ਦੱਖਣੀ ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਦੇ 4 ਭਾਜਪਾ ਨੇਤਾਵਾਂ ਸਮੇਤ 3 ਔਰਤਾਂ ਦੀ ਸੜਕ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਚਾਨਕ ਗੱਡੀ ਬੇਕਾਬੂ ਹੋ ਕੇ ਪਲਟਨ ਨਾਲ ਵਾਪਰਿਆ ਹਾਦਸਾ।

BJP leader

ਅਗਰਤਲਾ: ਦੱਖਣੀ ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਵਿੱਚ ਇੱਕ ਵਾਹਨ ਦੇ ਪਲਟ ਜਾਣ ਨਾਲ ਤਿੰਨ ਔਰਤਾਂ ਸਣੇ ਚਾਰ ਭਾਜਪਾ ਨੇਤਾਵਾਂ ਦੀ ਮੌਤ ਹੋ ਗਈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਔਰਤਾਂ ਅਤੇ ਹੋਰ ਭਾਜਪਾ ਨੇਤਾ ਕਬਾਇਲੀ ਖੇਤਰ ਦੀ ਖੁਦਮੁਖਤਿਆਰੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨਾਲ ਸਬੰਧਤ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਟਰੱਕ ਤੋਂ ਨੌਟਾਨ ਬਾਜ਼ਾਰ ਪਰਤ ਰਹੇ ਸਨ। ਅਚਾਨਕ ਗੱਡੀ ਬੇਕਾਬੂ ਹੋ ਕੇ ਪਲਟ ਗਈ।