ਬੋਰਵੈੱਲ 'ਚ ਡਿੱਗੀ 3 ਸਾਲਾ ਬੱਚੀ ਨੂੰ ਚਾਰ ਘੰਟੇ 'ਚ ਸੁਰੱਖਿਅਤ ਕੱਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

35 ਫੁੱਟ ਹੇਠਾਂ ਡਿੱਗੀ ਸੀ ਬੱਚੀ

photo

 

ਛਤਰਪੁਰ : ਮੱਧ ਪ੍ਰਦੇਸ਼ ਦੇ ਛਤਰਪੁਰ 'ਚ 3 ਸਾਲ ਦੀ ਬੱਚੀ ਖੇਡਦੇ ਹੋਏ ਬੋਰਵੈੱਲ 'ਚ ਡਿੱਗ ਗਈ। ਕਰੀਬ ਚਾਰ ਘੰਟੇ ਤੱਕ ਚੱਲੇ ਬਚਾਅ ਕਾਰਜ ਦੌਰਾਨ ਜਿੱਥੇ ਇੱਕ ਪਾਸੇ 5 ਜੇਸੀਬੀ ਮਸ਼ੀਨਾਂ ਨਾਲ ਬੋਰਵੈੱਲ ਦੇ ਕੋਲ ਟੋਆ ਪੁੱਟਿਆ ਗਿਆ, ਉੱਥੇ ਹੀ ਦੂਜੇ ਪਾਸੇ ਬੋਰਵੈੱਲ ਵਿੱਚ ਰੱਸੀ ਪਾ ਕੇ ਬੱਚੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਆਖਰਕਾਰ ਇਹ ਮਿਹਨਤ ਰੰਗ ਲਿਆਈ। ਬੱਚੀ ਨੇ ਰੱਸੀ ਫੜ ਲਈ। ਉਸ ਨੂੰ ਹੌਲੀ-ਹੌਲੀ ਚੁੱਕ ਕੇ ਬਾਹਰ ਕੱਢਿਆ ਗਿਆ।

3 ਸਾਲ ਦੀ ਨੈਨਸੀ ਕਰੀਬ 35 ਫੁੱਟ ਡੂੰਘੇ ਬੋਰਵੈੱਲ ਟੋਏ 'ਚ ਫਸ ਗਈ ਸੀ। ਮਾਮਲਾ ਛਤਰਪੁਰ ਦੇ ਬਿਜਾਵਰ ਥਾਣਾ ਖੇਤਰ ਦੇ ਪਿੰਡ ਲਾਲਗੁਵਾਨ ਦਾ ਹੈ।
ਰਵੀ ਵਿਸ਼ਵਕਰਮਾ ਆਪਣੀ ਪਤਨੀ ਰੋਹਿਣੀ ਅਤੇ ਹੋਰ ਮਜ਼ਦੂਰਾਂ ਨਾਲ ਪਿੰਡ ਲਟੋਰੀਆ ਪਰਿਵਾਰ ਦੇ ਖੇਤ ਵਿੱਚ ਮਟਰ ਚੁਗਣ ਦਾ ਕੰਮ ਕਰ ਰਹੇ ਸਨ। ਉਸ ਦੀ ਬੇਟੀ ਨੇੜੇ ਹੀ ਖੇਡ ਰਹੀ ਸੀ। ਇੱਕ ਬੋਰ ਸੀ ਜੋ ਚਾਰੇ ਨਾਲ ਢੱਕਿਆ ਹੋਇਆ ਸੀ। ਜਿਸ ਕਾਰਨ ਨੈਨਸੀ ਰੇਤ ਦੇ ਢੇਰ 'ਤੇ ਖੇਡਦੇ ਹੋਏ ਇਸ 'ਚ ਡਿੱਗ ਗਈ। ਉਸ ਨੂੰ ਡਿੱਗਦਾ ਦੇਖ ਕੇ ਆਸ-ਪਾਸ ਕੰਮ ਕਰਦੇ ਰਿਸ਼ਤੇਦਾਰ ਅਤੇ ਮਜ਼ਦੂਰ ਦੌੜ ਗਏ ਤੇ ਪੁਲਿਸ  ਨੂੰ ਇਸ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ: ਇਟਲੀ 'ਚ ਚਟਾਨ ਨਾਲ ਟਕਰਾਉਣ ਤੋਂ ਬਾਅਦ ਸਮੁੰਦਰ 'ਚ ਡੁੱਬਿਆ ਜਹਾਜ਼, 43 ਤੋਂ ਵੱਧ ਪ੍ਰਵਾਸੀਆਂ ਦੀ ਮੌਤ 

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੋਰਵੈੱਲ 'ਚ ਡਿੱਗੀ ਨੈਂਸੀ ਦੀ ਮਾਂ ਨਾਲ ਫੋਨ 'ਤੇ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਛਤਰਪੁਰ ਜ਼ਿਲ੍ਹੇ ਦੇ ਲਾਲਗੁਵਾਨ ਪਿੰਡ ਵਿੱਚ ਬੋਰਵੈੱਲ ਵਿੱਚ ਡਿੱਗੀ ਬੇਟੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਮੈਂ ਇਸ ਵਿੱਚ ਸਹਿਯੋਗ ਦੇਣ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਸਾਥੀਆਂ ਅਤੇ ਨਾਗਰਿਕਾਂ ਦਾ ਧੰਨਵਾਦ ਕਰਦਾ ਹਾਂ।