ਯੂਜ਼ਰ ਨੇ PM Modi ਨੂੰ ਕਿਹਾ ਤੁਹਾਡਾ ਮੀਮ ਬਣ ਰਿਹਾ ਹੈ, ਮੋਦੀ ਨੇ ਦਿੱਤਾ ਇਹ ਜਵਾਬ...
ਅੱਜ ਸਾਲ ਦਾ ਲੱਗਿਆ ਸੀ ਆਖਰੀ ਸੂਰਜ ਗ੍ਰਹਿਣ
ਨਵੀਂ ਦਿੱਲੀ : ਵੀਰਵਾਰ ਨੂੰ ਦੇਸ਼ ਭਰ ਵਿਚ ਲੋਕ ਸੂਰਜ ਗ੍ਰਹਿਣ ਵੇਖ ਰਹੇ ਸਨ। ਇਸੇ ਦੌਰਾਨ ਪ੍ਰਧਾਨਮੰਤਰੀ ਮੋਦੀ ਨੇ ਵੀ ਸੂਰਜਗ੍ਰਹਿਣ ਦਾ ਆਨੰਦ ਲੈਂਦੇ ਹੋਏ ਕੁੱਝ ਫੋਟੋਆ ਸ਼ੇਅਰ ਕੀਤੀਆਂ। ਇਸ ਵਿਚ ਇਕ ਫੋਟੋ ‘ਤੇ ਕਿਸੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਤੁਹਾਡੀ ਇਸ ਫੋਟੋ ਦਾ ਮੀਮ ਬਣ ਰਿਹਾ ਹੈ। ਜਵਾਬ ਵਿਚ ਪੀਐਮ ਮੋਦੀ ਨੇ ਕਿਹਾ ਕਿ ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਜਵਾਬ ਨੂੰ ਲੋਕ ਖੂਬ ਸ਼ੇਅਰ ਕਰ ਰਹੇ ਹਨ।
ਦਰਅਸਲ ਪ੍ਰਧਾਨਮੰਤਰੀ ਮੋਦੀ ਨੇ ਟੀਵਟ ਕਰਦੇ ਹੋਏ 4 ਫੋਟੋਆ ਸ਼ੇਅਰ ਕੀਤੀਆਂ ਸਨ। ਇੱਥੇ ਉਹ ਕੁੱਝ ਮਾਹਰਾ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ‘’ਬਹੁਤ ਸਾਰੇ ਭਾਰਤੀਆਂ ਦੀ ਤਰ੍ਹਾਂ ਮੈ ਵੀ ਸੂਰਜ ਗ੍ਰਹਿਣ ਨੂੰ ਲੈ ਕੇ ਉਤਸ਼ਾਹਿਤ ਸੀ। ਬਦਕਿਸਮਤੀ ਨਾਲ ਬੱਦਲਾਂ ਦੇ ਕਾਰਨ ਮੈ ਵੀ ਸੂਰਜ ਗ੍ਰਹਿਣ ਨਹੀਂ ਦੇਖ ਸਕਿਆ ਪਰ ਕੋਝੀਕੋਡ ਵਿਚ ਸੂਰਜ ਗ੍ਰਹਿਣ ਦੀ ਝਲਕ ਦਿਖੀ। ਮਾਹਰਾ ਨਾਲ ਗੱਲਬਾਤ ਕਰ ਇਸ ਵਿਸ਼ੇ ‘ਤੇ ਮੈ ਗਿਆਨਵਾਨ ਵੀ ਹੋਇਆ''। ਇਸੇ ਦੌਰਾਨ ਕਿਸੇ ਯੂਜ਼ਰ ਨੇ ਟਵੀਟ ਕਰਦੇ ਹੋਏ ਲਿਖਿਆ ਤੁਹਾਡਾ ਮੀਮ ਬਣ ਰਿਹਾ ਹੈ ਇਸ ਤੇ ਪ੍ਰਧਾਨਮੰਤਰੀ ਮੋਦੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ‘’ਤੁਹਾਡਾ ਸੁਆਗਤ ਹੈ ਇੰਨਜਵਾਏ ਕਰੋ’’।
ਇਸ ਤੋਂ ਬਾਅਦ ਤਾਂ ਯੂਜ਼ਰ ਪ੍ਰਧਾਨ ਮੰਤਰੀ ਦੀ ਐਨਕ ਦੀ ਕੀਮਤ ਵੀ ਦੱਸਣ ਲੱਗੇ ਪਏ। ਇਕ ਯੂਜ਼ਰ ਨੇ ਇਸ ਨੂੰ ਜਰਮਨੀ ਦੀ ਐਨਕ ਦੱਸਿਆ ਅਤੇ ਕੀਮਤ ਦੀ ਪੂਰੀ ਡਿਟੇਲ ਵੀ ਪੇਸ਼ ਕਰ ਦਿੱਤੀ। ਇਕ ਦੂਜੇ ਯੂਜ਼ਰ ਨੇ ਤਾਂ ਮੋਦੀ ਦੀ ਇਸ ਐਨਕ ਦੀ ਕੀਮਤ ਡੇਢ ਲੱਖ ਦੱਸ ਦਿੱਤੀ। ਪ੍ਰਧਾਨਮੰਤਰੀ ਮੋਦੀ ਦੀ ਤਸਵੀਰ ਸੋਸ਼ਲ ਮੀਡੀਆ‘ਤੇ ਖੂਬ ਵਾਇਰਲ ਹੋ ਰਹੀ ਹੈ ਲੋਕ ਮੋਦੀ ਦੀ ਐਨਕ ਵਾਲੀ ਤਸਵੀਰ ‘ਤੇ ਤਰ੍ਹਾਂ-ਤਰ੍ਹਾਂ ਦੇ ਕੈਪਸ਼ਨ ਲਿਖ ਰਹੇ ਹਨ।
ਦੱਸ ਦਈਏ ਕਿ ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਿਆ ਸੀ। ਕੁੱਲ ਸਾਢੇ ਤਿੰਨ ਘੰਟੇ ਲੱਗਣ ਵਾਲੇ ਇਸ ਸੂਰਜ ਗ੍ਰਹਿਣ ਦੀ ਸ਼ੁਰੂਆਤ ਸਵੇਰੇ 8 ਵੱਜ ਕੇ 4 ਮਿੰਟ 'ਤੇ ਹੋਈ ਸੀ।