ਖੁਸ਼ਖਬਰੀ! ਕੋਰੋਨਾ ਵਾਇਰਸ ਦੇ 5 ਮਰੀਜ਼ ਹੋਏ ਠੀਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 128 ਹੋ ਗਈ ਹੈ

File

ਮੁੰਬਈ- ਕੋਰੋਨਾ ਵਾਇਰਸ ਕਾਰਨ ਬਣੇ ਡਰ ਦੇ ਮਾਹੌਲ ਵਿੱਚ ਮਹਾਰਾਸਟਰ ਤੋਂ ਇੱਕ ਖੁਸ਼ਖਬਰੀ ਆਈ ਹੈ। ਜਿੱਥੇ ਕੋਰੋਨਾ ਵਾਇਰਸ ਨਾਲ ਪੀੜਤ ਪੰਜ ਮਰੀਜ਼ਾਂ ਨੂੰ ਠੀਕ ਕੀਤਾ ਗਿਆ ਹੈ। ਇਹਨਾਂ ਪੀੜਤਾ ਦੇ ਟੈਸਟ ਨਕਾਰਾਤਮਕ ਆ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਜਾਣ ਦੀ ਆਗਿਆ ਦਿੱਤੀ ਗਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਦੂਜੀ ਜਾਂਚ ਰਿਪੋਰਟ ਵੀ ਨਕਾਰਾਤਮਕ ਆਈ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਪੰਜ ਲੋਕਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਜਾਵੇਗੀ। ਦੂਜੇ ਪਾਸੇ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 128 ਹੋ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਤਾਲਾਬੰਦੀ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਰੀਆਂ ਲੋੜੀਂਦੀਆਂ ਸੇਵਾਵਾਂ ਜਾਰੀ ਰਹਿਣਗੀਆਂ।

File

ਪੁਣੇ ਮਿਊਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ਼ੇਖਰ ਗਾਇਕਵਾੜ ਨੇ ਨੋਟਿਸ ਜਾਰੀ ਕੀਤਾ ਕਿ ਇਹ ਮਹਾਰਾਸ਼ਟਰ ਦਾ ਪਹਿਲਾ ਕੋਰੋਨਾ ਮਰੀਜ਼ ਹੈ ਜੋ ਦੁਬਈ ਤੋਂ ਪੁਣੇ ਆਇਆ ਸੀ। ਇਹ ਪਤੀ-ਪਤਨੀ ਤੇ ਉਨ੍ਹਾਂ ਦੇ ਬੱਚੇ ਦੁਬਈ ਤੋਂ ਵਾਪਸ ਆਏ ਸੀ। ਉਸ ਨੇ ਇੱਕ ਪ੍ਰਾਈਵੇਟ ਕਾਰ ਵੀ ਬੁੱਕ ਕੀਤੀ ਸੀ। ਇਸ ਤੋਂ ਬਾਅਦ ਪਤੀ-ਪਤਨੀ, ਉਨ੍ਹਾਂ ਦਾ ਬੱਚਾ, ਕੈਬ ਡਰਾਈਵਰ ਤੇ ਉਨ੍ਹਾਂ ਦੇ ਨਾਲ ਦੁਬਈ ਜਾ ਰਹੇ ਇੱਕ ਹੋਰ ਵਿਅਕਤੀ ਸੰਕਰਮਿਤ ਹੋ ਗਿਆ ਸੀ। ਸੂਬੇ ਵਿੱਚ ਕੁੱਲ ਪੰਜ ਅਜਿਹੇ ਵਿਅਕਤੀ ਪਹਿਲੀ ਵਾਰ ਕੋਰੋਨਾ ਪੌਜ਼ੇਟਿਵ ਪਾਏ ਗਏ। ਜਿਸ ਚੋਂ ਪਤੀ ਤੇ ਪਤਨੀ ਦੇ ਇਲਾਜ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਨਕਾਰਾਤਮਕ ਆਈ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ। ਬਾਕੀ ਬੱਚੇ, ਕੈਬ ਡਰਾਈਵਰ ਤੇ ਯਾਤਰਾ ਕਰਨ ਵਾਲੇ ਆਦਮੀ ਦਾ ਇਲਾਜ ਕੀਤਾ ਗਿਆ ਹੈ। ਹੁਣ ਇਹ ਰਿਪੋਰਟ ਵੀ ਨਕਾਰਾਤਮਕ ਆ ਗਈ ਹੈ। ਅਤੇ ਇਨ੍ਹਾਂ 5 ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ