ਯੂਕਰੇਨ ਤੋਂ 219 ਯਾਤਰੀਆਂ ਨੂੰ ਲੈ ਕੇ ਪਹਿਲੀ ਉਡਾਣ ਪਹੁੰਚੀ ਮੁੰਬਈ, ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕੀਤਾ ਸਵਾਗਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਆਪਰੇਸ਼ਨ ਗੰਗਾ ਤਹਿਤ ਵਿਦਿਆਰਥੀਆਂ ਦੀ ਵਾਪਸੀ ਲਈ ਇਹ ਮੁਹਿੰਮ ਜਾਰੀ ਰਹੇਗੀ।

Indian students arrive at Mumbai Airport



ਮੁੰਬਈ: ਯੂਕਰੇਨ 'ਤੇ ਰੂਸ ਦੇ ਹਮਲੇ ਦੇ ਤੀਜੇ ਦਿਨ ਉਥੇ ਫਸੇ 219 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਏਅਰਕ੍ਰਾਫਟ AI-1943 ਅੱਜ ਰਾਤ 8 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚ ਗਿਆ। ਜਹਾਜ਼ ਨੇ ਰੋਮਾਨੀਆ ਦੇ ਬੁਖਾਰੇਸਟ ਤੋਂ ਉਡਾਣ ਭਰੀ ਸੀ। ਮੁੰਬਈ ਹਵਾਈ ਅੱਡੇ 'ਤੇ ਇਹਨਾਂ ਲਈ ਇਕ ਵਿਸ਼ੇਸ਼ ਕੋਰੀਡੋਰ ਬਣਾਇਆ ਗਿਆ ਹੈ। ਇੱਥੋ ਬਾਹਰ ਨਿਕਲਣ ਲਈ ਯਾਤਰੀਆਂ ਨੂੰ ਕੋਵਿਡ-19 ਟੀਕਾਕਰਨ ਦਾ ਸਰਟੀਫਿਕੇਟ ਜਾਂ RT-PCR ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ।


Indian students arrive at Mumbai Airport

ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਯੂਕਰੇਨ ਤੋਂ ਮੁੰਬਈ ਪਹੁੰਚੇ ਭਾਰਤੀ ਯਾਤਰੀਆਂ ਦਾ ਸਵਾਗਤ ਕੀਤਾ। ਉਹਨਾਂ ਕਿਹਾ- 'ਤੁਹਾਡਾ ਸਾਰਿਆਂ ਦਾ ਮਾਤ ਭੂਮੀ 'ਚ ਸੁਆਗਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਹਾਡੀ ਸੁਰੱਖਿਅਤ ਵਾਪਸੀ ਲਈ ਅੱਜ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ। ਰੂਸ ਨੇ ਵੀ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਦੀ ਗੱਲ ਕਹੀ ਹੈ। ਤੁਸੀਂ ਆਪਣੇ ਦੋਸਤਾਂ ਨੂੰ ਵੀ ਦੱਸਣਾ ਹੈ ਕਿ ਸਰਕਾਰ ਤੁਹਾਡੀ ਵਾਪਸੀ ਕਰਾ ਰਹੀ ਹੈ। ਹੋਰ ਉਡਾਣਾਂ ਆ ਰਹੀਆਂ ਹਨ। ਏਅਰ ਇੰਡੀਆ ਵੱਲੋਂ ਸੁਆਗਤ ਹੈ’।

Tweet

ਬਾਅਦ ਵਿਚ ਉਹਨਾਂ ਨੇ ਇਹਨਾਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਪ੍ਰਧਾਨ ਮੰਤਰੀ ਮੋਦੀ ਤੁਹਾਡੇ ਲੋਕਾਂ ਦੀ ਬਹੁਤ ਚਿੰਤਾ ਕਰ ਰਹੇ ਹਨ। ਇਸ ਲਈ ਉਹਨਾਂ ਨੇ ਕਈ ਲੋਕਾਂ ਨਾਲ ਗੱਲ ਕੀਤੀ। ਯੂਕਰੇਨ ਵਿਚ ਫਸੇ ਆਪਣੇ ਦੋਸਤਾਂ ਨੂੰ ਹਿੰਮਤ ਦਿਓ ਕਿ ਸਰਕਾਰ ਉਹਨਾਂ ਨੂੰ ਸੁਰੱਖਿਅਤ ਵਾਪਸ ਲਿਆਵੇਗੀ। ਇਸ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਆਪਰੇਸ਼ਨ ਗੰਗਾ ਤਹਿਤ ਵਿਦਿਆਰਥੀਆਂ ਦੀ ਵਾਪਸੀ ਲਈ ਇਹ ਮੁਹਿੰਮ ਜਾਰੀ ਰਹੇਗੀ।