ਫਾਜ਼ਿਲਕਾ ਦੀ ਬਾਰਡਰ ਰੋਡ ਤੇ ਵਾਪਰਿਆ ਭਿਆਨਕ ਹਾਦਸਾ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਮੋਟਰਸਾਈਕਲਾਂ ਦੀ ਛੋਟੇ ਹਾਥੀ ਨਾਲ ਹੋਈ ਟੱਕਰ ਜਿਸ ਵਿਚ 1 ਦੀ ਮੌਤ 2 ਗੰਭੀਰ ਜ਼ਖ਼ਮੀ....

Accident

ਚੰਡੀਗੜ੍ਹ: ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਤਕਰੀਬਨ ਸਾਢੇ ਅੱਠ ਵਜੇ ਫ਼ਾਜ਼ਿਲਕਾ ਦੇ ਸਾਦਕੀ ਬਾਰਡਰ ਰੋਡ ਤੇ  ਨਜ਼ਦੀਕ ਬੱਸ ਅੱਡਾ ਕਰਨੀ ਖੇੜਾ ਦੇ ਕੋਲ ਬਾਰਡਰ  ਸਾਈਡ ਤੋਂ ਆ ਰਹੇ ਛੋਟੇ ਹਾਥੀ ਦੇ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ ਅਤੇ ਟੱਕਰ ਤੋਂ ਬਾਅਦ ਮੋਟਰਸਾਈਕਲ ਇੱਕ ਹੋਰ ਮੋਟਰਸਾਈਕਲ ਦੇ ਵਿਚ ਜਾ ਵੱਜਾ ਜਿਸ ਦੇ ਚੱਲਦਿਆਂ ਇੱਕੀ ਸਾਲਾ ਨੌਜਵਾਨ  ਸੁਖਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੂਸਰੇ ਮੋਟਰਸਾਈਕਲ ਤੇ ਸਵਾਰ ਮਾਂ ਪੁੱਤ ਪਰਮਜੀਤ ਸਿੰਘ ਅਤੇ ਕੌਸ਼ੱਲਿਆ ਦੇਵੀ  ਗੰਭੀਰ ਫੱਟੜ ਹੋ ਗਏ ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੱਟ ਜ਼ਿਆਦਾ ਹੋਣ ਦੇ ਚਲਦਿਆਂ ਕੌਸ਼ੱਲਿਆ ਦੇਵੀ ਨੂੰ ਫਰੀਦਕੋਟ ਦੇ ਮੈਡੀਕਲ ਲਈ ਰੈਫਰ ਕਰ ਦਿੱਤਾ ਗਿਆ।

ਉੱਧਰ ਮ੍ਰਿਤਕ  ਦੇ ਭਰਾ ਨੇ ਦੱਸਿਆ ਕਿ ਮ੍ਰਿਤਕ  ਉਸ ਦਾ ਛੋਟਾ ਭਰਾ ਸੀ ਅਤੇ  ਫ਼ਾਜ਼ਿਲਕਾ ਦੇ ਵਿਚ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਆਪਣੇ ਕੰਮ ਕਾਰ ਤੋਂ ਘਰ ਨੂੰ ਪਰਤ ਰਿਹਾ ਸੀ ਅਤੇ ਰਸਤੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ  ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਸੁਖਵਿੰਦਰ ਸਿੰਘ  ਅਜੇ ਕੁਆਰਾ ਸੀ  ਅਤੇ ਉਸ ਦੀ ਉਮਰ ਮਹਿਜ਼ 21 ਸਾਲ ਸੀ।

ਉਧਰ ਇਸ ਮਾਮਲੇ ਵਿਚ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ ਕਰਨੀ ਖੇੜਾ ਦੇ ਲਾਗੇ ਛੋਟਾ ਹਾਥੀ ਅਤੇ ਦੋ ਮੋਟਰਸਾਈਕਲਾਂ ਤੇ ਵਿੱਚ ਟੱਕਰ ਹੋਈ ਜਿਸ ਵਿੱਚ ਸੁਖਵਿੰਦਰ ਸਿੰਘ ਨਾਮ ਦੇ ਨੌਜਵਾਨ ਦੇ ਸਿਰ ਤੇ ਸੱਟ ਲੱਗੀ ਅਤੇ ਉਸ ਦੀ ਮੌਤ  ਜਦ ਕਿ ਦੂਸਰੇ ਮੋਟਰਸਾਈਕਲ ਤੇ ਸਵਾਰ ਪਰਮਜੀਤ ਸਿੰਘ ਅਤੇ ਉਸ ਦੀ ਮਾਂ ਕੌਸ਼ੱਲਿਆ ਦੇਵੀ ਦੇਵੀ ਗੰਭੀਰ ਸੱਟਾਂ ਲੱਗੀਆਂ ਜਿਸ ਦੇ ਵਿਚ ਕੁਸ਼ੱਲਿਆ ਦੇਵੀ ਨੂੰ ਸਿਵਲ ਹਸਪਤਾਲ ਤੋਂ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਜਦ ਕਿ ਜਿਸ ਛੋਟੇ ਹਾਥੀ ਦੇ ਨਾਲ ਇਹ ਸਾਰਾ ਹਾਦਸਾ ਵਾਪਰਿਆ ਉਸ ਦਾ ਡਰਾਈਵਰ ਫਰਾਰ ਚੱਲ ਰਿਹਾ ਹੈ  ਫਿਲਹਾਲ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾ ਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਬਿਆਨਾਂ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।