ਤਿੰਨ ਤਲਾਕ ਬਿਲ: ਪ੍ਰਧਾਨ ਮੰਤਰੀ ਨੇ ਕਿਹਾ ਮੁਸਲਿਮ ਔਰਤਾਂ ਨੂੰ ਮਿਲੇਗਾ ਇਨਸਾਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਲਾ ਸੁਰੱਖਿਆ ਪ੍ਰਤੀ ਆਪਣੀ ਸਰਕਾਰ ਦੀ ਦ੍ਰਿੜਤਾ ਪਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ

PM Narendra Modi

ਨਵੀਂ ਦਿੱਲੀ, ਮਹਿਲਾ ਸੁਰੱਖਿਆ ਪ੍ਰਤੀ ਆਪਣੀ ਸਰਕਾਰ ਦੀ ਦ੍ਰਿੜਤਾ ਪਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਦੇ ਵਿਰੁੱਧ ਕੋਈ ਵੀ ਸੰਸਕਾਰੀ/ਸਭਿਆਚਾਰੀ ਸਮਾਜ ਕਿਸੇ ਵੀ ਪ੍ਰਕਾਰ ਦੀ ਬੇ ਇਨਸਾਫੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਇਸ ਉਦੇਸ਼ ਨਾਲ ਕੁਕਰਮ ਦੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਨੂੰਨ ਬਣਾਇਆ ਗਿਆ ਹੈ ਅਤੇ ਮੁਸਲਮਾਨ ਔਰਤਾਂ ਨੂੰ ਇਨਸਾਫ਼ ਦਵਾਉਣ ਲਈ ਤਿੰਨ ਤਲਾਕ ਸਬੰਧੀ ਬਿਲ ਨੂੰ ਸੰਸਦ ਵਲੋਂ ਮਨਜ਼ੂਰੀ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਦੇ ਵਿਰੁੱਧ ਕੋਈ ਵੀ ਘਟੀਆ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਸਭਾ ਵਿੱਚ ਤਿੰਨ ਤਲਾਕ਼ ਸਬੰਧੀ ਬਿਲ ਨੂੰ ਪਾਸ ਕਰ ਦਿੱਤਾ ਗਿਆ ਹੈ ਹਾਲਾਂਕਿ ਰਾਜ ਸਭ ਦੇ ਇਸ ਪੱਧਰ ਵਿਚ ਇਸ ਨੂੰ ਪਾਸ ਕਰਵਾਉਣਾ ਹਲੇ ਸੰਭਵ ਨਹੀਂ ਹੋ ਸਕਿਆ ਹੈ। ਮੋਦੀ ਨੇ ਕਿਹਾ ਕਿ ਮੈਂ ਮੁਸਲਿਮ ਔਰਤਾਂ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਪੂਰਾ ਦੇਸ਼ ਉਨ੍ਹਾਂ ਨੂੰ ਇਨਸਾਫ ਦਵਾਉਣ ਲਈ ਪੂਰੀ ਤਾਕ਼ਤ ਨਾਲ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਬਲਾਤਕਾਰ ਦੇ ਦੋਸ਼ੀਆਂ ਨੂੰ ਦੇਸ਼ ਮਾਫ਼ ਕਰਨ ਲਈ ਤਿਆਰ ਨਹੀਂ ਹੈ,

ਇਸ ਲਈ ਸੰਸਦ ਨੇ ਆਪਰਾਧਿਕ ਕਨੂੰਨ ਸੋਧ ਬਿਲ ਨੂੰ ਪਾਸ ਕਰਕੇ ਸਖ਼ਤ ਸਜ਼ਾ ਲਾਗੂ ਕੀਤੀ ਹੈ। ਕੁਕਰਮ ਦੇ ਦੋਸ਼ੀਆਂ ਨੂੰ ਘੱਟ - ਤੋਂ  ਘੱਟ 10 ਸਾਲ ਦੀ ਸਜ਼ਾ ਹੋਵੇਗੀ ਉਥੇ ਹੀ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਹੋਣ 'ਤੇ ਸਿੱਧਾ ਫਾਂਸੀ। ਮੋਦੀ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਅਖ਼ਬਾਰਾਂ ਵਿਚ ਪੜ੍ਹਿਆ ਹੋਵੇਗਾ ਕਿ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਇੱਕ ਅਦਾਲਤ ਨੇ ਸਿਰਫ਼ ਦੋ ਮਹੀਨੇ ਦੀ ਸੁਣਵਾਈ ਤੋਂ ਬਾਅਦ ਨਬਾਲਗ਼ ਨਾਲ ਬਲਾਤਕਾਰ ਦੇ ਦੋ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ।

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਕਟਨੀ ਵਿਚ ਇੱਕ ਅਦਾਲਤ ਨੇ ਸਿਰਫ਼ ਪੰਜ ਦਿਨ ਦੀ ਸੁਣਵਾਈ ਤੋਂ ਬਾਅਦ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ। ਰਾਜਸਥਾਨ ਵਿਚ ਵੀ ਉੱਥੇ ਦੀਆਂ ਅਦਾਲਤਾਂ ਨੇ ਇਸੇ ਤਰ੍ਹਾਂ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਨੂੰਨ ਔਰਤਾਂ ਅਤੇ ਬੱਚੀਆਂ ਖਿਲਾਫ ਦੋਸ਼ ਨੂੰ ਰੋਕਣ ਵਿਚ ਚੰਗੀ ਭੂਮਿਕਾ ਨਿਭਾਏਗਾ। ਸਮਾਜਕ ਬਦਲਾਅ ਤੋਂ ਬਿਨਾਂ ਆਰਥਕ ਤਰੱਕੀ ਅਧੂਰੀ ਹੈ।