ਚੰਡੀਗੜ੍ਹ : ਟੀਜੀਟੀ ਪੇਪਰ ਲੀਕ ਦੇ ਮਾਮਲੇ ਵਿਚ ਮੁੱਖ ਦੋਸ਼ੀ ਦੀ ਅਗਾਉਂ ਜ਼ਮਾਨਤ ਰੱਦ
ਟੀਜੀਟੀ ਪੇਪਰ ਘੋਟਾਲੇ ਦੇ ਮੁੱਖ ਦੋਸ਼ੀ ਸੰਜੈ ਸ਼੍ਰੀਵਾਸਤਵ ਉਰਫ਼ ਮਾਸਟਰ ਜੀ ਅਤੇ ਸਤਿੰਦਰ ਹੁੱਡਾ ਦੀ ਅਗਾਉਂ ਜ਼ਮਾਨਤ ਦੀ ਮੰਗ ਪੰਜਾਬ-ਹਰਿਆਣਾ ਹਾਈਕੋਰਟ...
ਚੰਡੀਗੜ੍ਹ (ਪੀਟੀਆਈ) : ਟੀਜੀਟੀ ਪੇਪਰ ਘੋਟਾਲੇ ਦੇ ਮੁੱਖ ਦੋਸ਼ੀ ਸੰਜੈ ਸ਼੍ਰੀਵਾਸਤਵ ਉਰਫ਼ ਮਾਸਟਰ ਜੀ ਅਤੇ ਸਤਿੰਦਰ ਹੁੱਡਾ ਦੀ ਅਗਾਉਂ ਜ਼ਮਾਨਤ ਦੀ ਮੰਗ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਖ਼ਾਰਿਜ ਕਰ ਦਿਤੀ ਹੈ। ਪਿਛਲੇ ਸਾਲ ਜੁਲਾਈ ਮਹੀਨੇ ਵਿਚ ਚੰਡੀਗੜ੍ਹ ਪੁਲਿਸ ਨੇ 1150 ਜੇਬੀਟੀ, ਟੀਜੀਟੀ ਅਤੇ ਐਨਟੀਟੀ ਸਿੱਖਿਅਕਾਂ ਦੀ ਨਿਯੁਕਤੀ ਲਈ ਪ੍ਰੀਖਿਆ ਦਾ ਲਿਖਤੀ ਪੇਪਰ ਲੀਕ ਕਰਨ ਦੇ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ।
ਇਹ ਪ੍ਰੀਖਿਆ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਵਿਚ ਕਰਵਾਈ ਗਈ ਸੀ। ਇਸ ਵਿਚ ਪੰਜਾਬ ਵਿਚ ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਨਿਯੁਕਤੀ ਲਈ ਕਰਵਾਈ ਜਾਣ ਵਾਲੀ ਪ੍ਰੀਖਿਆ ਦਾ ਲਿਖਤੀ ਪੇਪਰ ਲੀਕ ਕਰਨ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ਦਿਨੇਸ਼ ਕੁਮਾਰ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਟੀਜੀਟੀ ਪੇਪਰ ਲੀਕ ਦਾ ਵੀ ਖੁਲਾਸਾ ਕੀਤਾ ਗਿਆ ਸੀ।
ਵਿਜੀਲੈਂਸ ਨੇ ਇਸ ਦੇ ਚਲਦੇ ਚੰਡੀਗੜ੍ਹ ਦੇ ਸਿੱਖਿਆ ਸਕੱਤਰ ਅਤੇ ਆਈਜੀਪੀ ਨੂੰ ਅਪਰਾਧਿਕ ਮਾਮਲਾ ਦਰਜ ਅਤੇ ਜਾਂਚ ਕਰਨ ਲਈ ਪੱਤਰ ਲਿਖਿਆ ਸੀ। ਐਫਆਈਆਰ ਵਿਚ ਦੱਸਿਆ ਗਿਆ ਸੀ ਕਿ ਲੀਕ ਕੀਤਾ ਗਿਆ ਪੇਪਰ 19 ਉਮੀਦਵਾਰਾਂ ਦੇ ਕੋਲ ਪਹੁੰਚਿਆ ਸੀ। ਜਾਂਚ ਦੇ ਦੌਰਾਨ ਬਿਊਰੋ ਦੇ ਸਾਹਮਣੇ ਆਇਆ ਸੀ ਕਿ ਕੇਵਲ ਇਸ ਮਾਮਲੇ ਵਿਚ ਹੀ ਨਹੀਂ ਇਸ ਤੋਂ ਇਲਾਵਾ ਵੀ ਹੋਰ ਕਈ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਲਈ ਲਏ ਜਾਣ ਵਾਲੇ ਪੇਪਰ ਲੀਕ ਕੀਤੇ ਜਾ ਰਹੇ ਹਨ।
ਜਾਂਚ ਦੇ ਦੌਰਾਨ ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਪੇਪਰ ਲੈਣ ਵਾਲੇ ਕੇਂਦਰਾਂ ਦੀ ਸੂਚੀ ਵਿਚ ਬਲੈਕ ਲਿਸਟ ਕਰ ਦਿਤਾ ਸੀ। ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਦੋਸ਼ੀਆਂ ਦੀ ਅਗਾਉਂ ਜ਼ਮਾਨਤ ਨੂੰ ਰੱਦ ਕਰ ਦਿਤਾ ਗਿਆ ਹੈ। ਪੇਪਰ ਲੀਕ ਕਰ ਕੇ ਸੰਜੈ ਸ਼੍ਰੀਵਾਸਤਵ ਨੇ 12 ਕਰੋੜ ਰੁਪਏ ਜਮਾਂ ਕੀਤੇ ਹਨ। ਉਹ ਗੈਂਗ ਲਖਨਊ ਤੋਂ ਆਪਰੇਟ ਕਰਦਾ ਹੈ ਅਤੇ ਪੇਪਰ ਲਈ 10 ਤੋਂ 40 ਲੱਖ ਰੁਪਏ ਲਏ ਜਾਂਦੇ ਹਨ।
ਇਸ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਹੁਣ ਤੱਕ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 5 ਵਿਚੋਲੇ ਅਤੇ ਪੰਜ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਸਿੱਖਿਅਕ ਹਨ।