ਔਰਤਾਂ ਲਈ ਮੁਫ਼ਤ ਯਾਤਰਾ ਤੋਂ ਪਹਿਲਾਂ ਕੇਜਰੀਵਾਲ ਨੇ 104 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ
ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੀਆਂ ਬੱਸਾਂ ਵਿਚ ਔਰਤਾਂ ਲਈ ਯਾਤਰਾ ਮੁਫਤ ਕੀਤੇ ਜਾਣ ਤੋਂ ਚਾਰ ਦਿਨ ਪਹਿਲਾਂ ਸ਼ੁੱਕਰਵਾਰ ਨੂੰ 104 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿਚ ਡੀਟੀਸੀ ਅਤੇ ਕਲੈਕਟਰ ਬੱਸਾਂ ਵਿਚ ਔਰਤਾਂ ਲਈ ਯਾਤਰਾ ਮੁਫਤ ਕੀਤੇ ਜਾਣ ਤੋਂ ਚਾਰ ਦਿਨ ਪਹਿਲਾਂ ਸ਼ੁੱਕਰਵਾਰ ਨੂੰ 104 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਕੇਜਰੀਵਾਲ ਨੇ ਦੁਆਰਕਾ ਸੈਕਟਰ 22 ਸਥਿਤ ਬੱਸ ਡੀਪੂ ਵਿਚ ਇਹਨਾਂ ਬੱਸਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਇਹ ਕਦਮ ਦਿੱਲੀ ਵਿਚ ਜਨਤਕ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ।
ਦੱਸ ਦਈਏ ਕਿ ਇਸੇ ਸਾਲ ਅਗਸਤ ਵਿਚ ਸੀਐਮ ਕੇਜਰੀਵਾਲ ਨੇ ਔਰਤਾਂ ਲਈ 29 ਅਕਤੂਬਰ ਅਤੇ ਭਾਈ ਦੂਜ ਦੇ ਦਿਨ ਤੋਂ ਡੀਟੀਸੀ ਬੱਸਾਂ ਅਤੇ ਕਲੈਕਟਰ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਗਲੇ ਹਫ਼ਤੇ ਤੱਕ ਸ਼ਹਿਰ ਦੀਆਂ ਬੱਸਾਂ ਵਿਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਹਨਾਂ ਵਿਚ ਮਾਰਸ਼ਲ ਦੀ ਨਿਯੁਕਤੀ ਕਰੇਗੀ।
ਇਹ ਬੱਸਾਂ ਅਧੁਨਿਕ ਤਕਨੀਕ ਨਾਲ ਲੈਸ ਹਨ, ਜਿਸ ਵਿਚ ਸੀਸੀਟੀਵੀ ਕੈਮਰੇ ਅਤੇ ਔਰਤਾਂ ਦੀ ਸੁਰੱਖਿਆ ਲਈ ਪੈਨਿਕ ਬਟਨ, ਅਪਾਹਿਜ ਯਾਤਰੀਆਂ ਲਈ ਹਾਈਡ੍ਰਾਲਿਕ ਲਿਫ਼ਟ ਸ਼ਾਮਲ ਹਨ। ਕੇਜਰੀਵਾਲ ਨੇ ਕਿਹਾ, ‘ਇਹਨਾਂ ਬੱਸਾਂ ਤੋਂ ਇਲਾਵਾ ਕਲੱਸਟਰ ਯੋਜਨਾ ਵਿਚ 1000 ਲੋਫਲੋਰ ਏਸੀ ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਇਹ ਬੱਸਾਂ ਅਪਾਹਿਜ ਵਿਅਕਤੀਆਂ, ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਦੇ ਸਵਾਰ ਹੋਣ ਅਤੇ ਉਤਰਨ ਦੇ ਅਨੁਕੂਲ ਹੋਣਗੀਆਂ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।