ਸਰਕਾਰ ਦੀ ਚਿੰਤਾ: ਅਜੇ ਵੀ ਜਾਰੀ ਹੈ ਕੋਰੋਨਾ ਦੀ ਤੀਜੀ ਲਹਿਰ, ਸਤੰਬਰ-ਅਕਤੂਬਰ 'ਚ ਵਧ ਸਕਦੀ ਹੈ ਮੁਸ਼ਕਿਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਦੇਸ਼ ਭਰ ਵਿਚ ਕੋਰੋਨਾ ਕਮਜ਼ੋਰ ਹੋ ਰਿਹਾ ਹੈ ਪਰ ਕੇਰਲ ਨੇ ਅਜੇ ਵੀ ਸਰਕਾਰ ਦੀ ਚਿੰਤਾ ਵਧਾ ਰੱਖੀ ਹੈ।

Coronavirus

ਨਵੀਂ ਦਿੱਲੀ: ਕੋਰੋਨਾ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚਿੰਤਾ ਜ਼ਾਹਿਰ ਕੀਤੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ (Union Health Secretary Rajesh Bhushan) ਨੇ ਕਿਹਾ ਕਿ ਦੇਸ਼ ਭਰ ਵਿਚ ਕੋਰੋਨਾ ਕਮਜ਼ੋਰ ਹੋ ਰਿਹਾ ਹੈ ਪਰ ਕੇਰਲ ਨੇ ਅਜੇ ਵੀ ਸਰਕਾਰ ਦੀ ਚਿੰਤਾ ਵਧਾ ਰੱਖੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 46 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।

ਹੋਰ ਪੜ੍ਹੋ: ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਵਿਚ ਮਦਦ ਲਈ ਪੰਜਾਬ ਸ਼ੁਰੂ ਕਰੇਗਾ 'ਮੇਰਾ ਕੰਮ ਮੇਰਾ ਮਾਣ' ਸਕੀਮ

ਇਹਨਾਂ ਵਿਚੋਂ 58 ਫੀਸਦੀ ਕੇਰਲ ਦੇ ਹਨ। ਬਾਕੀ ਸੂਬਿਆਂ ਵਿਚ ਅਜੇ ਵੀ ਗਿਰਾਵਟ ਦਾ ਰੁਖ ਦਿਖਾਈ ਦੇ ਰਿਹਾ ਹੈ। ਕਈ ਤਿਉਹਾਰਾਂ ਕਾਰਨ ਅਗਲੇ ਦੋ ਮਹੀਨੇ ਸਤੰਬਰ ਅਤੇ ਅਕਤੂਬਰ ਬੇਹੱਦ ਅਹਿਮ ਹਨ। ਉਹਨਾਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਵੈਕਸੀਨ ਦੀਆਂ 80 ਲੱਖ ਖੁਰਾਕਾਂ ਦਿੱਤੀਆਂ ਗਈਆਂ ਹਨ।

ਹੋਰ ਪੜ੍ਹੋ: ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਚੋਟੀ ਦੇ ਖਿਡਾਰੀਆਂ ਨੂੰ ਦਿੱਤੀਆਂ ਜਾਣਗੀਆਂ ਸਰਕਾਰੀ ਨੌਕਰੀਆਂ

ਵੀਰਵਾਰ ਨੂੰ ਵੀ 4 ਵਜੇ ਤੱਕ 47 ਲੱਖ ਤੋਂ ਜ਼ਿਆਦਾ ਟੀਕੇ ਲਗਾਏ ਜਾ ਚੁੱਕੇ ਹਨ। ਕੋਰੋਨਾ ਵੈਕਸੀਨ ਬਿਮਾਰੀ ਦਾ ਖਤਰਾ ਘੱਟ ਕਰਨ ਵਾਲੀ ਹੈ ਨਾ ਕਿ ਇਸ ਨੂੰ ਰੋਕਣ ਵਾਲੀ। ਇਸ ਲਈ ਵੈਕਸੀਨੇਸ਼ਨ ਤੋਂ ਬਾਅਦ ਵੀ ਮਾਸਕ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਦੇਸ਼ ਦੇ 41 ਜ਼ਿਲ੍ਹਿਆਂ ਵਿਚ ਅਜੇ ਵੀ ਹਫਤਾਵਾਰੀ ਪਾਜ਼ੇਟੀਵਿਟੀ ਦਰ 10ਫੀਸਦੀ ਤੋਂ ਜ਼ਿਆਦਾ ਹੈ।