ਜੰਮੂ-ਕਸ਼ਮੀਰ ’ਚ ਸਰਕਾਰੀ ਇਮਾਰਤਾਂ ’ਤੇ ਤਿਰੰਗਾ ਲਹਿਰਾਉਣ ਦੇ ਹੁਕਮ ਜਾਰੀ, 15 ਦਿਨਾਂ ਦਾ ਦਿੱਤਾ ਸਮਾਂ
ਤਿੰਰਗਾ 15 ਦਿਨਾਂ ਦੇ ਵਿਚ-ਵਿਚ ਲਹਿਰਾਉਣ ਦੇ ਹੁਕਮ ਜਾਰੀ...
ਨਵੀਂ ਦਿੱਲੀ: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਾਰੇ ਡਿਪਟੀ ਕਮਿਸ਼ਨਰ ਅਤੇ ਵਿਭਾਗਾਂ ਡਵੀਜ਼ਨਲ ਹੈੱਡ ਨੂੰ 15 ਦਿਨ ਦੇ ਅੰਦਰ ਸਾਰੇ ਸਰਕਾਰੀ ਭਵਨਾਂ ਉਤੇ ਰਾਸ਼ਟਰੀ ਝੰਡਾ (ਤਿਰੰਗਾ) ਲਹਿਰਾਉਣ ਦੇ ਉਪ-ਰਾਜਪਾਲ ਦੇ ਹੁਕਮ ਉਤੇ ਅਮਲ ਕਰਨ ਨੂੰ ਕਿਹਾ ਹੈ। ਜੰਮੂ ਦੇ ਡਵੀਜ਼ਨਲ ਕਮਿਸ਼ਨਰ ਨੇ ਸ਼ੁਕਰਵਾਰ ਨੂੰ ਇਕ ਹੁਕਮ ਵਿਚ ਇਹ ਹਦਾਇਤ ਦਿੱਤੀ ਹੈ।
ਉਨ੍ਹਾਂ ਨੇ 15 ਦਿਨ ਦੇ ਅੰਦਰ ਭਾਰਤ ਦੇ ਤਿਰੰਗੇ ਦੀਆਂ ਰਸਮਾਂ ਅਨੁਸਾਰ ਉਪਰਾਜਪਾਲ ਦੇ ਨਿਰਦੇਸ਼ਾਂ ਉਤੇ ਸਖਤੀ ਨਾਲ ਅਮਲ ਕਰਨ ਦਾ ਹੁਕਮ ਦਿੱਤਾ ਹੈ। ਦੱਸ ਦਈਏ ਕਿ ਰਾਜ ਵਿਚ ਨਾਗਰਿਕ ਸੈਕਟਰੀਏਟਾਂ ਸਮੇਤ ਵੱਡੀਆਂ ਸਰਕਾਰੀ ਚੁਣਵੀਆਂ ਇਮਾਰਤਾਂ ਉਤੇ ਹੀ ਤਿਰੰਗਾ ਲਹਿਰਾਇਆ ਜਾਂਦਾ ਸੀ। ਜਿਸਨੂੰ ਹੁਣ ਉਪ ਰਾਜਪਾਲ ਨੇ ਪੂਰੇ ਪ੍ਰਦੇਸ਼ ਵਿਚ ਲਹਿਰਾਉਣ ਦਾ ਹੁਕਮ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਉਪ ਰਾਜਪਾਲ ਮਨੋਜ ਸਿਨ੍ਹਾ ਰਾਸ਼ਟਰੀ ਪ੍ਰਤੀਕਾਂ ਉਤੇ ਖਾਸ ਧਿਆਨ ਦੇ ਰਹੇ ਹਨ। ਦੱਸ ਦਈਏ ਕਿ ਧਿਆਨ ਵਿਚ ਰੱਖਦੇ ਹੋਏ ਉਪ ਰਾਜਪਾਲ ਦੀ ਪ੍ਰੈਸ ਕਾਂਨਫਰੰਸ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ। ਮਨੋਜ ਸਿਨ੍ਹਾ ਰਾਸ਼ਟਰੀ ਪ੍ਰਤੀਕਾਂ ਨੂੰ ਕਾਫੀ ਮਹੱਤਵ ਦੇ ਰਹੇ ਹਨ। ਉਨ੍ਹਾਂ ਨੇ ਪ੍ਰਦੇਸ਼ ਦੇ ਸਾਰੇ ਦਫ਼ਤਰਾਂ ਤੇ ਤਿਰੰਗਾ ਲਹਿਲਾਉਣ ਦਾ ਵੀ ਐਲਾਨ ਕੀਤਾ ਹੈ।