ਮੁੰਬਈ ਦੇ ਕਈ ਇਲਾਕਿਆਂ ’ਚ ਬੱਤੀ ਗੁੱਲ, ਲੋਕਲ ਟਰੇਨਾਂ 'ਤੇ ਲੱਗੀ ਬ੍ਰੇਕ, ਘੰਟਿਆਂ ਬਾਅਦ ਸ਼ੁਰੂ ਹੋਈ ਸਪਲਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੰਬਈ ਦੇ ਜ਼ਿਆਦਾਤਰ ਹਿੱਸਿਆਂ 'ਚ ਅੱਜ ਸਵੇਰੇ ਬੱਤੀ ਗੁੱਲ ਰਹੀ। ਪੱਛਮੀ ਰੇਲਵੇ ਨੇ ਦੱਸਿਆ ਕਿ ਸਵੇਰੇ 9.42 ਵਜੇ ਅੰਧੇਰੀ ਅਤੇ ਚਰਚਗੇਟ ਵਿਚ ਬਿਜਲੀ ਚਲੀ ਗਈ।

Mumbai faces major power outage due to grid failure

 

ਮੁੰਬਈ: ਮਹਾਰਾਸ਼ਟਰਾ ਦੀ ਰਾਜਧਾਨੀ ਮੁੰਬਈ ਦੇ ਜ਼ਿਆਦਾਤਰ ਹਿੱਸਿਆਂ 'ਚ ਅੱਜ ਸਵੇਰੇ ਬੱਤੀ ਗੁੱਲ ਰਹੀ। ਪੱਛਮੀ ਰੇਲਵੇ ਨੇ ਦੱਸਿਆ ਕਿ ਸਵੇਰੇ 9.42 ਵਜੇ ਅੰਧੇਰੀ ਅਤੇ ਚਰਚਗੇਟ ਵਿਚ ਬਿਜਲੀ ਚਲੀ ਗਈ। ਇਸ ਕਾਰਨ ਲੋਕਲ ਟਰੇਨ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

Power Issue

ਬ੍ਰਿਹਨਮੁੰਬਈ ਇਲੈਕਟ੍ਰੀਸਿਟੀ ਸਪਲਾਈ ਐਂਡ ਟ੍ਰਾਂਸਪੋਰਟ (ਬੈਸਟ) ਨੇ ਦੱਸਿਆ ਕਿ ਮੁਲੁੰਡ-ਟ੍ਰੋਮਬੇ 'ਤੇ MSEB 220kv ਟਰਾਂਸਮਿਸ਼ਨ ਲਾਈਨ ਦੇ ਟ੍ਰਿਪ ਹੋਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।  ਹਾਲਾਂਕਿ ਸਵੇਰੇ 10.53 ਵਜੇ ਬਿਜਲੀ ਵਾਪਸ ਆ ਗਈ ਅਤੇ ਟ੍ਰੈਕਸ਼ਨ ਦੇ ਸਾਰੇ ਸਿਸਟਮ, ਸਿਗਨਲਿੰਗ ਅਤੇ ਕੰਟਰੋਲ ਐਪਲੀਕੇਸ਼ਨ ਆਮ ਵਾਂਗ ਹੋ ਗਏ।

Tweet

ਬੈਸਟ ਅਧਿਕਾਰੀਆਂ ਨੇ ਕਿਹਾ ਕਿ ਬਹਾਲੀ ਦੇ ਕੰਮ ਵਿਚ ਤੇਜ਼ੀ ਲਿਆਂਦੀ ਗਈ ਅਤੇ ਸਵੇਰੇ 11 ਵਜੇ ਦੇ ਕਰੀਬ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਇਸ ਦੇ ਨਾਲ ਹੀ ਬੀਐਮਸੀ ਨੇ ਟਵੀਟ ਕਰਕੇ ਲੋਕਾਂ ਤੋਂ ਮੁਆਫੀ ਮੰਗੀ ਹੈ। ਬੈਸਟ ਦੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਟਾਟਾ ਦੇ ਗਰਿੱਡ ਫੇਲ ਹੋਣ ਕਾਰਨ ਸਿਓਨ, ਮਾਟੁੰਗਾ, ਪਰੇਲ, ਦਾਦਰ, ਸੀਐਸਐਮਟੀ, ਬਾਈਕੁਲਾ, ਚਰਚਗੇਟ ਆਦਿ ਵਿਚ ਬਿਜਲੀ ਚਲੀ ਗਈ ਸੀ।