ਧੀ ਨੂੰ ਬਚਾਉਣ ਲਈ ਜੰਗਲੀ ਸੂਰ ਨਾਲ ਭਿੜੀ ਬਹਾਦਰ ਮਾਂ, ਸੂਰ ਨੂੰ ਮਾਰਨ ਮਗਰੋਂ ਖੁਦ ਵੀ ਤੋੜਿਆ ਦਮ
ਮਹਿਲਾ ਦੇ ਪਰਿਵਾਰ ਨੂੰ 25,000 ਰੁਪਏ ਦੀ ਫੌਰੀ ਸਹਾਇਤਾ ਦਿੱਤੀ ਗਈ
ਕੋਰਬਾ: ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਇਕ ਮਾਂ ਆਪਣੀ 11 ਸਾਲਾ ਧੀ ਨੂੰ ਬਚਾਉਣ ਲਈ ਜੰਗਲੀ ਸੂਰ ਨਾਲ ਭਿੜ ਗਈ। ਇਸ ਘਟਨਾ 'ਚ ਧੀ ਦੀ ਤਾਂ ਜਾਨ ਤਾਂ ਬਚ ਗਈ ਪਰ ਸੂਰ ਨੂੰ ਮਾਰਨ ਤੋਂ ਬਾਅਦ ਮਾਂ ਦੀ ਵੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 80 ਕਿਲੋਮੀਟਰ ਦੂਰ ਪਾਸਾਨ ਥਾਣਾ ਖੇਤਰ ਦੇ ਅਧੀਨ ਤਲਿਆਮਾਰ ਪਿੰਡ ਵਿਚ ਜੰਗਲੀ ਸੂਰ ਨਾਲ ਲੜਦੇ ਹੋਏ ਦੁਵਸ਼ੀਆ ਬਾਈ (45) ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਰੈਗਿੰਗ ਤੋਂ ਤੰਗ ਆ ਕੇ ਮੈਡੀਕਲ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਚਾਰ ਦਿਨ ਬਾਅਦ ਹਸਪਤਾਲ ’ਚ ਮੌਤ
ਪਾਸਨ ਜੰਗਲਾਤ ਰੇਂਜ ਅਧਿਕਾਰੀ ਰਾਮਨਿਵਾਸ ਦਹਾਇਤ ਨੇ ਦੱਸਿਆ ਕਿ ਦੁਵਸ਼ੀਆ ਸ਼ਨੀਵਾਰ ਨੂੰ ਆਪਣੀ 11 ਸਾਲਾ ਧੀ ਰਿੰਕੀ ਨਾਲ ਨੇੜਲੇ ਖੇਤ 'ਚ ਕਾਲੀ ਮਿੱਟੀ ਲੈਣ ਗਈ ਸੀ ਤਾਂ ਜੰਗਲੀ ਸੂਰ ਨੇ ਦੋਹਾਂ 'ਤੇ ਹਮਲਾ ਕਰ ਦਿੱਤਾ। ਦਹਾਇਤ ਨੇ ਦੱਸਿਆ ਕਿ ਜਦੋਂ ਜੰਗਲੀ ਸੂਰ ਰਿੰਕੀ ਵੱਲ ਵਧਿਆ ਤਾਂ ਦੁਵਸ਼ੀਆ ਨੇ ਮਿੱਟੀ ਪੁੱਟਣ ਵਾਲੀ ਕੁੰਡੀ ਨਾਲ ਸੂਰ 'ਤੇ ਹਮਲਾ ਕਰ ਦਿੱਤਾ। ਦੁਵਸ਼ੀਆ ਅਤੇ ਜੰਗਲੀ ਸੂਰ ਵਿਚਕਾਰ ਲੜਾਈ ਹੋ ਗਈ, ਜਿਸ ਵਿਚ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ 'ਚ ਹੋਈ ਗੈਂਗਵਾਰ ਦਾ ਮਾਮਲਾ : ਅਰਸ਼ਦ ਖ਼ਾਨ ਅਤੇ ਕੇਸ਼ਵ ਦੀ ਹਾਲਤ ਗੰਭੀਰ
ਅਧਿਕਾਰੀ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਦੁਵਸ਼ੀਆ ਨੇ ਜੰਗਲੀ ਸੂਰ ਨੂੰ ਮਾਰ ਦਿੱਤਾ ਪਰ ਸੂਰ ਦੇ ਮਰਨ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਭੇਜੀ ਗਈ ਅਤੇ ਸੂਰ ਅਤੇ ਔਰਤ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। ਦਹਾਇਤ ਨੇ ਦੱਸਿਆ ਕਿ ਮਹਿਲਾ ਦੇ ਪਰਿਵਾਰ ਨੂੰ 25,000 ਰੁਪਏ ਦੀ ਫੌਰੀ ਸਹਾਇਤਾ ਦਿੱਤੀ ਗਈ ਹੈ, ਜਦਕਿ ਬਾਕੀ 5.75 ਲੱਖ ਰੁਪਏ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜਾਰੀ ਕਰ ਦਿੱਤੇ ਜਾਣਗੇ।