ਰਾਜਸਥਾਨ ਸਰਹੱਦ ਨੇੜੇ ਗੜਬੜੀਆਂ ਫੈਲਾਅ ਰਿਹੈ ਪਾਕਿ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ 'ਚ ਪੈਂਦੇ ਜੈਸਲਮੇਰ ਦੇ ਸਰਹੱਦੀ ਇਲਾਕਿਆਂ ਵਿਚ ਮਸਜਿਦ ਉਸਾਰੀ ਤੇਜ਼ੀ ਨਾਲ ਵਧੀ ਹੈ ਜਦਕਿ.......

Pakistan is spreading disturbances near Rajasthan border

ਜੈਪੁਰ : ਰਾਜਸਥਾਨ 'ਚ ਪੈਂਦੇ ਜੈਸਲਮੇਰ ਦੇ ਸਰਹੱਦੀ ਇਲਾਕਿਆਂ ਵਿਚ ਮਸਜਿਦ ਉਸਾਰੀ ਤੇਜ਼ੀ ਨਾਲ ਵਧੀ ਹੈ ਜਦਕਿ ਸਾਲ 2000 ਤੋਂ ਪਹਿਲਾਂ ਨਾਂਹ  ਦੇ ਬਰਾਬਰ ਸੀ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ 'ਤੇ ਸਾਰਿਆਂ ਦਾ ਧਿਆਨ ਕੇਂਦਰਿਤ ਹੋਇਆ ਹੈ। ਰਾਜਸਥਾਨ ਦੀ ਭਾਰਤ-ਪਾਕਿ ਸਰਹੱਦ 'ਤੇ ਕੱਟੜਪੰਥੀ ਇਸਲਾਮਿਕ ਗਤੀਵਿਧੀਆਂ ਵਿਚ ਪਿਛਲੇ ਕੁਝ ਸਾਲਾਂ ਵਿਚ ਤੇਜ਼ੀ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਵਿਚ ਇਸਦਾ ਖ਼ੁਲਾਸਾ ਹੋਇਆ ਹੈ।
ਅਧਿਕਾਰੀਆਂ ਨੇ ਦੱਸਿਆ ਹੈ ਕਿ ਜੈਸਲਮੇਰ ਨਾਲ ਲਗਦੇ ਸਰਹੱਦੀ ਇਲਾਕਿਆਂ ਵਿਚ ਹਾਲ ਦੇ ਸਾਲਾਂ ਵਿਚ ਅਜਿਹੀਆਂ ਗਤੀਵਿਧੀਆਂ ਵਿਚ

ਕਾਫ਼ੀ ਵਾਧਾ ਹੋਇਆ ਹੈ ਜੋ ਸੁਰੱਖਿਆ ਬਲਾਂ ਲਈ ਖ਼ਤਰਾ ਬਣ ਸਕਦੀਆਂ ਹਨ। ਸੂਤਰਾਂ ਦੇ ਮੁਤਾਬਕ  ਸਾਲ 2000 ਤੋਂ ਪਹਿਲਾਂ ਜੈਸਲਮੇਰ ਸਰਹੱਦ ਦੇ ਉਸ ਪਾਰ ਕੱਟੜਪੰਥੀ ਇਸਲਾਮਿਕ ਗਤੀਵਿਧੀਆਂ ਨਾਂਹ ਦੇ ਬਰਾਬਰ ਸਨ ਪਰ ਇਨ੍ਹਾਂ ਵਿਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਦਸ ਦਈਏ ਕਿ ਜੈਸਲਮੇਰ ਦੇ ਦੱਖਣ ਹਿੱਸੇ ਵਿਚ ਸਾਲ 2000 ਤੋਂ ਪਹਿਲਾਂ ਮਸਜਿਦਾਂ ਨਹੀਂ ਸਨ ਜਦਕਿ ਹੁਣ ਸਰਕਾਰੀ ਜ਼ਮੀਨ 'ਤੇ ਕਈ ਮਸਜਿਦਾਂ ਦੀ ਉਸਾਰੀ ਸ਼ੁਰੂ ਹੋ ਗਈ ਹੈ। ਕਈ ਪੁਰਾਣੀਆਂ ਮਸਜਿਦਾਂ ਵੀ ਦੇਖੀਆਂ ਜਾ ਸਕਦੀਆਂ ਹਨ। ਸੂਤਰਾਂ ਅਨੁਸਾਰ ਹਾਲ ਹੀ ਦੇ ਸਾਲਾਂ ਵਿਚ ਮਾਂਡਲਾ ਮਸਜਿਦ ਦੀਆਂ ਗਤੀਵਿਧੀਆਂ ਵਿਚ ਤੇਜ਼ੀ ਦੇਖੀ ਜਾ ਰਹੀ ਹੈ।

ਮਾਂਡਲਾ ਮਸਜਿਦ ਦੱਖਣ ਜੈਸਲਮੇਰ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ।ਮਾਂਡਲਾ ਮਸਜਿਦ ਵਿਚ  ਦੂਰ-ਦੂਰ ਤੋਂ ਆਉਂਦੇ ਲੋਕ ਦੇਖੇ ਜਾ ਰਹੇ ਹਨ। ਜੈਸਲਮੇਰ ਦੇ ਦੱਖਣ ਸਰਹੱਦੀ ਇਲਾਕਿਆਂ ਵਿਚ ਵੀ ਚੰਗਾ ਵਾਧਾ ਦੇਖਿਆ ਜਾ ਰਿਹਾ ਹੈ। ਜੈਸਲਮੇਰ ਸਰਹੱਦ 'ਤੇ ਵਿਦੇਸ਼ੀ ਹਰਕਤਾਂ ਕਿਸ ਪ੍ਰਕਾਰ ਚੱਲ ਰਹੀਆਂ ਹਨ, ਇਸ ਦਾ ਅੰਦਾਜ਼ਾ ਪਿਛਲੇ ਸਾਲ ਦੀਆਂ ਦੋ ਅਹਿਮ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ। ਫਰਵਰੀ 2017 ਵਿਚ ਰਾਜਸਥਾਨ ਪੁਲਿਸ ਨੇ ਜੈਸਲਮੇਰ ਜ਼ਿਲ੍ਹੇ ਵਿਚ 'ਹਾਜੀ ਖ਼ਾਨ' ਨਾਮ ਦੇ ਜਾਸੂਸ ਨੂੰ ਫੜਿਆ ਸੀ ਅਤੇ ਖਾਨ 'ਤੇ ਸੰਵੇਦਨਸ਼ੀਲ ਸੂਚਨਾਵਾਂ ਚੋਰੀ ਕਰਕੇ ਪਾਕਿਸਤਾਨ ਨੂੰ ਸਪਲਾਈ ਕਰਨ ਦਾ ਇਲਜ਼ਾਮ ਲੱਗਿਆ ਸੀ। ਖ਼ਾਨ ਅਪਣੇ ਆਪ ਜੈਸਲਮੇਰ ਵਿਚ ਰਹਿੰਦਾ ਹੈ ਪਰ ਉਸ ਦੇ ਰਿਸ਼ਤੇਦਾਰ ਪਾਕਿਸਤਾਨ ਦੇ ਰਹਿਣ ਵਾਲੇ ਹਨ ।

ਫਰਵਰੀ ਵਿਚ ਹੀ ਇਸ ਘਟਨਾ ਤੋਂ ਇਕ ਹਫਤੇ ਪਹਿਲਾਂ 'ਸਾਦਿਕ' ਨਾਮ  ਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ 'ਤੇ ਪਾਕਿਸਤਾਨ ਨੂੰ ਸੂਚਨਾਵਾਂ ਭੇਜਣ ਦਾ ਇਲਜ਼ਾਮ ਲੱਗਿਆ ਸੀ। 2017 ਦੇ ਦਸੰਬਰ ਵਿਚ ਇਕ ਹੋਰ ਅਜਿਹੀ ਘਟਨਾ ਵਾਪਰੀ, ਜਿਸ ਵਿਚ ਬੀ.ਐਸ.ਐਫ ਨੇ ਇਕ ਅਫਗਾਨ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਉਸ ਕੋਲੋਂ ਕਈ ਰਾਜ ਉਗਲਵਾਏ ਸਨ। ਅਫ਼ਗਾਨਿਸਤਾਨ ਦੇ ਕਾਬੁਲ ਨਿਵਾਸੀ ਮੁਹੰਮਦ ਪਰਵੇਜ਼ ਨੇ ਪੁੱਛਗਿਛ ਵਿਚ ਆਈ.ਬੀ ਨੂੰ ਦਸਿਆ ਸੀ ਕਿ ਉਹ ਟੂਰਿਸਟ ਵੀਜ਼ੇ 'ਤੇ ਭਾਰਤ ਆਇਆ ਸੀ ਅਤੇ ਜੈਸਲਮੇਰ ਦੇ ਇਲਾਕਿਆਂ ਵਿਚ ਦਵਾਈਆਂ ਵੇਚ ਰਿਹਾ ਸੀ। ਪਰਵੇਜ਼ ਨੇ ਆਈ.ਬੀ ਕੋਲ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਉਸ ਦੇ ਨਾਲ ਦੋ ਹੋਰ ਅਫ਼ਗਾਨ ਨਾਗਰਿਕ ਵੀ ਭਾਰਤ ਆਏ ਹਨ, ਜਿਨ੍ਹਾਂ ਵਿਚ ਇਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਸਰਹੱਦੀ ਇਲਾਕਿਆਂ ਵਿਚ ਅਜਿਹੀਆਂ ਗਤੀਵਿਧੀਆਂ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਬਣ ਸਕਦੀਆਂ ਹਨ ਕਿਉਂਕਿ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਅਤਿਵਾਦੀ ਭਾਰਤ ਦੀ ਸਰਹੱਦ ਵਿੱਚ ਗੜਬੜੀ ਪੈਦਾ ਕਰ ਸਕਦੇ ਹਨ। ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ਵਿਚ ਵੀ ਇਹੀ ਹਾਲਤ ਹਨ। ਭਾਰਤੀ ਸਰਹੱਦ ਦੇ ਉਸ ਪਾਰ ਹਾਲਾਤ ਇਹ ਹੋ ਗਏ ਹਨ ਕਿ ਕੱਟੜਪੰਥੀ ਸੰਗਠਨ ਹਮੇਸ਼ਾ ਗੜਬੜ ਕਰਨ ਦੀ ਤਾਕ ਵਿਚ ਰਹਿੰਦੇ ਹਨ। ਇਸ ਖੇਤਰ ਵਿਚ ਅਤਿਵਾਦੀ ਦੇ ਲਾਂਚਿੰਗ ਪੈਡ ਇਸ ਦੀ ਸਭ ਤੋਂ ਵੱਡੀ ਉਦਾਹਰਨ ਹਨ। ਅਤਿਵਾਦੀ ਅਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕਣ ਇਸ ਦੇ ਲਈ ਭਾਰਤ ਨੇ ਸਰਜੀਕਲ ਸਟ੍ਰਾਈਕ ਵੀ ਕੀਤੀ, ਜਿਸ ਵਿਚ ਕਈ ਅਤਿਵਾਦੀ ਮਾਰੇ ਗਏ ਪਰ ਪਾਕਿਸਤਾਨੀ ਅਤਿਵਾਦੀ ਭਾਰਤ ਵਿਚ ਹੁਣ ਵੀ ਗੜਬੜੀ ਫੈਲਾਅ ਰਹੇ ਹਨ।