13 ਦਿਨ ਤੱਕ ਚੰਡੀਗੜ੍ਹ ਤੋਂ ਦਿੱਲੀ ਫਲਾਈਟ ਸੇਵਾ ਬੰਦ ਰਹੇਗੀ,  12 ਫਲਾਈਟਾਂ ਹੋਣਗੀਆਂ ਰੱਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ਦੇ ਅਪਗ੍ਰੇਡੇਸ਼ਨ ਕਾਰਨ  ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ 12 ਉੜਾਨਾਂ 15 ਤੋਂ 27 ਨਵੰਬਰ ਤੱਕ ਬੰਦ ਰਹਿਣਗੀਆਂ।

Chandigarh international airport

ਚੰਡੀਗੜ੍ਹ , ( ਪੀਟੀਆਈ ) : ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ਦੇ ਅਪਗ੍ਰੇਡੇਸ਼ਨ ਕਾਰਨ  ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ 12 ਉੜਾਨਾਂ 15 ਤੋਂ 27 ਨਵੰਬਰ ਤੱਕ ਬੰਦ ਰਹਿਣਗੀਆਂ। ਦੱਸ ਦਈਏ ਕਿ  ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ  ਰੋਜ਼ਾਨਾ 37 ਉੜਾਨਾਂ ਦੀ ਸੇਵਾ ਦਿਤੀ ਜਾਂਦੀ ਹੈ। ਜਿਸ ਵਿਚ 12 ਉੜਾਨਾਂ ਸਿਰਫ ਦਿੱਲੀ ਲਈ ਜਾਂਦੀਆ ਹਨ।

ਇਨਾਂ ਉੜਾਨਾਂ ਦੇ ਬੰਦ ਹੋਣ ਨਾਲ ਵਿਦੇਸ਼ਾਂ ਤੋਂ ਦੀਵਾਲੀ ਮਨਾਉਣ ਘਰ ਆਏ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਚੰਡੀਗੜ੍ਹ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਾ ਗੇਟਵੇਅ ਹੈ। ਇਸ ਖੇਤਰ ਦੇ ਲੱਖਾਂ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ।  ਚੰਡੀਗੜ੍ਹ ਤੋਂ ਦਿੱਲੀ ਹਵਾਈਅੱਡੇ ਤੇ ਜਾ ਕੇ ਲੋਕ ਅਮਰੀਕਾ, ਯੂਰੋਪ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀ ਉੜਾਨਾਂ ਲੈਂਦੇ ਹਨ। ਅਜਿਹੇ ਵਿਚ ਦਿੱਲੀ ਹਵਾਈ ਅੱਡੇ ਦੇ ਬੰਦ ਰਹਿਣ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਹੋਵੇਗੀ।