ਫਰੀਦਾਬਾਦ :  ਪਰਾਲੀ ਜਲਾਉਣ 'ਤੇ ਦੋ ਔਰਤਾਂ ਸਮੇਤ 17 ਕਿਸਾਨਾਂ ਵਿਰੁਧ ਕੇਸ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਮਾਮਲੇ ਵਿਚ ਦੋ ਔਰਤਾਂ ਸਮੇਤ 17 ਕਿਸਾਨਾਂ ਤੇ ਮਾਮਲਾ ਦਰਜ਼ ਕੀਤਾ ਗਿਆ ਹੈ।

Paddy residue burning

ਫਰੀਦਾਬਾਦ, ( ਪੀਟੀਆਈ ) : ਹਰਿਆਣਾ ਸਮੇਤ ਪੂਰੇ ਦਿੱਲੀ ਐਨਸੀਆਰ ਵਿਚ ਫੈਲੇ ਹਵਾ ਦੇ ਪ੍ਰਦੂਸ਼ਣ ਤੇ ਰੋਕ ਲਗਾਉਣ ਦੀ ਕੜੀ ਅਧੀਨ ਜ਼ਿਲ੍ਹੇ ਵਿਚ ਪਰਾਲੀ ਜਲਾਉਣ ਵਾਲੇ ਕਿਸਾਨਾਂ ਵਿਰੁਧ ਕਾਰਵਾਈ ਕਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਤਰਾਂ ਵੀ ਪਿੱਛੇ ਨਹੀਂ ਹੈ। ਇਸ ਮਾਮਲੇ ਵਿਚ ਦੋ ਔਰਤਾਂ ਸਮੇਤ 17 ਕਿਸਾਨਾਂ ਤੇ ਮਾਮਲਾ ਦਰਜ਼ ਕੀਤਾ ਗਿਆ ਹੈ। ਐਗਰੀਕਲਚਰ ਵੈਲਫੇਅਰ ਅਧਿਕਾਰੀ ਰਵਿੰਦਰ ਦੀ ਸ਼ਿਕਾਇਤ ਤੇ ਤਿੰਨ ਪਿੰਡਾਂ ਦੇ ਕਿਸਾਨਾਂ ਤੇ ਕੇਸ ਦਰਜ਼ ਹੋਇਆ ਹੈ। 

ਇਸ ਵਿਚ ਪਿੰਡ ਭੁਲਵਾਣਾ, ਸੌਂਧ ਅਤੇ ਕਰਮਣ ਪਿੰਡਾਂ ਦੇ ਕਿਸਾਨ ਸ਼ਾਮਲ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਸੁਮਨ ਪਤਨੀ ਗੋਪੀ, ਰਾਜਵਤੀ ਪਤਨੀ ਸੇਵਾਰਾਮ, ਸੁਖਰਾਮ, ਸ਼ਾਮ ਸੁੰਦਰ, ਹੁਕਮ ਸਿੰਘ, ਪੰਚਾਇਤ ਕਰਮਨ, ਕੁੰਦਨ, ਪਰਸੀ ਸਮੇਤ 17 ਕਿਸਾਨਾਂ ਨੂੰ ਨਾਮਜ਼ਦ ਕੀਤਾ ਹੈ। ਇਨਾਂ ਸਾਰੇ ਕਿਸਾਨਾਂ ਤੇ ਪਰਾਲੀ ਜਲਾਉਣ ਦਾ ਦੋਸ਼ ਹੈ। ਅਜੇ ਤੱਕ ਕਿਸੇ ਦੀ ਗਿਰਫਤਾਰੀ ਨਹੀਂ ਹੋ ਸਕੀ ਹੈ। ਦੂਜੇ ਪਾਸੇ ਜ਼ਿਲ੍ਹੇ ਦੇ ਕਿਸਾਨਾਂ ਦਾ ਕਹਿਣਾ ਹੈ

ਕਿ ਉਹ ਝੋਨੇ ਦੀ ਪਰਾਲੀ ਨੂੰ ਕਿੱਥੇ ਲੈ ਜਾਣ। ਇਸ ਨੂੰ ਜਲਾਉਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਉਪਾਅ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਕੋਲ ਇੰਨੀਆਂ ਆਧੁਨਿਕ ਮਸ਼ੀਨਾਂ ਉਪਲਬਧ ਨਹੀਂ ਹਨ ਕਿ ਪਰਾਲੀ ਨੂੰ ਖੇਤਾਂ ਵਿਚ ਹੀ ਬਿਨਾ ਜਲਾਏ ਖਤਮ ਕੀਤਾ ਜਾ ਸਕੇ। ਇਸ ਗੱਲ ਨੂੰ ਲੈ ਕੇ ਜ਼ਿਲ੍ਹੇ ਦੇ ਕਿਸਾਨਾਂ ਵਿਚ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਗੱਸਾ ਹੈ।