ਨਸ਼ੇ ਦਾ ਕਾਰੋਬਾਰ ਫ਼ੈਲਾਉਣਾ ਚਾਹੁੰਚੇ ਹਨ ਫ਼ਰੀਦਾਬਾਦ ਦੇ ਜੰਗਲੀ ਅਤੇ ਬਿੱਲਾ
ਹੱਥ-ਪੈਰ ਤੋੜਣ, ਪਲਾਟ ‘ਤੇ ਕਬਜ਼ਾ ਕਰਨਾ ਅਤੇ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ ਦੋ ਦੋਸ਼ੀ ਜੰਗਲੀ ਅਤੇ ਬਿੱਲਾ ਹੁਣ ਸ਼ਹਿਰ ਵਿਚ ਨਸ਼ੇ ਦਾ ਕਾਰੋਬਾਰ...
ਫਰੀਦਾਬਾਦ (ਭਾਸ਼ਾ) : ਹੱਥ-ਪੈਰ ਤੋੜਣ, ਪਲਾਟ ‘ਤੇ ਕਬਜ਼ਾ ਕਰਨਾ ਅਤੇ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ ਦੋ ਦੋਸ਼ੀ ਜੰਗਲੀ ਅਤੇ ਬਿੱਲਾ ਹੁਣ ਸ਼ਹਿਰ ਵਿਚ ਨਸ਼ੇ ਦਾ ਕਾਰੋਬਾਰ ਫੈਲਾਉਣਾ ਚਾਹੁੰਦੇ ਹਨ। ਪੁਲਿਸ ਰਿਕਾਰਡ ਵਿਚ ਭਗੋੜੇ ਐਲਾਨੇ ਦੋਨੇ ਦੋਸ਼ੀ ਇਸ ਦੇ ਲਈ ਸ਼ਹਿਰ ਦੇ ਨੌਜਵਾਨਾਂ ਦਾ ਸਹਾਰਾ ਲੈ ਰਹੇ ਹਨ। ਇਹ ਇਨਪੁਟ ਫਰੀਦਾਬਾਦ ਪੁਲਿਸ ਨੂੰ ਚੁੱਕੀ ਹੈ। ਇਸ ਤੋਂ ਬਾਅਦ ਪੁਲਿਸ ਨੇ ਦੋਨਾਂ ਨੂੰ ਗ੍ਰਿਫ਼ਤਾਰ ਕਰਕੇ ਵੱਡਾ ਖੁਲਾਸਾ ਕਰਨ ਦੀ ਯੋਜਨਾ ਬਣਾਈ ਹੈ। ਇਸ ਖੁਲਾਸੇ ਵਿਚ ਬੱਲਭਗੜ੍ਹ ਤੋਂ ਲੈ ਕੇ ਸ਼ਹਿਰ ਤਕ ਦੇ ਸਫ਼ੇਦਦਪੋਸ਼ ਵੀ ਸਾਹਮਣੇ ਆ ਸਕਦੇ ਹਨ।
ਫਿਲਹਾਲ ਦੋਨਾਂ ਨੂੰ ਫੜਨ ਲਈ ਮੁਜੇਸਰ ਥਾਣਾ ਪੁਲਿਸ ਨੇ ਕੰਮ ਸ਼ੁਰੂ ਕਰ ਦਿਤਾ ਹੈ। ਦਰਅਸਲ, ਜੰਗਲੀ-ਬਿਲਾ ਨੂੰ ਲੱਭ ਕੇ ਫੜਨ ਦੇ ਪਿਛੇ ਸਤੰਬਰ ਮਹੀਨੇ ਵਿਚ ਮੁਜੇਸਰ ਏਰੀਆ ਵਿਚ ਹੋਈ ਇਕ ਗੈਂਗਵਾਰ ਹੈ। ਇਹ ਗੈਂਗਵਾਰ ਪੁਲਿਸ ਦੇ ਕੰਮ ਦੀ ਰੁਕਾਵਟ ਬਣ ਗਏ ਹਨ। ਇਸ ਤੋਂ ਇਲਾਵਾ ਦਿੱਲੀ ਦੇ ਇਕ ਹਾਈ ਪ੍ਰੋਫਾਈਲਕੇਸ ਵਿਚ ਰੰਗਦਾਰੀ ਮੰਗਣ ਵਿਚ ਜੰਗਲੀ ਦਾ ਨਾਮ ਸਾਹਮਣੇ ਆਇਆ ਹੋਇਆ ਹੈ। ਇਸ ਉਤੇ ਦਿੱਲੀ ਪੁਲਿਸ ਨੇ ਵੀ ਫਰੀਦਾਬਾਦ ਪੁਲਿਸ ਦੀ ਮਦਦ ਮੰਗੀ ਹੈ। ਕ੍ਰਾਈਮ ਬ੍ਰਾਂਚ-65 ਦੇ ਇੰਚਾਰਜ਼ ਰਹਿਣ ਦੇ ਦੌਰਾਨ ਮੁਜੇਸਰ ਐਸਐਚਓ ਅਸ਼ੋਕ ਕੁਮਾਰ ਨੇ ਜੰਗਲੀ-ਬਿੱਲਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ।
ਲੋਕੇਸ਼ਨ ਦਿੱਲੀ ਮਿਲਣ ਉਤੇ ਕ੍ਰਾਈਮ ਬ੍ਰਾਂਚ ਵਿਚ ਛਾਪੇਮਾਰੀ ਵੀ ਕੀਤੀ ਸੀ, ਉਥੋਂ ਦੋਨੋਂ ਹੀ ਪਹਿਲਾਂ ਤੋਂ ਹੀ ਫ਼ਰਾਰ ਹੋ ਗਏ ਸੀ। ਫਿਰ ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਪੁਲਿਸ ਦੀਆਂ ਨਜ਼ਰਾਂ ਤੋਂ ਦੂਰ ਰਹਿਣ ਦੇ ਲਈ ਦੋਨਾਂ ਨੇ ਨਸ਼ੇ ਦਾ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।
ਕੋਣ ਹੈ ਜੰਗਲੀ-ਬਿੱਲਾ :-
ਐਸ.ਐਚ.ਓ ਮੁਜੇਸਰ ਅਸ਼ੋਕ ਕੁਮਾਰ ਦੇ ਮੁਤਬਿਕ, ਜੰਗਲੀ ਅਤੇ ਬਿੱਲਾ ਬਲਭਗੜ੍ਹ ਦੇ ਰਹਿਣ ਵਾਲੇ ਹਨ। ਮਈ 2017 ਵਿਚ ਇਕ ਵਪਾਰੀ ਉਤੇ ਜਾਮਲੇਵਾ ਹਮਲਾ ਕਰਨ ਵਿਚ ਦੋਨਾਂ ਦਾ ਨਾਮ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਕਈਂ ਘਟਨਾਵਾਂ ਵਿਚ ਇਹਨਾਂ ਦਾ ਨਾਮ ਸਾਹਮਣੇ ਆ ਚੁੱਕਿਆ ਹੈ। ਮੁਜੇਸਰ ਏਰੀਆ ਵਿਚ ਕੁਝ ਗੈਰਕਾਨੂਨੀ ਕੰਮ ਇਹ ਅਪਣੇ ਗਰੁੱਪਾਂ ਦੇ ਜ਼ਰੀਏ ਕਰਵਾਉਣਾ ਚਾਹੁੰਦੇ ਹਨ। ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਦੀਆਂ ਨਜ਼ਰਾਂ ਇਹਨਾਂ ਉਤੇ ਹੀ ਹਨ। ਕਿਸੇ ਵੀ ਦਿਨ ਇਹਨਾਂ ਦੋਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।