ਲੜਕੀਆਂ ਸਾਵਧਾਨ! ਸਾਈਬਰ ਠੱਗ ਫ਼ੋਨ ਹੈਕ ਕਰਕੇ ਬਣਾ ਦਿੰਦੇ ਹਨ ਅਸ਼ਲੀਲ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੋਨ ਹੈਕ ਹੋਣ ਨਾਲ ਤਸਵੀਰਾਂ ਤੇ ਨਿੱਜੀ ਜਾਣਕਾਰੀ ਹੋ ਜਾਂਦੀ ਹੈ ਚੋਰੀ 

Girls beware! Cyber ​​thugs make obscene videos by hacking phones

ਨੋਇਡਾ- ਨੋਇਡਾ ਜ਼ਿਲ੍ਹੇ ਦੇ ਸਰਫ਼ਾਬਾਦ ਪਿੰਡ ਵਿੱਚ ਅਣਪਛਾਤੇ ਸਾਈਬਰ ਠੱਗਾਂ ਵੱਲੋਂ ਇੱਕ ਨੌਜਵਾਨ ਔਰਤ ਦਾ ਮੋਬਾਈਲ ਫ਼ੋਨ  ਹੈਕ ਕਰਕੇ ਉਸ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਅਤੇ ਉਸ ਦੀਆਂ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਘਟਨਾ ਦੀ ਰਿਪੋਰਟ ਦਰਜ ਕਰਕੇ ਕਨੂੰਨੀ ਕਾਰਵਾਈ ਅਰੰਭ ਦਿੱਤੀ ਹੈ।

ਥਾਣਾ ਸੈਕਟਰ 113 ਦੇ ਮੁਖੀ ਨੇ ਦੱਸਿਆ ਕਿ ਸਰਫ਼ਾਬਾਦ ਪਿੰਡ ਦੀ ਰਹਿਣ ਵਾਲੀ ਇੱਕ ਲੜਕੀ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਨੇ ਕਰਜ਼ਾ ਲੈਣ ਲਈ ਇਕ ਐਪ ਡਾਊਨਲੋਡ ਕੀਤੀ ਸੀ। ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਐਪ ਨੂੰ ਡਾਊਨਲੋਡ ਕੀਤਾ, ਉਸ ਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਇਸੇ ਦੌਰਾਨ ਉਸ ਦਾ ਫ਼ੋਨ ਹੈਕ ਕਰ ਲਿਆ ਗਿਆ ਅਤੇ ਉਸ ਦੀ ਤਸਵੀਰਾਂ ਸਮੇਤ ਨਿੱਜੀ ਜਾਣਕਾਰੀ ਚੋਰੀ ਕਰ ਲਈ ਗਈ।

ਸ਼ਿਕਾਇਤ ਅਨੁਸਾਰ ਸਾਈਬਰ ਠੱਗਾਂ ਨੇ ਉਸ ਦੇ ਮੋਬਾਈਲ ਫ਼ੋਨ ਤੋਂ ਪ੍ਰਾਪਤ ਤਸਵੀਰਾਂ ਦੇ ਆਧਾਰ 'ਤੇ ਲੜਕੀ ਦੀ ਇੱਕ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ।ਜਾਣਕਾਰੀ ਦਿੱਤੀ ਗਈ ਹੈ ਕਿ ਸਾਈਬਰ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇਗੀ।