ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ 'ਚ ਹੋਈ ਗੈਂਗਵਾਰ ਦਾ ਮਾਮਲਾ :  ਅਰਸ਼ਦ ਖ਼ਾਨ ਅਤੇ ਕੇਸ਼ਵ ਦੀ ਹਾਲਤ ਗੰਭੀਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

PGI 'ਚ ਭੀੜ ਦੇ ਚਲਦੇ GMCH 32 ਕੀਤਾ ਗਿਆ ਰੈਫ਼ਰ 

keshav and arshad khan

ਜ਼ਖ਼ਮੀ ਗੈਂਗਸਟਰ ਮਨਪ੍ਰੀਤ ਭਾਊ, ਅਰਸ਼ਦ ਖ਼ਾਨ ਤੇ ਕੇਸ਼ਵ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਕਰਵਾਇਆ ਸੀ ਦਾਖ਼ਲ 
ਗੰਭੀਰ ਹਾਲਤ ਦੇ ਚਲਦੇ ਗੈਂਗਸਟਰ ਅਰਸ਼ਦ ਖ਼ਾਨ ਅਤੇ ਕੇਸ਼ਵ ਨੂੰ PGI ਚੰਡੀਗੜ੍ਹ ਕੀਤਾ ਰੈਫ਼ਰ
PGI 'ਚ ਭੀੜ ਦੇ ਚਲਦੇ GMCH 32 ਕੀਤਾ ਗਿਆ ਰੈਫ਼ਰ 

ਚੰਡੀਗੜ੍ਹ : ਬੀਤੇ ਦਿਨ ਗੋਇੰਦਵਾਲ ਜੇਲ੍ਹ ਵਿਚ ਹੋਈ ਗੈਂਗਵਾਰ 'ਚ ਕਈ ਗੈਂਗਸਟਰ ਜ਼ਖ਼ਮੀ ਹੋਏ ਸਨ। ਇਹ ਗੈਂਗਸਟਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਸ਼ਾਮਲ ਹਨ। ਇਨ੍ਹਾਂ ਵਿਚੋਂ ਤਿੰਨ ਜ਼ਖ਼ਮੀ ਗੈਂਗਸਟਰਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।  ਜਿਥੇ ਅਰਸ਼ਦ ਖਾਨ ਅਤੇ ਕੇਸ਼ਵ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ PGI ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। 

ਪੀਜੀਆਈ ਪਹੁੰਚਣ 'ਤੇ ਭੀੜ ਜ਼ਿਆਦਾ ਹੋਣ ਕਾਰਨ ਕੇਸ਼ਵ ਨੂੰ ਦਾਖ਼ਲ ਨਹੀਂ ਕਰਵਾਇਆ ਜਾ ਸਕਿਆ।  ਜਿਸ ਦੇ ਚਲਦੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਗੈਂਗਸਟਰ ਆਪਸ ਵਿਚ ਭਿੜੇ ਸਨ ਅਤੇ ਇਕ ਦੂਜੇ 'ਤੇ ਲੋਹੇ ਦੀਆਂ ਪੱਤੀਆਂ ਨਾਲ ਹਮਲਾ ਕੀਤਾ ਸੀ। ਜਿਸ ਦੇ ਚਲਦੇ ਕਈ ਜ਼ਖ਼ਮੀ ਹੋਏ ਸਨ। ਫਰੀਦਕੋਟ ਦੇ ਮਨਪ੍ਰੀਤ ਸਿੰਘ ਭਾਊ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਇੱਥੇ ਜੇਲ੍ਹ ਭੇਜ ਦਿੱਤਾ ਗਿਆ, ਜਦਕਿ ਕੇਸ਼ਵ ਤੇ ਅਰਸ਼ਦ ਖਾਨ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ 32 ਹਸਪਤਾਲ ਰੈਫ਼ਰ ਕੀਤਾ ਗਿਆ।