ਆਪ ਵਿਧਾਇਕ ਰਾਘਵ ਚੱਡਾ ਨੇ ਹਿੰਸਾ ਦੇ ਮੁੱਦੇ ‘ਤੇ ਭਾਜਪਾ ਨੂੰ ਘੇਰਿਆ, ਦੱਸੀ ਅਸਲ ਸਚਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਆਰੋਪ ਲਗਾਇਆ ਕਿ ਗਣਤੰਤਰ ਦਿਵਸ...

Raghav Chadha

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਆਰੋਪ ਲਗਾਇਆ ਕਿ ਗਣਤੰਤਰ ਦਿਵਸ ਦੇ ਦਿਨ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦੀ ਟ੍ਰੈਕਟਰ ਪਰੇਡ ਵਿਚ ਹੰਗਾਮਾ ਖੜਾ ਕਰਨ ਦੇ ਲਈ ਭਾਜਪਾ ਨੇ ਅਪਣੇ ਪਿੱਠੂ ਦੀਪ ਸਿੱਧੂ ਨੂੰ ਭੇਜਿਆ ਸੀ। ਮੰਗਲਵਾਰ ਨੂੰ ਆਯੋਜਿਤ ਕਿਸਾਨਾਂ ਦੇ ਟ੍ਰੈਕਟਰ ਪਰੇਡ ਦਾ ਟਿੱਚਾ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਫਸਲਾਂ ਦੇ ਲਈ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰਨਾ ਸੀ।

ਦਿੱਲੀ ਪੁਲਿਸ ਨੇ ਰਾਜਪਥ ਉਤੇ ਸਮਾਗਮ ਖਤਮ ਹੋਣ ਤੋਂ ਬਾਅਦ ਤੈਅ ਕੀਤੇ ਗਏ ਰਸਤੇ ਤੋਂ ਟ੍ਰੈਕਟਰ ਪਰੇਡ ਕੱਢਣ ਦੀ ਆਗਿਆ ਵੀ ਦਿੱਤੀ ਸੀ, ਪਰ ਹਜਾਰਾਂ ਦੀ ਗਿਣਤੀ ਵਿਚ ਕਿਸਾਨ ਸਮੇਂ ਤੋਂ ਪਹਿਲਾਂ ਵੱਖ-ਵੱਖ ਥਾਵਾਂ ਉਤੇ ਲੱਗੇ ਬੈਰੀਕੇਡਾਂ ਨੂੰ ਤੋੜਦੇ ਹੋਏ ਦਿੱਲੀ ਵਿਚ ਦਖਲ ਹੋ ਗਏ। ਕਈਂ ਥਾਵਾਂ ਉਤੇ ਪੁਲਿਸ ਦੇ ਨਾਲ ਉਨ੍ਹਾਂ ਦੀ ਝੜਪ ਹੋਈ ਅਤੇ ਪੁਲਿਸ ਨੂੰ ਲਾਠੀ ਚਾਰਜ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਸਹਾਰਾ ਲੈਣਾ ਪਿਆ।

ਕਿਸਾਨਾਂ ਦਾ ਇਕ ਜਥਾ ਲਾਲ ਕਿਲੇ ‘ਤੇ ਵੀ ਪਹੁੰਚ ਗਿਆ ਉਥੇ ਪਹੁੰਚ ਕੇ ਉਨ੍ਹਾਂ ਨੇ ਗੁੰਬਦ ਅਤੇ ਝੰਡਾ ਲਹਿਰਾਉਣ ਵਾਲੀ ਥਾਂ ਉਤੇ ਕਿਸਾਨੀ ਅਤੇ ਕੇਸਰੀ ਝੰਡਾ ਲਗਾ ਦਿੱਤਾ। ਇਸ ਥਾਂ ਉਤੇ ਸਿਰਫ਼ ਰਾਸ਼ਟਰੀ ਤਿਰੰਗਾ ਲਹਿਰਾਇਆ ਜਾਂਦਾ ਹੈ। ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਟ੍ਰੈਕਟਰ ਪਰੇਡ ਦੌਰਾਨ ਹਿੰਸਾ ਭੜਕਾਉਣ ਦੇ ਲਈ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਜਿੰਮੇਵਾਰ ਦੱਸਿਆ ਹੈ।

ਭਾਜਪਾ ਅਤੇ ਸਿੱਧੂ ਵਿਚਕਾਰ ਸੰਬੰਧਾਂ ਉਤੇ ਸਵਾਲ ਖੜ੍ਹੇ ਕਰਦੇ ਹੋਏ ਪੱਤਰਕਾਰ ਕਾਂਨਫਰੰਸ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਡਾ ਨੇ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਨਾਲ ਦੀਪ ਸਿੱਧੂ ਦੀਆਂ ਤਸਵੀਰਾਂ ਦਿਖਾਈਆਂ। ਉਨ੍ਹਾਂ ਨੇ ਕਿਹਾ, ਕਿਸਾਨਾਂ ਦੀ ਟ੍ਰੈਕਟਰ ਪਰੇਡ ਵਿਚ ਹੰਗਾਮਾ ਖੜਾ ਕਰਨ ਦੇ ਲਈ ਭਾਜਪਾ ਨੇ ਆਪਣਾ ਦੀਪ ਸਿੱਧੂ ਨੂੰ ਪਿੱਠੂ ਬਣਾਇਆ।

ਸਿੱਧੂ ਉਨ੍ਹਾਂ ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਲਾਲ ਕਿਲੇ ਉਤੇ ਕੇਸਰੀ ਝੰਡਾ ਲਹਿਰਾਇਆ। 2019 ਲੋਕ ਸਭਾ ਦੀਆਂ ਚੋਣਾਂ ਦੌਰਾਨ ਗੁਰਦਾਸਪੁਰ ਤੋਂ ਸਨੀ ਦਿਓਲ ਦੇ ਚੋਣਾਂ ਲੜਨ ਦੌਰਾਨ ਦੀਪ ਸਿੱਧੂ ਉਨ੍ਹਾਂ ਦੇ ਸਹਿਯੋਗੀ ਸੀ। ਦਸੰਬਰ 2020 ਵਿਚ ਕਿਸਾਨ ਅੰਦੋਲਨ ਨਾਲ ਜੁੜਨ ਤੋਂ ਬਾਅਦ ਹੀ ਉਨ੍ਹਾਂ ਨੇ ਖੁਦ ਨੂੰ ਭਾਜਪਾ ਸੰਸਦ ਸੰਨੀ ਦਿਓਲ ਤੋਂ ਵੱਖ ਕੀਤਾ ਸੀ।

ਲਾਲ ਕਿਲੇ ਉਤੇ ਝੰਡਾ ਲਗਾਉਣ ਨੂੰ ਲੈ ਕੇ ਸਾਰੇ ਪਾਸਿਓ ਆਲੋਚਨਾ ਦਾ ਸ਼ਿਕਾਰ ਹੋ ਰਹੇ ਦੀਪ ਸਿੱਧੂ ਨੇ ਬਚਾਅ ਦੇ ਲਈ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਤਿਰੰਗਾ ਨਹੀਂ ਉਤਾਰਿਆ ਸੀ ਅਤੇ ਸਿਰਫ਼ ਪ੍ਰਤੀਕ ਪ੍ਰਦਰਸ਼ਨ ਵਜੋਂ ਕੇਸਰੀ ਝੰਡਾ ਲਹਿਰਾਇਆ ਸੀ। ਨਿਸ਼ਾਨ ਸਾਹਿਬ ਦਾ ਕੇਸਰੀ ਝੰਡਾ ਸਿੱਖ ਧਰਮ ਦਾ ਪਵਿੱਤਰ ਨਿਸ਼ਾਨ ਹੈ ਅਤੇ ਇਸ ਝੰਡੇ ਨੂੰ ਸਾਰੇ ਗੁਰਦੁਆਰਿਆਂ ਵਿਚ ਦੇਖਿਆ ਜਾ ਸਕਦਾ ਹੈ।

26 ਜਨਵਰੀ ਸ਼ਾਮ ਨੂੰ ਫੇਸਬੁੱਕ ਉਤੇ ਪਾਈ ਗਈ ਇਕ ਵੀਡੀਓ ਵਿਚ ਸਿੱਧੂ ਨੇ ਦਾਅਵਾ ਕੀਤਾ ਕਿ ਇਹ ਸੋਚ-ਸਮਝ ਕੇ ਨਹੀਂ ਕੀਤਾ ਗਿਆ ਸੀ ਅਤੇ ਉਸਨੂੰ ਕੋਈ ਸੰਪਰਦਾਇਕ ਰੰਗ ਨਹੀਂ ਦੇਣਾ ਚਾਹੀਦਾ ਜਾਂ ਕਟੜਪੰਥ ਨਹੀਂ ਦੱਸਣਾ ਚਾਹੀਦਾ।