ਪੁਲਵਾਮਾ ਹਮਲੇ ਦੀ ਸਾਜਿਸ਼ ਦੇ ਮਾਮਲੇ ‘ਚ ਦੋਸ਼ੀ ਨਹੀਂ ਸੀ ਯੂਸੂਫ਼ ਚੋਪਨ: NIA
ਦਿੱਲੀ ਦੇ ਪਟਿਆਲਾ ਹਾਉਸ ਕੋਰਟ ਨੇ ਪੁਲਵਾਮਾ ਹਮਲੇ ਦੀ ਸਾਜਿਸ਼ ਦੇ ਮਾਮਲੇ ‘ਚ ਇੱਕ...
ਨਵੀਂ ਦਿੱਲੀ: ਦਿੱਲੀ ਦੇ ਪਟਿਆਲਾ ਹਾਉਸ ਕੋਰਟ ਨੇ ਪੁਲਵਾਮਾ ਹਮਲੇ ਦੀ ਸਾਜਿਸ਼ ਦੇ ਮਾਮਲੇ ‘ਚ ਇੱਕ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਯੁਸੂਫ ਚੋਪਨ ਨਾਮ ਦੇ ਇਸ ਦੋਸ਼ੀ ਨੂੰ 25 ਫਰਵਰੀ ਨੂੰ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਨੇ ਯੁਸੂਫ ਚੋਪਨ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ ਦਿੱਤੇ ਗਏ ਸਮੇਂ ਦੇ ਅੰਦਰ ਚਾਰਜਸ਼ੀਟ ਦਰਜ ਨਹੀਂ ਕਰ ਸਕੀ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਾਣਕਾਰੀ ਮਿਲੀ ਹੈ ਜਿਸਦੇ ਮੁਤਾਬਕ ਯੁਸੁਫ ਚੋਪਨ ਨੂੰ ਕਦੇ ਵੀ ਪੁਲਵਾਮਾ ਹਮਲੇ ਦੇ ਇਲਜ਼ਾਮ ਵਿੱਚ ਕਦੇ ਵੀ ਗਿਰਫਤਾਰ ਨਹੀਂ ਕੀਤਾ ਗਿਆ।
ਪੀਐਸਏ ਦੇ ਤਹਿਤ ਜੇਲ੍ਹ ਵਿੱਚ ਬੰਦ ਹੈ ਯੁਸੁਫ
ਉਹ 6 ਹੋਰ ਲੋਕਾਂ ਦੇ ਨਾਲ ਐਨਆਈਏ ਦੇ ਮਾਮਲਿਆਂ ਵਿੱਚ ਗਿਰਫਤਾਰ ਕੀਤੇ ਗਏ ਸਨ, ਜੋ ਜੈਸ਼-ਏ-ਮੁਹੰਮਦ ਦੀ ਸਾਜਿਸ਼ ਨਾਲ ਸਬੰਧਤ ਸਨ, ਜਿਸ ਵਿੱਚ 8 ਆਰੋਪੀਆਂ ਦੇ ਖਿਲਾਫ 2 ਚਾਰਜਸ਼ੀਟ ਦਰਜ ਕੀਤੀਆਂ ਗਈਆਂ ਸਨ। ਜਾਂਚ ਦੇ ਦੌਰਾਨ, 7 ਓਵਰ ਗਰਾਉਂਡ ਵਰਕਰਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਘੱਟ ਸਬੂਤਾਂ ਦੇ ਕਾਰਨ ਯੂਸੁਫ ਚੋਪਨ ਦੇ ਖਿਲਾਫ ਚਾਰਜਸ਼ੀਟ ਦਰਜ ਨਹੀਂ ਕੀਤੀ ਗਈ ਸੀ।
ਅਜਿਹੇ ‘ਚ ਉਨ੍ਹਾਂ ਨੂੰ ਨਵੀਂ ਦਿੱਲੀ ਦੀ ਐਨਆਈਏ ਦੀ ਵਿਸ਼ੇਸ਼ ਅਦਾਲਤ ਤੋਂ 18.02.2020 ਨੂੰ ਜ਼ਮਾਨਤ ਦੇ ਦਿੱਤੀ ਗਈ। ਇਸਤੋਂ ਬਾਅਦ ਉਨ੍ਹਾਂ ਨੂੰ ਡੀਐਮ ਪੁਲਵਾਮਾ ਦੇ ਹੁਕਮ ਨਾਲ ਸਾਰਵਜਨਿਕ ਸੁਰੱਖਿਆ ਅਧਿਨਿਯਮ ਦੇ ਤਹਿਤ ਵਾਪਸ ਕੋਟ ਭਲਵਾਲ ਜੇਲ੍ਹ ਜੰਮੂ ਭੇਜ ਦਿੱਤਾ ਗਿਆ। ਕਹਿਣ ਦੀ ਜ਼ਰੂਰਤ ਨਹੀਂ ਹੈ, ਐਨਆਈਏ ਨਿਰਪੱਖ ਜਾਂਚ ਦੀ ਨੀਤੀ ਦਾ ਪਾਲਣ ਕਰਦੀ ਹੈ।
ਇਸਤੋਂ ਪਹਿਲਾਂ ਖਬਰ ਆਈ ਸੀ ਕਿ ਦਿੱਲੀ ਪਟਿਆਲਾ ਹਾਉਸ ਕੋਰਟ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ 18 ਫਰਵਰੀ ਨੂੰ ਇਹ ਹੁਕਮ ਦਿੱਤਾ ਸੀ ਕਿ ਯੁਸੂਫ ਚੋਪਨ ਕਾਨੂੰਨੀ ਤੌਰ ‘ਤੇ ਜ਼ਮਾਨਤ ਦਾ ਹੱਕਦਾਰ ਹੈ। ਅਦਾਲਤ ਨੇ ਚੋਪਨ ਨੂੰ ਜ਼ਮਾਨਤ ਬਾਂਡ ਦੇ ਨਾਲ 50 ਹਜਾਰ ਰੁਪਏ ਦਾ ਨਿਜੀ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਸੀ।
ਸਬੂਤਾਂ ਦੀ ਅਣਹੋਂਦ ਵਿੱਚ ਦਰਜ ਨਹੀਂ ਹੋਈ ਚਾਰਜ ਸ਼ੀਟ ਉਸੂਫ ਨੂੰ ਇਹ ਜ਼ਮਾਨਤ ਉਸ ਹਾਲਤ ਵਿੱਚ ਮਿਲੀ ਜਦੋਂ ਗਿਰਫਤਾਰ ਕੀਤੇ ਜਾਣ ਤੋਂ 180 ਦਿਨ ਦੇ ਗੁਜ਼ਰ ਜਾਣ ਤੋਂ ਬਾਅਦ ਵੀ ਜਾਂਚ ਏਜੰਸੀ ਚਾਰਜਸ਼ੀਟ ਦਾਖਲ ਨਹੀਂ ਕਰ ਸਕੀ। ਐਨਆਈਏ ਨੇ ਸਵੀਕਾਰ ਕੀਤਾ ਕਿ ਜਾਂਚ ਏਜੰਸੀ ਸਮਾਂ ਨਿਕਲਣ ਤੋਂ ਬਾਅਦ ਵੀ ਸਬੂਤਾਂ ਦੇ ਅਣਹੋਂਦ ਵਿੱਚ ਚਾਰਜਸ਼ੀਟ ਦਾਖਲ ਨਹੀਂ ਕਰ ਸਕੀ। ਜਾਣਕਾਰੀ ਦਿੱਤੀ ਗਈ ਕਿ ਏਜੰਸੀ ਮਾਮਲੇ ਵਿੱਚ ਅੱਗੇ ਦੀ ਜਾਂਚ ਕਰ ਰਹੀ ਹੈ।