ਭਾਰਤ ਦਾ ਹਰ ਇਕ ਇਨਸਾਨ ਹਿੰਦੂ ਹੈ- ਮੋਹਨ ਭਾਗਵਤ
ਉਨ੍ਹਾਂ ਕਿਹਾ ਕਿ ਸੰਘ ਭਾਰਤ ਦੀ ਸਾਰੀ 130 ਕਰੋੜ ਦੀ ਜਨਤਾ ਨੂੰ ਹਿੰਦੂ ਸਮਾਜ ਮੰਨਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਅਤੇ ਸੰਸਕ੍ਰਿਤੀ ਦੇ ਹੋਣ
ਨਵੀਂ ਦਿੱਲੀ- ਨਾਗਰਿਕਤਾ ਕਾਨੂੰਨ, ਐਨਪੀਆਰ ਅਤੇ ਐਨਆਰਸੀ ਨੂੰ ਲੈ ਕੇ ਪੂਰੇ ਦੇਸ਼ 'ਚ ਹੰਗਾਮਾ ਜਾਰੀ ਹੈ। ਸਰਕਾਰ ਅਫਵਾਹਾਂ ਅਤੇ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਪਾਰਟੀਆਂ ਸਵਾਲ 'ਤੇ ਸਵਾਲ ਪੁੱਛ ਰਹੀਆਂ ਹਨ। ਇਸ ਸਭ ਵਿਚਕਾਰ ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੰਘ ਭਾਰਤ ਦੀ ਸਾਰੀ 130 ਕਰੋੜ ਦੀ ਜਨਤਾ ਨੂੰ ਹਿੰਦੂ ਸਮਾਜ ਮੰਨਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਅਤੇ ਸੰਸਕ੍ਰਿਤੀ ਦੇ ਹੋਣ। ਭਾਗਵਤ ਨੇ ਕਿਹਾ, "ਭਾਰਤ ਮਾਤਾ ਦਾ ਬੇਟਾ, ਭਾਵੇਂ ਉਹ ਕੋਈ ਵੀ ਭਾਸ਼ਾ ਬੋਲੇ, ਕਿਸੇ ਵੀ ਖੇਤਰ ਦਾ ਹੋਵੇ, ਕਿਸੇ ਵੀ ਰੂਪ 'ਚ ਪੂਜਾ ਕਰਦਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਪੂਜਾ 'ਚ ਵਿਸ਼ਵਾਸ ਨਾ ਕਰਦਾ ਹੋਵੇ, ਇਕ ਹਿੰਦੂ ਹੈ, ਇਸ ਸੰਬੰਧ 'ਚ, ਸੰਘ ਈ ਭਾਰਤ ਦੇ ਸਾਰੇ 130 ਕਰੋੜ ਲੋਕ ਹਿੰਦੂ ਸਮਾਜ ਹੈ।"
ਮੋਹਨ ਭਾਗਵਤ ਬੁੱਧਵਾਰ ਨੂੰ ਤੇਲੰਗਾਨਾ ਦੇ ਆਰ.ਐੱਸ.ਐੱਸ. ਮੈਂਬਰਾਂ ਵਲੋਂ ਆਯੋਜਿਤ ਤਿੰਨ ਦਿਨਾਂ ਵਿਜੇ ਸੰਕਲਪ ਕੈਂਪ 'ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਰਾਸ਼ਟਰਵਾਦੀ ਭਾਵਨਾ ਰੱਖਦੇ ਹਨ ਅਤੇ ਭਾਰਤ ਦੀ ਸੰਸਕ੍ਰਿਤੀ ਤੇ ਉਸ ਦੀ ਵਿਰਾਸਤ ਦਾ ਸਨਮਾਨ ਕਰਦੇ ਹਨ, ਉਹ ਹਿੰਦੂ ਅਤੇ ਆਰਐਸਐਸ ਦੇਸ਼ ਦੇ 130 ਕਰੋੜ ਲੋਕਾਂ ਨੂੰ ਹਿੰਦੂ ਮੰਨਦਾ ਹੈ।
ਉਨ੍ਹਾਂ ਕਿਹਾ ਕਿ ਸੰਪੂਰਨ ਸਮਾਜ ਸਾਡਾ ਹੈ ਅਤੇ ਸੰਘ ਦਾ ਮਕਸਦ ਸੰਗਠਿਤ ਸਮਾਜ ਦਾ ਨਿਰਮਾਣ ਕਰਨਾ ਹੈ। ਮੋਹਨ ਭਾਗਵਤ ਨੇ ਕਿਹਾ ਕਿ ਆਰਐਸਐਸ ਸਾਰਿਆਂ ਨੂੰ ਸਵੀਕਾਰ ਕਰਦਾ ਹੈ, ਉਨ੍ਹਾਂ ਬਾਰੇ ਚੰਗਾ ਸੋਚਦਾ ਹੈ ਅਤੇ ਉਨ੍ਹਾਂ ਨੂੰ ਬਿਹਤਰੀ ਲਈ ਉੱਚ ਪੱਧਰ 'ਤੇ ਲਿਜਾਉਣਾ ਚਾਹੁੰਦਾ ਹੈ। ਭਾਗਵਤ ਨੇ ਰਵਿੰਦਰਨਾਥ ਟੈਗੋਰ ਦੇ ਇਕ ਲੇਖ ਦਾ ਜ਼ਿਕਰ ਕਰਦੇ ਹੋਏ
ਕਿਹਾ ਕਿ ਅੰਗਰੇਜ਼ ਲੋਕਾਂ ਨੂੰ ਵੱਡੀ ਆਸ ਹੈ ਕਿ ਜਿਨ੍ਹਾਂ ਨੂੰ ਹਿੰਦੂ ਕਿਹਾ ਜਾਂਦਾ ਹੈ, ਦੂਜੇ ਲੋਕ ਹਨ, ਜਿਨ੍ਹਾਂ ਨੂੰ ਮੁਸਲਮਾਨ ਕਿਹਾ ਜਾਂਦਾ ਹੈ। ਉਹ ਆਪਸ 'ਚ ਲੜਨਗੇ ਅਤੇ ਖਤਮ ਹੋ ਜਾਣਗੇ ਪਰ ਅੰਗਰੇਜ਼ ਯਾਦ ਰੱਖਣ ਕਿ ਅਜਿਹਾ ਕਦੇ ਨਹੀਂ ਹੋਣ ਵਾਲਾ ਹੈ। ਅਜਿਹੇ ਸੰਘਰਸ਼ਾਂ 'ਚੋਂ ਹੀ ਇਹ ਸਮਾਜ ਉਪਾਅ ਲੱਭ ਲਵੇਗਾ। ਉਨ੍ਹਾਂ ਕਿਹਾ ਕਿ ਸੰਘ ਦੇਸ਼ ਲਈ ਕੰਮ ਕਰਦਾ ਹੈ ਅਤੇ ਹਮੇਸ਼ਾ ਧਰਮ ਦੀ ਜਿੱਤ ਦੀ ਕਾਮਨਾ ਕਰਦਾ ਹੈ।