ਕੋਰੋਨਾ ਵਾਇਰਸ - ਲੋੜਵੰਦਾਂ ਨੂੰ 50 ਲੱਖ ਰੁਪਏ ਦੇ ਚੌਲ ਦਾਨ ਕਰਨਗੇ ਸੌਰਵ ਗਾਂਗੁਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ.) ਨੇ ਬਿਆਨ ਜਾਰੀ ਕਰ ਕਿਹਾ, ‘‘ਗਾਂਗੁਲੀ ਅਤੇ ਲਾਲ ਬਾਬਾ ਜ਼ਰੂਰਤਮੰਦਂ ਨੂੰ 50 ਲੱਖ ਰੁਪਏ ਦੇ ਚੌਲ ਵੰਡਣਗੇ।

File Photo

ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਆਪਣੀ ਤਬਾਹੀ ਪੂਰੇ ਦੇਸ਼ ਵਿਚ ਮਚਾਈ ਹੋਈ ਹੈ ਇਸ ਦੇ ਚੱਲਦਿਆਂ ਕਈ ਸੇਵਕ ਪੀੜਤ ਲੋਕਾਂ ਦੀ ਮਦਦ ਵੀ ਕਰ ਰਹੇ ਹਨ। ਤੇ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ 21 ਦਿਨਾਂ ਦੇ ਲੌਕਡਾਊਨ ਦੌਰਾਨ ਜ਼ਰੂਰਤਮੰਦਾਂ ਨੂੰ 50 ਲੱਖ ਰੁਪਏ ਦੇ ਚੌਲ ਦਾਨ ਦੇਣਗੇ।

ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸਰਕਾਰ ਨੇ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਕਈ ਸੂਬਿਆਂ ਵਿਚ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਲੈਣ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ.) ਨੇ ਬਿਆਨ ਜਾਰੀ ਕਰ ਕਿਹਾ, ‘‘ਗਾਂਗੁਲੀ ਅਤੇ ਲਾਲ ਬਾਬਾ ਜ਼ਰੂਰਤਮੰਦਂ ਨੂੰ 50 ਲੱਖ ਰੁਪਏ ਦੇ ਚੌਲ ਵੰਡਣਗੇ।

ਉਮੀਦ ਹੈ ਕਿ ਇਸ ਪਹਿਲ ਨਾਲ ਹੋਰ ਨਾਗਰਿਕ ਵੀ ਆਪਣੇ-ਆਪਣੇ ਸੂਬੇ ਵਿਚ ਲੋਕਾਂ ਦੀ ਮਦਦ ਲਈ ਅੱਗੇ ਆਉਣਗੇ।’’ ਸੀ. ਏ. ਬੀ. ਦੇ ਪ੍ਰਧਾਨ ਅਵਿਸ਼ੇਕ ਡਾਲਮੀਆ ਨੇ ਵੀ ਸਰਕਾਰੀ ਐਮਰਜੈਂਸੀ ਰਾਹਤ ਫੰਡ ਵਿਚ 5 ਲੱਖ ਰੁਪਏ ਦੀ ਮਦਦ ਦਿੱਤੀ ਸੀ। ਗਾਂਗੁਲੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਪੱਛਮੀ ਸਰਕਾਰ ਨੂੰ ਈਡਨ ਗਾਰਡਨ ਕੁਆਰਨਟਾਈਨ ਦਾ ਇਸਤੇਮਾਲ ਕਰਨ ਲਈ ਦੇ ਸਕਦੇ ਹਨ।

ਗਾਂਗੁਲੀ ਨੇ ਕਿਹਾ ਕਿ ਜੇਕਰ ਸਰਕਾਰ ਸਾਨੂੰ ਕਹੇਗੀ ਤਾਂ ਅਸੀਂ ਜ਼ਰੂਰ ਈਡਨ ਗਾਰਡਨ ਨੂੰ ਇਸਤੇਮਾਲ ਕਰਨ ਲਈ ਦੇਵਾਂਗੇ। ਇਸ ਮੁਸ਼ਕਿਲ ਸਮੇਂ ਵਿਚ ਸਾਡੇ ਤੋਂ ਜੋ ਹੋ ਸਕੇਗਾ ਉਹ ਅਸੀਂ ਕਰਾਂਗੇ। ਇਸ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ।