ਈ.ਡੀ. ਨੇ ਚਿਦੰਬਰਮ ਵਿਰੁਧ ਚਾਰਜਸ਼ੀਟ ਦਾਇਰ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਏਅਰਸੈੱਲ-ਮੈਕਸਿਸ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਵੀਰਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ.............

P. Chidambaram

ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਏਅਰਸੈੱਲ-ਮੈਕਸਿਸ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਵੀਰਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਵਿਰੁਧ ਚਾਰਜਸ਼ੀਟ ਦਾਇਰ ਕੀਤੀ। ਈ.ਡੀ. ਨੇ ਚਿਦੰਬਰਮ ਉਤੇ ਵਿਦੇਸ਼ੀ ਨਿਵੇਸ਼ਕਾਂ ਦੇ ਉੱਦਮਾਂ ਨੂੰ ਮਨਜ਼ੂਰੀ ਦੇਣ ਲਈ ਉਨ੍ਹਾਂ ਨਾਲ ਗੰਢਤੁੱਪ ਕਰਨ ਦਾ ਦੋਸ਼ ਲਾਇਆ ਹੈ। ਵਿਸ਼ੇਸ਼ ਜੱਜ ਓ.ਪੀ. ਸੈਣੀ ਨੇ ਚਾਰਜਸ਼ੀਟ ਉਤੇ ਵਿਚਾਰ ਕਰਨ ਲਈ 26 ਨਵੰਬਰ ਦੀ ਮਿਤੀ ਤੈਅ ਕੀਤੀ।

ਏਜੰਸੀ ਨੇ ਇਸ ਮਾਮਲੇ 'ਚ ਐਸ. ਭਾਸਕਰਨ (ਚਿਦੰਬਰਮ ਦੇ ਪੁੱਤਰ ਕਾਰਤੀ ਦੇ ਚਾਰਟਰਡ ਅਕਾਊਂਟੈਂਟ) ਦਾ ਨਾਂ ਵੀ ਸ਼ਾਮਲ ਕੀਤਾ ਹੈ। ਚਿਦੰਬਰਮ ਅਤੇ ਉਸ ਦੇ ਪੁੱਤਰ ਨੇ ਸੀ.ਬੀ.ਆਈ. ਅਤੇ ਈ.ਡੀ. ਵਲੋਂ ਉਨ੍ਹਾਂ ਵਿਰੁਧ ਲਾਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਧਰ ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਚਿਦੰਬਰਮ ਨੂੰ ਪ੍ਰਾਪਤ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਦੇ ਸਮੇਂ ਨੂੰ 29 ਨਵੰਬਰ ਤਕ ਲਈ ਵਧਾ ਦਿਤਾ ਹੈ।  (ਪੀਟੀਆਈ)