ਹੋਟਲ 'ਚ ਪੱਖੇ ਨਾਲ ਲਟਕਦੀ ਮਿਲੀ RBI ਦੇ GM ਦੀ ਲਾਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਓਡੀਸ਼ਾ ਦੇ ਜਾਜਪੁਰ ਜ਼ਿਲੇ 'ਚ ਸਥਿਤ ਇਕ ਹੋਟਲ ਦੇ ਕਮਰੇ 'ਚੋਂ ਪੁਲਿਸ ਨੇ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਇਕ ਜਨਰਲ...

RBI GM

ਨਵੀਂ ਦਿੱਲੀ : ਓਡੀਸ਼ਾ ਦੇ ਜਾਜਪੁਰ ਜ਼ਿਲੇ 'ਚ ਸਥਿਤ ਇਕ ਹੋਟਲ ਦੇ ਕਮਰੇ 'ਚੋਂ ਪੁਲਿਸ ਨੇ ਸ਼ੁੱਕਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਇਕ ਜਨਰਲ ਮੈਨੇਜਰ ਦੀ ਲਾਸ਼ ਬਰਾਮਦ ਕੀਤੀ ਹੈ। ਆਰ.ਬੀ.ਆਈ. ਦੇ ਜਨਰਲ ਮੈਨੇਜਰ ਆਸ਼ੀਸ਼ ਰੰਜਨ ਸਾਮਲ ਗੁਵਾਹਾਟੀ 'ਚ ਕਾਰਜਕਰਤਾ ਸਨ। ਓਡੀਸ਼ਾ ਦੇ ਜਾਜਪੁਰ 'ਚ ਉਨ੍ਹਾਂ ਦਾ ਜੱਦੀ ਪਿੰਡ ਹੈ। ਇਥੇ ਉਹ ਆਪਣੇ ਪਰਿਵਾਰ ਦੇ ਲੋਕਾਂ ਨੂੰ ਮਿਲਣ ਆਏ ਸਨ।

ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਆਰ.ਬੀ.ਆਈ. ਦੀ ਗੁਵਾਹਾਟੀ ਬ੍ਰਾਂਚ ਦੇ ਜਨਰਲ ਮੈਨੇਜਰ ਦੇ ਰੂਪ 'ਚ ਕਾਰਜਕਰਤਾ ਆਸ਼ੀਸ਼ ਰੰਜਨ ਸਾਮਲ ਦੀ ਲਾਸ਼ ਹੋਟਲ ਦੇ ਕਮਰੇ 'ਚ ਛੱਤ ਦੇ ਪੱਖੇ ਨਾਲ ਲਟਕੀ ਹੋਈ ਮਿਲੀ। ਸਾਮਲ ਜਾਜਪੁਰ ਜ਼ਿਲੇ ਦੇ ਨਰਹਰੀਪੁਰ ਪਿੰਡ ਦੇ ਰਹਿਣ ਵਾਲੇ ਸਨ। ਪੁਲਿਸ ਨੇ ਕਿਹਾ ਕਿ ਸਾਮਲ 24 ਅਕਤੂਬਰ ਨੂੰ ਆਪਣੀ ਮਾਂ ਨੂੰ ਮਿਲਣ ਲਈ ਆਪਣੇ ਜੱਦੀ ਪਿੰਡ ਆਏ ਸਨ। ਬਾਅਦ 'ਚ ਉਹ ਆਪਣੀ ਪਤਨੀ ਨੂੰ ਮਿਲਣ ਭੁਵਨੇਸ਼ਨਵਰ ਗਏ ਜਿਥੇ ਉਨ੍ਹਾਂ ਦੀ ਪਤਨੀ ਇਕ ਨਿੱਜੀ ਹਸਤਪਾਲ 'ਚ ਡਾਕਟਰ ਹੈ। ਉਨ੍ਹਾਂ ਦਾ ਬੇਟਾ 12ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਸ਼ਹਿਰ 'ਚ ਆਪਣੀ ਮਾਂ ਦੇ ਨਾਲ ਰਹਿੰਦਾ ਹੈ।  

ਮੌਤ ਦੇ ਪਿੱਛੇ ਦਾ ਸਹੀ ਕਾਰਨ ਪਤਾ ਨਹੀਂ ਚੱਲਿਆ
ਉਹ ਉਸ ਦਿਨ ਭੁਵਨੇਸ਼ਵਰ ਤੋਂ ਵਾਪਸ ਗਏ ਅਤੇ ਚੰਦੀਖੋਲ 'ਚ ਆਪਣੇ ਲਈ ਕਮਰਾ ਬੁੱਕ ਕੀਤਾ। ਹੋਟਲ ਦੇ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਸਾਮਲ ਦੇ ਕਮਰੇ ਦਾ ਦਰਵਾਜ਼ਾ ਖੜਖਾਇਆ ਪਰ ਜਦੋਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਪੱਖੇ ਨਾਲ ਉਸ ਦੀ ਲਟਕਦੀ ਹੋਈ ਲਾਸ਼ ਮਿਲੀ। ਬਾਰਾਚਾਨਾ ਥਾਣੇ ਦੇ ਮੁੱਖ ਇੰਸਪੈਕਟਰ ਦੀਪਕ ਜੇਨਾ ਨੇ ਕਿਹਾ ਕਿ ਹਾਲਾਂਕਿ ਸਾਮਲ ਦੀ ਮੌਤ ਦੇ ਪਿੱਛੇ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਚੱਲਿਆ ਹੈ ਪਰ ਇਹ ਸ਼ੱਕ ਹੈ ਕਿ ਪਰਿਵਾਰਿਕ ਵਿਵਾਦ ਦੇ ਕਾਰਨ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।