੀ
ਚੀਨ ਦੀ ਆਬਾਦੀ ਸੀ 142 ਕਰੋੜ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਲੋਕ ਸਭਾ ਨੂੰ ਦਸਿਆ ਕਿ 1 ਜੁਲਾਈ ਨੂੰ ਦੇਸ਼ ਦੀ ਅੰਦਾਜ਼ਨ ਆਬਾਦੀ 139,23,29,000 ਸੀ ਜਦਕਿ ਚੀਨ ਦੀ ਆਬਾਦੀ 142,56,71,000 ਸੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਾਂਗਰਸ ਸੰਸਦ ਮੈਂਬਰ ਦੀਪਕ ਬੈਜ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮਾ, AAP ਦੇ 8 ਕੌਂਸਲਰ ਸਸਪੈਂਡ
ਬੈਜ ਨੇ ਸਵਾਲ ਕੀਤਾ ਸੀ ਕਿ ਕੀ ਭਾਰਤ ਦੁਨੀਆ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ? ਇਸ ਦੇ ਜਵਾਬ ਵਿਚ ਰਾਏ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਆਰਥਕ ਅਤੇ ਸਮਾਜਕ ਮਾਮਲਿਆਂ ਦੇ ਵਿਭਾਗ ਦੇ ਅਨੁਮਾਨਾਂ ਅਨੁਸਾਰ, 1 ਜੁਲਾਈ 2023 ਤਕ ਚੀਨ ਦੀ ਆਬਾਦੀ 142,56,71,000 ਸੀ।
ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਤ ਲੋਕ ਅਪਣੀਆਂ ਦਰਖ਼ਾਸਤਾਂ ਸਬੰਧਤ ਐਸ.ਡੀ.ਐਮਜ਼ ਦਫ਼ਤਰਾਂ ਵਿਚ ਜਮ੍ਹਾਂ ਕਰਵਾਉਣ: ਡਿਪਟੀ ਕਮਿਸ਼ਨਰ
ਮੰਤਰੀ ਨੇ ਦਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਜਨਸੰਖਿਆ ਕਮਿਸ਼ਨ ਦੁਆਰਾ ਪ੍ਰਕਾਸ਼ਤ ਜਨਸੰਖਿਆ ਅਨੁਮਾਨਾਂ ਬਾਰੇ ਤਕਨੀਕੀ ਸਮੂਹ ਦੀ ਰਿਪੋਰਟ ਅਨੁਸਾਰ, 1 ਜੁਲਾਈ, 2023 ਤਕ ਭਾਰਤ ਦੀ ਅੰਦਾਜ਼ਨ ਆਬਾਦੀ 139,23,29,000 ਸੀ।
ਇਹ ਵੀ ਪੜ੍ਹੋ: MP ਵਿਕਰਮਜੀਤ ਸਾਹਨੀ ਨੇ ਸਾਰੇ ਪੰਜਾਬੀ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਹਿੱਤਾਂ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ
ਇਕ ਹੋਰ ਸਵਾਲ ਦੇ ਜਵਾਬ ਵਿਚ ਰਾਏ ਨੇ ਕਿਹਾ ਕਿ ਦੇਸ਼ ਵਿਚ ਆਜ਼ਾਦੀ ਤੋਂ ਬਾਅਦ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨੂੰ ਛੱਡ ਕੇ ਜਾਤੀ ਅਧਾਰਤ ਜਨਗਣਨਾ ਨਹੀਂ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਨੇ ਜਾਤੀ ਆਧਾਰਤ ਅੰਕੜਿਆਂ ਦੀ ਮੰਗ ਕੀਤੀ ਹੈ।