ਕਿਵੇਂ ਹੋਈ ਸੀ ਲਾਲ ਬਹਾਦੁਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

The Tashkent files on Lal Bahadur Shastri know interesting facts

ਨਵੀਂ ਦਿੱਲੀ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਜ਼ਿੰਦਾ ਹਨ। ਗਾਂਧੀਵਾਦੀ ਨੇਤਾ ਲਾਲ ਬਹਾਦੁਰ ਸ਼ਾਸਤਰੀ ਨੇ ਅਪਣਾ ਪੂਰਾ ਜੀਵਨ ਗਰੀਬਾਂ ਦੀ ਸੇਵਾ ਵਿਚ ਲਗਾ ਦਿੱਤਾ ਸੀ। ਸ਼ਾਸਤਰੀ ਦਾ ਜਨਮ ਉਤਰ ਪ੍ਰਦੇਸ਼ ਦੇ ਮੁਗਲਰਾਏ ਵਿਚ ਦੋ ਅਕਤੂਬਰ, 1904 ਵਿਚ ਸ਼ਾਰਦਾ ਪ੍ਰਸਾਦ ਅਤੇ ਰਾਮਦੁਲਾਰੀ ਦੇਵੀ ਦੇ ਘਰ ਹੋਇਆ ਸੀ।

ਉਹਨਾਂ ਨੇ 11 ਜਨਵਰੀ, 1966 ਨੂੰ ਤਾਸ਼ਕੰਦ ਵਿਚ ਪਾਕਿਸਤਾਨ ਨਾਲ ਸ਼ਾਂਤੀ ਸਮਝੋਤੇ ਤੋਂ 12 ਘੰਟੇ ਬਾਅਦ ਲਾਲ ਬਹਾਦੁਰ ਸ਼ਾਸਤਰੀ ਦੀ ਅਚਾਨਕ ਮੌਤ ਹੋ ਗਈ ਸੀ। ਕੁਝ ਲੋਕ ਉਹਨਾਂ ਦੀ ਮੌਤ ਨੂੰ ਅੱਜ ਵੀ ਇਕ ਰਾਜ ਦੇ ਰੂਪ ਵਿਚ ਵੇਖਦੇ ਹਨ। ਉੱਘੇ ਪੱਤਰਕਾਰ ਕੁਲਦੀਪ ਨਈਅਰ ਨੇ ਅਪਣੀ ਆਤਮਕਥਾ ਬਾਇਅੰਡ ਦਾ ਲਾਇੰਸ  ਵਿਚ ਲਿਖਿਆ ਹੈ, ਰਾਤ ਨੂੰ ਅਚਾਨਕ ਮੇਰੇ ਕਮਰੇ ਦੀ ਘੰਟੀ ਵੱਜੀ। ਦਰਵਾਜ਼ੇ 'ਤੇ ਇਕ ਔਰਤ ਖੜ੍ਹੀ ਸੀ।

ਉਸ ਨੇ ਕਿਹਾ ਕਿ ਤੁਹਾਡੇ ਪ੍ਰਧਾਨ ਮੰਤਰੀ ਦੀ ਹਾਲਤ ਗੰਭੀਰ ਹੈ। ਮੈਂ ਤੁਰੰਤ ਉਸ ਦੇ ਕਮਰੇ ਵੱਲ ਭੱਜਿਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਕਮਰੇਂ ਵਿਚ ਖੜ੍ਹੇ ਇਕ ਵਿਅਕਤੀ ਨੇ ਇਸ਼ਾਰੇ ਨਾਲ ਦੱਸਿਆ ਕਿ ਪੀਐਮ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਹੱਤਿਆ ਕੀਤੀ ਗਈ ਸੀ। ਤਾਸ਼ਕੰਦ ਵਿਚ ਹੋਈ ਸ਼ਾਸਤਰੀ ਦੀ ਮੌਤ 'ਤੇ ਇਕ ਇਕ ਫਿਲਮ ਬਣਾਈ ਗਈ ਜਿਸ ਦਾ ਨਾਮ ਹੈ ਦ ਤਾਸ਼ਕੰਦ ਫਾਇਲਸ

ਫਿਲਮ ਦੇ ਟ੍ਰੇਲਰ ਨੂੰ ਵੇਖ ਕੇ ਲਗਦਾ ਹੈ ਕਿ ਇਸ ਦੀ ਕਹਾਣੀ ਸ਼ਾਸਤਰੀ ਦੀ ਮੌਤ ਦੇ ਇਰਦ ਗਿਰਦ ਘੁੰਮਦੀ ਹੈ। ਇਸ ਫਿਲਮ ਦੇ ਟ੍ਰੇਲਰ ਦੇ ਆਉਣ ਤੋਂ ਬਾਅਦ ਗੁਗਲ 'ਤੇ ਲਾਲ ਬਹਾਦੁਰ ਸ਼ਾਸਤਰੀ ਕੀਵਰਡ ਟ੍ਰੇਂਡ ਕਰ ਰਹੀ ਹੈ। ਸਧਾਰਨ ਪਰਿਵਾਰ ਵਿਚ ਪੈਦਾ ਹੋਏ ਲਾਲ ਬਹਾਦੁਰ ਸ਼ਾਸਤਰੀ ਨੂੰ ਕਾਫੀ ਗਰੀਬੀ ਅਤੇ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਕਈ ਥਾਵਾਂ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪੈਸੇ ਨਾ ਹੋਣ ਕਾਰਨ ਲਾਲ ਬਹਾਦੁਰ ਸ਼ਾਸਤਰੀ ਤੈਰ ਕੇ ਨਦੀ ਪਾਰ ਕਰਕੇ ਸਕੂਲ ਜਾਂਦੇ ਹੁੰਦੇ ਸਨ।

ਉਹਨਾਂ ਨੇ ਸਿੱਖਿਆ ਹਰਿਚੰਦਰ ਹਾਈ ਸਕੂਲ ਅਤੇ ਕਾਸ਼ੀ ਵਿਦਿਆਪਾਠੀ ਵਿਚ ਕੀਤੀ। ਕਾਸ਼ੀ ਵਿਦਿਆਪਾਠੀ ਤੋਂ ਸ਼ਾਸਤਰੀ ਦੀ ਉਪਾਧੀ ਮਿਲਣ ਤੋਂ ਬਾਅਦ ਉਹਨਾਂ ਨੇ ਜਨਮ ਤੋਂ ਚਲਿਆ ਆ ਰਿਹਾ ਜਾਤੀਸੂਚਕ ਸ਼ਬਦ ਸ਼ੀਵਾਸਤਵ ਹਮੇਸ਼ਾ ਲਈ ਹਟਾ ਦਿੱਤਾ ਅਤੇ ਅਪਣੇ ਨਾਮ ਦੇ ਅੱਗੇ ਸ਼ਾਸਤਰੀ ਲਗਾ ਲਿਆ। ਦੇਸ਼ ਦੀ ਆਜ਼ਾਦੀ ਵਿਚ ਲਾਲ ਬਹਾਦੁਰ ਸ਼ਾਸਤਰੀ ਦਾ ਖਾਸ ਯੋਗਦਾਨ ਰਿਹਾ ਹੈ। ਸਾਲ 1920 ਵਿਚ ਸ਼ਾਸਤਰੀ ਭਾਰਤੀ ਦੀ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋ ਗਏ ਸੀ।

ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ ਵਿਚ ਹਿੱਸਾ ਲੈਣ ਕਰਕੇ ਉਹਨਾਂ ਨੂੰ ਕੁਝ ਸਮਾਂ ਜੇਲ੍ਹ ਵੀ ਜਾਣਾ ਪਿਆ ਸੀ। ਸੰਵਿਧਾਨਤਾ ਸੰਗਰਾਮ ਦੇ ਜਿਹੜੇ ਅੰਦੋਲਨਾਂ ਵਿਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਰਹੀ। ਇਸ ਤੋਂ ਇਲਾਵਾ ਉਹਨਾਂ ਨੇ 1921 ਦਾ ਅਸਹਿਯੋਗ ਅੰਦੋਲਨ, 1930 ਦਾ ਡਾਂਡੀ ਮਾਰਚ ਅਤੇ 1942 ਦਾ ਭਾਰਤ ਛੱਡੋ ਅੰਦੋਲਨ ਵਿਚ ਅਪਣਾ ਪੂਰਾ ਸਹਿਯੋਗ ਦਿੱਤਾ।

ਇਲਾਹਾਬਾਦ ਵਿਚ ਰਹਿੰਦੇ ਹੋਏ ਨੈਹਰੂ ਜੀ ਨਾਲ ਉਹਨਾਂ ਦੀ ਨੇੜਤਾ ਵਧੀ ਜਿਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਦਾ ਰਾਜਨੀਤਿਕ ਕੱਦ ਵੱਧਦਾ ਹੀ ਗਿਆ। ਨੈਹਰੂ ਦੀ ਮੌਤ ਤੋਂ ਬਾਅਦ ਉਹਨਾਂ ਨੂੰ 1964 ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਸ਼ਾਸਤਰੀ ਨੇ ਹੀ ਜੈ ਜਵਾਨ ਜੈ ਕਿਸਾਨ  ਦਾ ਨਾਅਰਾ ਦਿੱਤਾ ਸੀ।