ਅਕਾਲੀ ਦਲ ਤੋਂ ਬਾਅਦ ਮੋਦੀ ਸਰਕਾਰ ਦੇ ਇਕ ਹੋਰ ਭਾਈਵਾਲ ਨੇ ਸਮਰਥਨ ਲਿਆ ਵਾਪਸ

ਏਜੰਸੀ

ਖ਼ਬਰਾਂ, ਰਾਸ਼ਟਰੀ

 ਕਿਸਾਨਾਂ ਦੀ ਹਮਾਇਤ ‘ਚ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਹਨੂਮਾਨ ਬੈਨੀਵਾਲ ਨੇ ਮੋਦੀ ਸਰਕਾਰ ਤੋਂ ਸਮਰਥਨ ਵਾਪਸ ਲਿਆ

BJP ally Rashtriya Loktantrik Party, led by Hanuman Beniwal, quits NDA

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਇਸ ਦੇ ਚਲਦਿਆਂ ਐਨਡੀਏ ਸਰਕਾਰ ਵਿਚ ਭਾਈਵਾਲ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਹਨੂਮਾਨ ਬੈਨੀਵਾਲ ਨੇ ਮੋਦੀ ਸਰਕਾਰ ਤੋਂ ਅਪਣਾ ਸਮਰਥਨ ਵਾਪਸ ਲੈ ਲਿਆ ਹੈ।

ਸ਼ਨੀਵਾਰ ਨੂੰ ਰਾਜਸਥਾਨ ਦੇ ਅਲ਼ਵਰ ਜ਼ਿਲ੍ਹੇ ਵਿਚ ਸ਼ਾਹਜਹਾਂਫੁਰ-ਖੇੜਾ ਸੀਮਾ ‘ਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਹਨੂਮਾਨ ਬੈਨੀਵਾਲ ਨੇ ਕਿਹਾ, ‘ਜੋ ਕਿਸਾਨਾਂ ਦੇ ਖਿਲਾਫ ਹਨ, ਅਸੀਂ ਕਿਸੇ ਦੇ ਨਾਲ ਨਹੀਂ ਖੜ੍ਹੇ ਹੋਵਾਂਗੇ’।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੈਨੀਵਾਲ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ 26 ਦਸੰਬਰ ਨੂੰ 2 ਲੱਖ ਕਿਸਾਨਾਂ ਦੇ ਨਾਲ ਦਿੱਲੀ ਵੱਲ ਕੂਚ ਕਰਨਗੇ ਤੇ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦਾ ਗਠਜੋੜ ਵਿਚ ਬਣੇ ਰਹਿਣ ਦਾ ਫੈਸਲਾ ਉਸੇ ਦਿਨ ਹੋਵੇਗਾ।

ਇਸ ਤੋਂ ਪਹਿਲਾਂ ਉਹਨਾਂ ਨੇ ਸੰਸਦ ਦੀਆਂ ਤਿੰਨ ਕਮੇਟੀਆਂ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਸੰਸਦ ਮੈਂਬਰ ਨੇ ਅਪਣਾ ਅਸਤੀਫਾ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜਿਆ ਸੀ। ਬਿਰਲਾ ਨੂੰ ਭੇਜੇ ਇਕ ਪੱਤਰ ਵਿਚ, ਬੈਨੀਵਾਲ ਨੇ ਸੰਸਦ ਦੀ ਉਦਯੋਗ, ਪਟੀਸ਼ਨ ਕਮੇਟੀ ਅਤੇ ਪੈਟਰੋਲੀਅਮ ਅਤੇ ਗੈਸ ਮੰਤਰਾਲੇ ਦੀ ਸਲਾਹਕਾਰ ਕਮੇਟੀ ਤੋਂ ਅਸਤੀਫਾ ਦੇਣ ਬਾਰੇ ਗੱਲ ਕੀਤੀ।

ਦੱਸ ਦਈਏ ਕਿ ਹਨੂਮਾਨ ਬੈਨੀਵਾਲ ਰਾਜਸਥਾਨ ਦੇ ਨਾਗੌਰ ਤੋਂ ਸੰਸਦ ਮੈਂਬਰ ਹਨ। ਉਹ ਲਗਾਤਾਰ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਸਨ। ਇਸ ਤੋਂ ਪਹਿਲਾਂ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਸਰਕਾਰ ਤੋਂ ਅਪਣੀ ਭਾਈਵਾਲੀ ਵਾਪਸ ਲਈ ਸੀ।