ਚੰਡੀਗੜ੍ਹ 'ਚ ਵਧੇਗਾ ਪਾਣੀ ਦਾ ਬਿੱਲ, ਵਧੀਆਂ ਦਰਾਂ 1 ਅਪ੍ਰੈਲ ਤੋਂ ਲਾਗੂ
5 ਫ਼ੀਸਦੀ ਤੈਅ ਹੋਈ ਸਾਲਾਨਾ ਰੀਕਰਿੰਗ
ਚੰਡੀਗੜ੍ਹ : ਸ਼ਹਿਰ ਵਾਸੀਆਂ ਨੂੰ 1 ਅਪ੍ਰੈਲ ਤੋਂ ਪੀਣ ਵਾਲੇ ਪਾਣੀ ਦੇ ਵੱਧ ਬਿੱਲ ਅਦਾ ਕਰਨੇ ਪੈਣਗੇ। ਨਗਰ ਨਿਗਮ (ਐਮ.ਸੀ.) ਦੁਆਰਾ 5 ਪ੍ਰਤੀਸ਼ਤ ਸਾਲਾਨਾ ਰੀਕਰਿੰਗ ਨਿਰਧਾਰਤ ਕੀਤੀ ਗਈ ਹੈ ਜੋ ਕਿ ਪਹਿਲਾਂ 3 ਫੀਸਦੀ ਹੁੰਦਾ ਸੀ। ਪਾਣੀ ਅਤੇ ਸੀਵਰੇਜ ਦੇ ਖਰਚਿਆਂ ਵਿੱਚ ਇਸ ਵਾਧੇ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ।
ਇਹ ਵੀ ਪੜ੍ਹੋ : ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਕਾਲਾ ਧਨੌਲਾ ਦੇ ਤਿੰਨ ਸਾਥੀ ਗ੍ਰਿਫ਼ਤਾਰ
ਪਿਛਲੇ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਵਿੱਤੀ ਸਾਲ 2023-24 ਲਈ 5 ਫ਼ੀਸਦੀ ਸਾਲਾਨਾ ਵਾਧੇ ਨੂੰ ਨੋਟੀਫਾਈ ਕੀਤਾ ਸੀ। ਨਿਗਮ ਨੇ ਪਿਛਲੇ ਸਾਲ ਹੀ ਸ਼ਹਿਰ ਵਿੱਚ ਪਾਣੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਸੀ। ਇਸ ਤੋਂ ਬਾਅਦ ਹੁਣ ਫਿਰ ਨਿਗਮ ਨੇ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸ ਦਈਏ ਕਿ ਨਿਗਮ ਸ਼ਹਿਰ 'ਚ ਪਾਣੀ ਦੇ ਕੁੱਲ ਬਿੱਲ 'ਤੇ 30 ਫ਼ੀਸਦੀ ਸੀਵਰੇਜ ਸੈੱਸ ਲੈ ਰਿਹਾ ਹੈ। ਨਿਗਮ ਮੁਤਾਬਕ ਇਹ ਵਾਧਾ ਕਾਫੀ ਸਮੇਂ ਬਾਅਦ ਕੀਤਾ ਗਿਆ ਹੈ। ਨਿਗਮ ਨੇ ਇਸ ਘਾਟੇ ਦਾ ਕਾਰਨ ਦੱਸਿਆ ਹੈ।
ਇਹ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ਗੈਂਗਵਾਰ ਮਾਮਲਾ : 7 ਗੈਂਗਸਟਰਾਂ ਖ਼ਿਲਾਫ਼ ਪਰਚਾ ਦਰਜ
ਪਿਛਲੇ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਖ-ਵੱਖ ਸਲੈਬਾਂ ਵਿੱਚ ਪਾਣੀ ਦੀ ਕੀਮਤ 3 ਰੁਪਏ ਪ੍ਰਤੀ ਕਿਲੋਲੀਟਰ ਤੋਂ ਵਧਾ ਕੇ 20 ਰੁਪਏ ਕਰ ਦਿੱਤੀ ਸੀ। ਨਵੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ। ਨਵੀਂਆਂ ਦਰਾਂ ਅਨੁਸਾਰ 0-15 ਕਿਲੋ ਲੀਟਰ (ਕੇਐਲ) ਪਾਣੀ ਦੀ ਸਲੈਬ ਵਿੱਚ 3 ਰੁਪਏ ਪ੍ਰਤੀ ਕੇਐਲ ਦਾ ਵਾਧਾ ਕੀਤਾ ਗਿਆ ਹੈ। ਜਦੋਂ ਕਿ 16 ਤੋਂ 30 ਕੇ.ਐਲ ਪਾਣੀ ਦੀ ਸ਼੍ਰੇਣੀ ਵਿੱਚ 6 ਰੁਪਏ ਪ੍ਰਤੀ ਕੇ.ਐਲ. ਦਾ ਵਾਧਾ ਕੀਤਾ ਗਿਆ ਹੈ। 31 ਤੋਂ 60 KL ਪਾਣੀ ਲਈ 10 ਰੁਪਏ ਪ੍ਰਤੀ KL ਅਤੇ 60 KL ਤੋਂ ਵੱਧ ਪਾਣੀ ਦੀ ਖਪਤ ਲਈ 20 ਰੁਪਏ ਪ੍ਰਤੀ KL ਵਧਾਏ ਗਏ ਹਨ।