ਕਾਰਤੀ ਚਿਦੰਬਰਮ ਦੇ ਖ਼ਿਲਾਫ਼ ਹੋਈ ਕਾਰਵਾਈ, ਈਡੀ ਨੇ ਕੀਤੀ 54 ਕਰੋੜ ਦੀ ਜ਼ਾਇਦਾਦ ਜ਼ਬਤ
ਆਈਐਨਐਕਸ ਮੀਡੀਆ ਕੇਸ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਦੇ ਖ਼ਿਲਾਫ਼ ਵੱਡੀ ਕਾਰਵਾਈ ਹੋਈ ਹੈ। ਜਾਣਕਾਰੀ ਦੇ ਮੁਤਾਬਕ...
Action taken against Karti Chidambaram
ਨਵੀਂ ਦਿੱਲੀ (ਭਾਸ਼ਾ) : ਆਈਐਨਐਕਸ ਮੀਡੀਆ ਕੇਸ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਦੇ ਖ਼ਿਲਾਫ਼ ਵੱਡੀ ਕਾਰਵਾਈ ਹੋਈ ਹੈ। ਜਾਣਕਾਰੀ ਦੇ ਮੁਤਾਬਕ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ, ਪੈਰਿਸ ਅਤੇ ਲੰਡਨ ਵਿਚ ਸਥਿਤ ਕਾਰਤੀ ਦੀ ਜ਼ਾਇਦਾਦ ਨੂੰ ਜ਼ਬਤ ਕਰ ਲਿਆ ਹੈ। ਇਸ ਜ਼ਬਤ ਕੀਤੀ ਜਾਇਦਾਦ ਦੀ ਕੁੱਲ ਕੀਮਤ 54 ਕਰੋੜ ਰੁਪਏ ਦੱਸੀ ਗਈ ਹੈ। ਇਸ ਤੋਂ ਇਲਾਵਾ ਕਾਰਤੀ ਦਾ ਇਕ ਖਾਤਾ ਵੀ ਸੀਜ਼ ਕੀਤਾ ਗਿਆ ਹੈ, ਜਿਸ ਵਿਚ 9 ਕਰੋੜ ਤੋਂ ਜ਼ਿਆਦਾ ਰੁਪਏ ਜਮਾਂ ਹਨ ਅਤੇ 90 ਲੱਖ ਰੁਪਏ ਦੀ ਐਫਡੀ ਹੈ।