ਪੰਜਾਬ: ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਨਾਲ 6 ਦਿਨਾਂ ਵਿਚ 21 ਲੋਕ ਹੋਏ ਪੀੜਤ
ਦਸ ਦਈਏ ਕਿ 3 ਦਿਨਾਂ ਵਿਚ ਪੀੜਤਾਂ ਦੀ ਗਿਣਤੀ 8 ਗੁਣਾ...
ਚੰਡੀਗੜ੍ਹ: ਦੇਸ਼ਭਰ ਵਿਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਖਬਰ ਲਿਖੇ ਜਾਣ ਤਕ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 700 ਦੇ ਕਰੀਬ ਹੋ ਗਈ ਹੈ। ਇਹ ਕੋਰੋਨਾ ਕਿੰਨਾ ਖਤਰਨਾਕ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਵਿਅਕਤੀ ਨੇ 6 ਦਿਨਾਂ ਵਿਚ 21 ਲੋਕਾਂ ਨੂੰ ਪੀੜਤ ਕਰ ਦਿੱਤਾ। 18 ਮਾਰਚ ਨੂੰ ਪੰਜਾਬ ਦੇ ਨਵਾਂ ਸ਼ਹਿਰ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਵਿਅਕਤੀ 70 ਸਾਲਾ ਬਲਦੇਵ ਸਿੰਘ ਨੇ 6 ਦਿਨਾਂ ਵਿਚ ਹੀ 21 ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਕਰ ਦਿੱਤਾ।
ਦਰਅਸਲ ਨਵਾਂਸ਼ਹਿਰ ਦੇ ਪਠਲਾਵਾ ਵਿਚ ਜਰਮਨੀ ਤੋਂ ਇਟਲੀ ਵਾਪਸ ਆਏ ਬਲਦੇਵ ਸਿੰਘ ਦੀ 18 ਮਾਰਚ ਨੂੰ ਮੌਤ ਹੋ ਗਈ ਸੀ ਪਰ ਜੋ ਵੀ ਉਸ ਦੇ ਸੰਪਰਕ ਵਿਚ ਆਇਆ ਉਹਨਾਂ ਵਿਚੋਂ ਕਈ ਪਾਜ਼ੀਟਿਵ ਹੋ ਗਏ। ਮੰਗਲਵਾਰ ਨੂੰ ਮਿਲੇ 3 ਨਵੇਂ ਮਾਮਲਿਆਂ ਵਿਚੋਂ 2 ਬਲਦੇਵ ਸਿੰਘ ਦਾ ਪੋਤਾ ਅਤੇ ਦੋਹਤਾ ਹੈ। ਹੁਣ ਤਕ ਜ਼ਿਲ੍ਹੇ ਵਿਚ ਮਿਲੇ ਸਾਰੇ ਮਾਮਲੇ ਬਲਦੇਵ ਸਿੰਘ ਨਾਲ ਹੀ ਸਬੰਧਿਤ ਹਨ।
ਬਲਦੇਵ ਸਿੰਘ ਤੋਂ ਅਜਿਹੀ ਬਣੀ ਕੋਰੋਨਾ ਦੀ ਚੇਨ
21 ਮਾਰਚ- 3 ਬੇਟੇ, 2 ਬੇਟੀਆਂ, 1 ਪੋਤੀ, 1 ਸਾਥੀ
22 ਮਾਰਚ- 2 ਨੂੰਹਾਂ, 2 ਪੋਤੀਆਂ, 2 ਸਾਥੀ, 1 ਸਰਪੰਚ
23 ਮਾਰਚ- 1 ਪੋਤਾ
24 ਮਾਰਚ- 1 ਦੋਹਤਾ, 2 ਪੋਤੇ, 1 ਭਾਣਜਾ ਅਤੇ ਦੋ ਹੋਰ ਸ਼ਾਮਲ ਸਨ।
ਦਸ ਦਈਏ ਕਿ 3 ਦਿਨਾਂ ਵਿਚ ਪੀੜਤਾਂ ਦੀ ਗਿਣਤੀ 8 ਗੁਣਾ, 5 ਦਿਨਾਂ ਵਿਚ 16 ਗੁਣਾਂ ਅਤੇ 6 ਦਿਨਾਂ ਵਿਚ 22 ਗੁਣਾ ਹੋ ਗਈ। ਇਹੀ ਇਸ ਬਿਮਾਰੀ ਦਾ ਸਭ ਤੋਂ ਵੱਡਾ ਖ਼ਤਰਾ ਹੈ ਜੋ ਬਹੁਤ ਤੇਜ਼ੀ ਨਾਲ ਵਧਦਾ ਜਾਂਦਾ ਹੈ।ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਂ ਵਿਚ ਕਾਫ਼ੀ ਦਿਹਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂ ਕਿ 70 ਸਾਲ ਦੇ ਬਲਦੇਵ ਸਿੰਘ ਨੇ ਅਪਣੀ ਮੌਤ ਤੋਂ ਕੁੱਝ ਦਿਨ ਪਹਿਲਾਂ ਹੀ ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਵਿਚ ਵੀ ਸ਼ਿਰਕਤ ਕੀਤੀ ਸੀ।
ਰੂਪਨਗਰ ਦੇ ਸੀਨੀਅਰ ਸੂਪਰਡੈਂਟ ਆਫ ਪੁਲਿਸ ਸਵਪਨ ਸ਼ਰਮਾ ਅਨੁਸਾਰ ਬਲਦੇਵ ਸਿੰਘ ਦੋ ਹਫ਼ਤੇ ਦੇ ਜਰਮਨੀ ਦੌਰੇ ਤੋਂ ਇਟਲੀ ਹੁੰਦੇ ਹੋਏ ਪੰਜਾਬ ਆਏ ਸਨ। ਉਹ ਅਨੰਦਪੁਰ ਸਾਹਿਬ ਵਿਚ 8 ਤੋਂ 10 ਮਾਰਚ ਤਕ ਰੁਕੇ ਸਨ ਫਿਰ ਬਸ ਰਾਹੀਂ ਘਰ ਗਏ ਅਤੇ ਛੇ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ। ਬਲਦੇਵ ਸਿੰਘ ਅਪਣੇ ਪਿੰਡ ਪਠਲਾਵਾ ਦੇ ਗੁਰਦੁਆਰੇ ਵਿਚ ਪਾਠੀ ਸਨ।
ਵਿਦੇਸ਼ ਤੋਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਉੱਥੇ ਪਾਠ ਕੀਤਾ। 'ਲੋਕਾਂ ਨੂੰ ਪ੍ਰਸਾਦ ਵੀ ਵੰਡਿਆ। ਹੋਲਾ ਮਹੱਲਾ ਵਿਚ ਕੋਰੋਨਾ ਵਾਇਰਸ ਦੇ ਖਤਰੇ ਦੇ ਬਾਵਜੂਦ ਇਸ ਵਾਰ ਵੀ ਕਰੀਬ 20 ਲੱਖ ਲੋਕ ਪਹੁੰਚੇ। ਜਿਸ ਤਰ੍ਹਾਂ ਬਲਦੇਵ ਸਿੰਘ ਨਾਲ ਜੁੜੇ 21 ਲੋਕਾਂ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ ਉਸ ਨੂੰ ਦੇਖਦੇ ਹੋਏ ਪੰਜਾਬ ਵਿਚ ਇਸ ਬਿਮਾਰੀ ਦੇ ਬਹੁਤ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।