ਹਰਿਆਣਾ ਵਿਧਾਨ ਸਭਾ ਦਾ ਅੱਜ ਆਖਰੀ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਆਖਰੀ ਦਿਨ 11 ਵਜੇ ਸਦਨ ਦੀ......

Haryana Vidhan Sabha

ਚੰਡੀਗੜ: ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਆਖਰੀ ਦਿਨ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ। ਸ਼ੁਰੁਆਤ ਪ੍ਰ੍ਸ਼ਾਸ਼ਨਕਾਲ ਤੋਂ ਕੀਤੀ ਗਈ। ਇਨੈਲੋ ਵਿਧਾਇਕ ਪਰਮਿੰਦਰ ਸਿੰਘ ਢੁਲ ਨੇ ਖੇਤਾਂ ਵਿਚੋਂ ਪਾਣੀ ਕੱਢਣ ਦੀ ਸਮੱਸਿਆ 'ਤੇ ਸਵਾਲ ਖੜੇ ਕੀਤੇ। ਉਹਨਾਂ ਨੇ ਕਿਹਾ ਕਿ 12 ਹਜ਼ਾਰ ਏਕਡ਼ ਜ਼ਮੀਨ 'ਤੇ ਪਾਣੀ ਖਡ਼ਾ ਹੈ, ਜਿਸ ਵਿਚ ਹੁਣ ਤੱਕ ਕਿਸੇ ਫਸਲ ਦੀ ਬਿਜਾਈ ਨਹੀਂ ਕੀਤੀ ਜਾ ਸਕੀ।

 ਉਥੇ ਹੀ ਕਾਂਗਰਸ ਵਿਧਾਇਕ ਕਰਨ ਸਿੰਘ ਦਲਾਲ ਨੇ ਸਵਾਇਨ ਫਲੂ ਦਾ ਮੁੱਦਾ ਚੁੱਕਿਆ।  ਜਿਸ 'ਤੇ ਸਿਹਤ ਮੰਤਰੀ ਅਨਿਲ ਵਿਜ ਨੇ ਬਿਆਨ ਦਿੱਤਾ ਹੈ। ਉਥੇ ਹੀ ਮੰਗਲਵਾਰ ਨੂੰ ਕੈਗ ਦੀ ਰਿਪੋਰਟ 'ਤੇ ਸਵਾਲ ਖੜੇ ਹੋਏ। ਕਾਂਗਰਸੀ ਵਿਧਾਇਕ ਰਘੁਬੀਰ ਕਾਦਿਆਨ ਨੇ ਸਰਕਾਰ ਤੋਂ ਸਵਾਲ ਪੁੱਛਿਆ ਕਿ ਹਰ ਵਾਰ ਵਿਧਾਨ ਸਭਾ ਸੈਸ਼ਨ ਦੌਰਾਨ ਕੈਗ ਦੀ ਰਿਪੋਰਟ ਪੇਸ਼ ਕੀਤੀ ਜਾਂਦੀ ਸੀ।

 ਇਸ ਵਾਰ ਹੁਣ ਤੱਕ ਕੈਗ ਦੀ ਰਿਪੋਰਟ ਪੇਸ਼ ਨਹੀਂ ਕੀਤੀ ਗਈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਖ਼ਜ਼ਾਨਾ-ਮੰਤਰੀ ਕੈਪਟਨ ਅਭਿਮਨਿਊ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਤੱਕ ਕੈਗ ਦੀ ਰਿਪੋਰਟ ਤਿਆਰ ਨਹੀਂ ਹੋਈ।