ਵਿਆਹ ਦਾ ਮਾਹੌਲ ਸਿਰਜ ਕੇ ਪੈਟਰੌਲ ਤੇ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਅਨੋਖਾ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਆਹ ਵਿੱਚ ਲੋਕ ਸਿਲੰਡਰ ਅਤੇ ਪੈਟਰੌਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਚਰਚਾਵਾਂ ਕਰ ਰਹੇ ਹਨ।

Unique protest

ਚੰਡੀਗੜ੍ਹ  (ਚਰਨਜੀਤ ਸਿੰਘ ਸੁਰਖ਼ਾਬ): ਚੰਡੀਗੜ੍ਹ ਦੇ 17 ਸੈਕਟਰ ਵਿਚ ਆਮ ਲੋਕਾਂ ਨੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਨਿਵੇਕਲੀ ਕਿਸਮ ਦਾ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਕ ਆਰਜ਼ੀ ਵਿਆਹ ਦਾ ਮਾਹੌਲ ਸਿਰਜ ਕੇ ਪੈਟਰੌਲ ਅਤੇ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਦੇ ਖ਼ਿਲਾਫ਼ ਵਿਅੰਗਮਈ ਪ੍ਰਦਰਸ਼ਨ ਕੀਤਾ। 

ਤਾਂ ਆਉਣ ਵਾਲੇ ਸਮੇਂ ਵਿਚ ਲੋਕ  ਵਿਆਹ ਵਿੱਚ ਹੋਰ ਚੀਜ਼ਾਂ ਤੋਂ ਇਲਾਵਾ ਸਿਲੰਡਰ ਅਤੇ ਪੈਟਰੋਲ ਨੂੰ ਅਹਿਮੀਅਤ ਦੇ ਕੇ ਵਿਆਹ ਲਈ ਰਿਸ਼ਤੇ ਕਰਨਗੇ । ਉਨ੍ਹਾਂ ਨੇ ਸਰਕਾਰ ਦੇ ‘ਤੇ ਵਿਅੰਗ ਕਸਦਿਆਂ ਕਿਹਾ ਕਿ ਜਿਸ ਹਿਸਾਬ ਨਾਲ ਸਿਲੰਡਰ ਦੀਆਂ ਕੀਮਤਾਂ ਵਧ ਰਹੀਆਂ ਹਨ ਤਾਂ ਆਉਣ ਵਾਲੇ ਸਮੇਂ ਵਿਚ ਲੋਕ ਆਪਣੇ ਮੁੰਡੇ ਕੁੜੀਆਂ ਦੀ ਵਿਆਹ ਇਹ ਦੇਖ ਕੇ ਕਰਿਆ ਕਰਨਗੇ ਕਿ ਮੁੰਡੇ ਵਾਲਿਆਂ ਘਰ ਕਿੰਨੇ ਗੈਸ ਸਿਲੰਡਰ ਤੇ ਕਿੰਨੇ ਲੀਟਰ ਪੈਟਰੋਲ ਹੈ।

 ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਰਕਾਰ ਡੀਜ਼ਲ, ਪੈਟਰੋਲ ਅਤੇ ਸਿਲੰਡਰ ਦੀਆਂ ਕੀਮਤਾਂ ਵਿਚ ਕਮੀ ਨਹੀਂ ਕਰ ਸਕਦੀ ਤਾਂ ਸਰਕਾਰ ਪਾਕਿਸਤਾਨ ਵਾਲਾ ਬਾਰਡਰ ਖੋਲ੍ਹ ਦੇਵੇ ਤਾਂ ਅਸੀਂ ਲਾਹੌਰ ਜਾ ਕੇ ਪੈਟਰੋਲ ਪਵਾਕੇ ਲਿਆਇਆ ਕਰਾਂਗੇ ।