EC to Appoint Actor as National Icon: ਫਿਲਮ ਅਭਿਨੇਤਾ ਰਾਜਕੁਮਾਰ ਰਾਓ ਹੁਣ ਅਸਲ ਜਿੰਦਗੀ 'ਚ ਨਿਭਾਏਗਾ ਨੈਸ਼ਨਲ ਆਈਕਨ ਦਾ ਜ਼ਿੱਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਮ ਨਕਸਲ-ਅਫਸਰ 'ਚ ਚੋਣ ਅਧਿਕਾਰੀ ਦੀ ਨਿਭਾਈ ਸੀ ਭੂਮਿਕਾ

File Photo

ਨਵੀਂ ਦਿੱਲੀ: ਚੋਣ ਕਮਿਸ਼ਨ 'ਨਿਊਟਨ' ਅਦਾਕਾਰ ਰਾਜਕੁਮਾਰ ਰਾਓ ਨੂੰ ਨੈਸ਼ਨਲ ਚੋਣ ਆਈਕਨ ਵਜੋਂ ਨਿਯੁਕਤ ਕਰੇਗਾ। ਜਿਸ ਨੇ ਫਿਲਮ 'ਨਿਊਟਨ' 'ਚ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਇਲਾਕਿਆਂ 'ਚ ਕੰਮ ਕਰਨ ਵਾਲੇ ਚੋਣ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, 'ਅਭਿਨੇਤਾ ਰਾਜਕੁਮਾਰ ਦੇ ਸ਼ਾਮਲ ਹੋਣ ਨਾਲ 5 ਸੂਬਿਆਂ 'ਚ ਹੋਣ ਵਾਲੀਆਂ ਚੋਣਾਂ 'ਚ ਵੋਟਿੰਗ ਫ਼ੀਸਦੀ ਯਕੀਨੀ ਤੌਰ 'ਤੇ ਵਧੇਗੀ।'

ਵੋਟਰਾਂ ਨੂੰ ਪ੍ਰੇਰਿਤ ਕਰਨ ਲਈ 'ਰਾਸ਼ਟਰੀ ਪ੍ਰਤੀਕ' ਵਜੋਂ ਸ਼ਖਸੀਅਤਾਂ ਚੋਣਾਂ ਵਿਚ ਹਿੱਸਾ ਲੈਣ ਅਤੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਰਾਓ, ਉਕਤ ਫਿਲਮ ਵਿਚ, ਇਕ ਸਰਕਾਰੀ ਕਲਰਕ ਦੇ ਰੂਪ ਵਿਚ ਨਜ਼ਰ ਆਏ ਸਨ ਜਿਨ੍ਹਾਂ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।
ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ ਨੂੰ 26 ਅਕਤੂਬਰ ਨੂੰ ਭਾਰਤੀ ਚੋਣ ਕਮਿਸ਼ਨ (ECI) ਦਾ ਰਾਸ਼ਟਰੀ ਚਿੰਨ੍ਹ ਦਿਤਾ ਗਿਆ ਹੈ।

ਦੱਸ ਦੇਈਏ ਕਿ ਭਾਰਤ ਵਿਚ ਲਗਭਗ 70% ਲੋਕ ਹੀ ਅਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ। ਪੂਰਾ ਦੇਸ਼ ਵੋਟ ਪਾਵੇ ਇਸੇ ਲਈ ਇਲੈਕਸ਼ਨ ਕਮਿਸ਼ਨ ਨੇ ਫਿਲਮ "ਨਿਊਟਨ" ਵਿਚ ਇਕ ਅਧਿਕਾਰੀ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਰਾਜਕੁਮਾਰ ਰਾਓ ਨੂੰ  ਨੈਸ਼ਨਲ ਆਈਕਨ ਦਾ ਜ਼ਿੰਮਾ ਸੌਂਪਿਆ ਹੈ।