87 ਸਾਲ ਦੇ ਹੋਏ ਮਨਮੋਹਨ ਸਿੰਘ, ਪੀਐਮ ਮੋਦੀ ਨੇ ਦਿੱਤੀ ਵਧਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਦਿੱਗਜ਼ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ ਜਨਮ ਦਿਨ ਹੈ।

On Manmohan Singh's Birthday, PM Modi Wishes Him

ਨਵੀਂ ਦਿੱਲੀ: ਕਾਂਗਰਸ ਦੇ ਦਿੱਗਜ਼ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ ਜਨਮ ਦਿਨ ਹੈ। ਮਨਮੋਹਨ ਸਿੰਘ 87 ਸਾਲ ਦੇ ਹੋ ਗਏ ਹਨ। ਜਨਮ ਦਿਨ  ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਤੋਂ ਇਲਾਵਾ ਦੇਸ਼ ਦੇ ਕਈ ਆਗੂ ਮਨਮੋਹਨ ਸਿੰਘ ਨੂੰ ਵਧਾਈ ਦੇ ਰਹੇ ਹਨ।

ਅਮਰੀਕੀ ਦੌਰੇ ਦੌਰਾਨ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਹੈ, ‘ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਵਧਾਈ। ਮੈਂ ਉਹਨਾਂ ਦੇ ਲੰਬੇ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕਰਦਾ ਹਾਂ’। ਜ਼ਿਕਰਯੋਗ ਹੈ ਕਿ ਦੇਸ਼ ਦੇ ਆਰਥਕ ਸੁਧਾਰਾਂ ਦੇ ਮਾਹਿਰ ਮੰਨੇ ਜਾਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1931 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਵਿਚ ਹੋਇਆ ਸੀ। ਮਨਮੋਹਨ ਸਿੰਘ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ।

 


 

ਇਕ ਦਹਾਕੇ ਦੇ ਅਪਣੇ ਕਾਰਜਕਾਲ ਦੌਰਾਨ ਮਨਮੋਹਨ ਸਿੰਘ ਦੀ ਚੁੱਪੀ ‘ਤੇ ਕਈ ਸਵਾਲ ਖੜ੍ਹੇ ਹੋਏ ਪਰ ਇਹੀ ਸਾਦਗੀ ਉਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਵੀ ਰਹੀ। ਬੀਤੇ ਪੰਜ ਸਾਲਾਂ ਵਿਚ ਮਨਮੋਹਨ ਸਿੰਘ ਲਗਾਤਾਰ ਮੋਦੀ ਸਰਕਾਰ ‘ਤੇ ਵੱਡੇ ਮੁੱਦਿਆਂ ਨੂੰ ਲੈ ਕੇ ਹਮਲਾ ਕਰਦੇ ਰਹੇ ਹਨ, ਫਿਰ ਚਾਹੇ ਜੀਐਸਟੀ ਦਾ ਲਾਗੂ ਹੋਣਾ ਹੋਵੇ, ਨੋਟਬੰਦੀ ਦਾ ਐਲਾਨ ਜਾਂ ਫਿਰ ਹਾਲ ਹੀ ਦੇ ਦੌਰ ਵਿਚ ਆਰਥਕ ਮੰਦੀ ਦਾ ਅਸਰ ਹੋਵੇ। ਮਨਮੋਹਨ ਸਿੰਘ ਦਾ ਇਕ ਹਮਲਾ ਮੋਦੀ ਸਰਕਾਰ ਲਈ ਮੁਸੀਬਤ ਖੜ੍ਹੀ ਕਰ ਦਿੰਦਾ ਹੈ।

2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਦੇ ਕਾਰਜਕਾਲ ਵਿਚ ਯੂਪੀਏ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਕਈ ਇਲਜ਼ਾਮ ਲੱਗੇ ਸਨ। ਹਾਲਾਂਕਿ ਮਨਮੋਹਨ ਸਿੰਘ ਹਮੇਸ਼ਾਂ ਬੇਦਾਗ ਹੀ ਰਹੇ। 90 ਦੇ ਦਹਾਕੇ ਦੀ ਸ਼ੁਰੂਆਤ ਵਿਚ ਜਦੋਂ ਭਾਰਤ ਨੂੰ ਦੁਨੀਆ ਦੇ ਬਜ਼ਾਰ ਲਈ ਖੋਲ੍ਹਿਆ ਗਿਆ ਤਾਂ ਮਨਮੋਹਨ ਸਿੰਘ ਹੀ ਵਿੱਤ ਮੰਨਰੀ ਸਨ। ਦੇਸ਼ ਵਿਚ ਆਰਥਕ ਕ੍ਰਾਂਤੀ ਅਤੇ ਸੰਸਾਰੀਕਰਨ ਦੀ ਸ਼ੁਰੂਆਤ ਮਨਮੋਹਨ ਸਿੰਘ ਨੇ ਹੀ ਕੀਤੀ ਸੀ। ਇਸ ਤੋਂ ਬਾਅਦ ਪੀਐਮ ਰਹਿੰਦੇ ਹੋਏ ਮਨਰੇਗਾ ਦੀ ਸ਼ੁਰੂਆਤ ਵੀ ਵੱਡਾ ਫ਼ੈਸਲਾ ਰਿਹਾ, ਮਨਰੇਗਾ ਕਾਰਨ ਕਈ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲ ਸਕਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।