ਮੁਸਲਮਾਨਾਂ ਕੋਲ ਜਾਣ ਲਈ 150 ਦੇਸ਼, ਹਿੰਦੂਆਂ ਦੇ ਕੋਲ ਕੇਵਲ ਭਾਰਤ-ਭਾਜਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਦੇ ਸਮੱਰਥਨ ਵਿਚ ਭਾਜਪਾ ਨੇ ਕੀਤੀਆਂ ਰੈਲੀਆਂ

Photo

ਅਹਿਮਦਾਬਾਦ : ਭਾਜਪਾ ਦੇ ਨੇਤਾ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਸਹੀ ਠਹਿਰਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਮੁਸਲਮਾਨ ਦੁਨੀਆਂ ਦੇ 150 ਇਸਲਾਮਕ ਦੇਸ਼ਾਂ ਵਿਚ ਕਿਸੇ ਨੂੰ ਵੀ ਚੁਣ ਸਕਦੇ ਹਨ ਪਰ ਹਿੰਦੂਆਂ ਦੇ ਲਈ ਭਾਰਤ ਹੀ ਇਕਲੋਤਾ ਦੇਸ਼ ਹੈ। ਫਿਰ ਵੀ ਤੁਹਾਨੂੰ ਇੰਨੀ ਤਕਲੀਫ਼ ਹੈ।

ਸਾਬਰਮਤੀ ਆਸ਼ਰਮ ਦੇ ਬਾਹਰ ਸੀਏਏ ਦੇ ਸਮੱਰਥਨ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਨਵੇਂ ਕਾਨੂੰਨ ਦਾ ਵਿਰੋਧ ਕਰਨ ਦੇ ਲਈ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਆਰੋਪ ਲਗਾਇਆ ਕਿ ਕਾਂਗਰਸ ਇਸ ਵਿਸ਼ੇ 'ਤੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀਆਂ ਇਛਾਵਾਂ ਦਾ ਸਨਮਾਨ ਨਹੀਂ ਕਰ ਰਹੀ ਹੈ।

ਰੁਪਾਣੀ ਨੇ ਕਿਹਾ ਕਿ ਪਾਕਿਸਤਾਨ ਵਿਚ ਵੰਡ ਵੇਲੇ 22 ਫ਼ੀਸਦੀ ਹਿੰਦੂ ਸਨ ਪਰ ਹਣ ਧਾਰਮਿਕ ਯਾਤਨਾਵਾਂ ਕਰਕੇ ਉਨ੍ਹਾਂ ਦੀ ਜਨਸੰਖਿਆ ਕੇਵਲ ਤਿੰਨ ਫ਼ੀਸਦੀ ਰਹਿ ਗਈ ਹੈ। ਇਸ ਲਈ ਹਿੰਦੂ ਭਾਰਤ ਵਾਪਸ ਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ''ਅਸੀ ਉਹੀ ਕੰਮ ਕਰ ਰਹੇ ਹਾਂ ਜੋ ਕਾਂਗਰਸ ਨੂੰ ਇਨ੍ਹਾਂ ਮੁਸੀਬਤ ਵਿਚ ਫ਼ਸੇ ਹਿੰਦੂਆ ਦੀ ਮਦਦ ਲਈ ਕਰਨਾ ਚਾਹੀਦਾ ਸੀ ਅਤੇ ਹੁਣ ਅਸੀ ਕਰ ਰਹੇ ਹਾਂ ਤਾਂ ਤੁਸੀ ਇਸ ਦਾ ਵਿਰੋਧ ਕਰ ਰਹੇ ਹੋ''।

ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਹਿੰਦੂਆ ਦੀ ਆਬਾਦੀ ਕੇਵਲ 2 ਫ਼ੀਸਦੀ 'ਤੇ ਸਿਮਟ ਕੇ ਰਹਿ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨਾ 'ਤੇ ਵਿਰੋਧ ਜਤਾਉਂਦੇ ਹੋਏ ਗੁਜਰਾਤ ਭਾਜਪਾ ਦੇ ਨੇਤਾਵਾਂ ਅਤੇ ਸਰਕਾਰ ਦੇ ਮੰਤਰੀਆੰ ਨੇ ਮੰਗਲਵਾਰ ਨੂੰ ਸੂਬੇ ਦੇ ਸਾਰੇ 33 ਜਿਲ੍ਹਿਆ ਦੀਆਂ ਰੈਲੀਆਂ ਵਿਚ ਭਾਗ ਲਿਆ। ਇਨ੍ਹਾਂ ਰੈਲੀਆਂ ਅਤੇ ਪ੍ਰਦਰਸ਼ਨਾ ਦਾ ਆਯੋਜਨ ਆਰਐਸਐਸ ਦੀ ਮਦਦ ਨਾਲ ਨਾਗਰਿਕ ਕਮੇਟੀਆਂ ਕਰ ਰਹੀਆਂ ਹਨ।