ਮਸੂਦ ਦੇ ਭਰਾ ਨੇ 35 ਫਿਦਾਈਨਾਂ ਨੂੰ ਭਾਰਤ 'ਤੇ ਹਮਲੇ ਦੀ ਚੁਕਾਈ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਭਾਰਤ ਵਿਚ ਨਵੇਂ ਸਿਰੇ ਤੋਂ ਦਹਸ਼ਤ ਫੈਲਾਉਣ ਦੀ ਯੋਜਨਾ......

Masood Azhar

ਸ਼੍ਰੀ ਨਗਰ (ਭਾਸਾ): ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਭਾਰਤ ਵਿਚ ਨਵੇਂ ਸਿਰੇ ਤੋਂ ਦਹਸ਼ਤ ਫੈਲਾਉਣ ਦੀ ਯੋਜਨਾ ਬਣਾਈ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਇਕ ਰੈਲੀ ਵਿਚ ਜੈਸ਼ ਸਰਗਨਾ ਮੌਲਾਨਾ ਮਸੂਦ ਅਜਹਰ  ਦੇ ਭਰਾ ਨੇ 35 ਫਿਦਾਇਨਾਂ ਨੂੰ ਸਹੁੰ ਚੁਕਾਈ ਹੈ ਅਤੇ ਉਨ੍ਹਾਂ ਨੂੰ ਭਾਰਤ ਉਤੇ ਹਮਲਾ ਕਰਨ ਨੂੰ ਕਿਹਾ ਹੈ। ਪਾਕਿਸਤਾਨ ਦੇ ਫੈਸਲਾਬਾਦ ਵਿਚ ਮੌਲਾਨਾ ਮਸੂਦ ਅਜਹਰ ਦੇ ਛੋਟੇ ਭਰਾ ਰਊਫ ਅਸਗ਼ਰ ਨੇ ਰੈਲੀ ਆਯੋਜਿਤ ਕੀਤੀ। ਦੱਸ ਦਈਏ ਕਿ ਭਾਰਤ ਸਰਕਾਰ ਨੇ ਪਠਾਨਕੋਟ ਅਤੇ ਨਗਰੋਟਾ ਅਤਿਵਾਦੀ ਹਮਲੇ ਵਿਚ ਰਊਫ ਅਸਗ਼ਰ ਨੂੰ ਦੋਸ਼ੀ ਬਣਾਇਆ ਹੈ।

ਇਸ ਰੈਲੀ ਵਿਚ ਰਊਫ ਨੇ ਭਾਰਤ ਅਤੇ ਪੀ.ਐਮ ਮੋਦੀ ਦੇ ਵਿਰੁੱਧ ਬਹੁਤ ਜਹਿਰ ਘੋਲਿਆ ਹੈ। ਸੂਤਰਾਂ ਦੇ ਮੁਤਾਬਕ ਇਸ ਰੈਲੀ ਵਿਚ 35 ਫਿਦਾਈਨ ਹਮਲਾਵਰਾਂ ਨੂੰ ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਉਤੇ ਹਮਲੇ ਕਰਨ ਦੀ ਸਹੁੰ ਚੁਕਾਈ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪਾਕਿਸਤਾਨ ਦੇ ਰਾਵਲਾ ਕੋਰਟ ਵਿਚ ਵੀ ਜੈਸ਼ ਨੇ ਇਕ ਵੱਡੀ ਜਨ ਸਭਾ ਕੀਤੀ ਸੀ। ਦੱਸ ਦਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਇਸ ਜੈਸ਼ ਦੇ ਇਸ ਦਸਤੇ ਵਿਚ ਪਾਕਿਸਤਾਨੀ ਫਿਦਾਈਨ ਹਮਲਾਵਰਾਂ ਦੇ ਨਾਲ-ਨਾਲ ਕਸ਼ਮੀਰੀ ਫਿਦਾਈਨ ਹਮਲਾਵਰ ਵੀ ਸ਼ਾਮਿਲ ਹਨ।

ਜਿਨ੍ਹਾਂ ਨੂੰ ਭਾਰਤ ਵਿਚ ਸੁਰੱਖਿਆ ਏਜੰਸੀਆਂ ਉਤੇ ਅਤਿਵਾਦੀ ਹਮਲੇ ਲਈ ਕਿਹਾ ਗਿਆ ਹੈ। ਰੈਲੀ ਵਿਚ ਰਊਫ ਅਸਗ਼ਰ ਨੇ ਪਠਾਨਕੋਟ ਹਮਲੇ ਵਿਚ ਮਾਰੇ ਗਏ ਪਾਕਿਸਤਾਨੀ ਅਤਿਵਾਦੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਅਤਿਵਾਦਾਂ ਨੇ ਕਸ਼ਮੀਰ ਵਿਚ ਇਸ ਸਮੇਂ 5 ਹਜਾਰ ਫਿਦਾਈਨਾਂ ਦੀ ਜ਼ਰੂਰਤ ਹੈ। ਰਊਫ ਅਸਗ਼ਰ ਨੇ ਭਾਰਤ ਦੇ ਖਿਲਾਫ਼ ਨਫਰਤ ਘੋਲਦੇ ਹੋਏ ਕਿਹਾ ਕਿ ਮੁਜਾਹਿਦਾਂ ਨੇ ਲਾਲ ਕਿਲ੍ਹੇ ਉਤੇ ਕਬਜਾ ਕਰਨਾ ਹੈ।

ਰਊਫ ਅਸਗ਼ਰ ਨੇ ਅਪਣੇ ਭਾਸ਼ਣ ਵਿਚ ਜ਼ੁਲਫ ਮਸਜਦ ਦਾ ਵੀ ਜਿਕਰ ਕੀਤਾ ਹੈ। ਰਊਫ ਅਸਗ਼ਰ ਨੇ ਅਤਿਵਾਦੀ ਨੂੰ ਰੱਬ ਨਾਲ ਸਬੰਧ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਉਹ ਰੱਬ ਨਾਲ ਮਿਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬੰਦੂਕ ਚੁੱਕਣੀ ਚਾਹੀਦੀ ਹੈ ਅਤੇ ਜੰਮੂ-ਕਸ਼ਮੀਰ ਵਿਚ ਧਾਰਮਕ ਲੜਾਈ ਛੇੜਨੀ ਚਾਹੀਦੀ ਹੈ।