ਆਜਮ ਖਾਨ 'ਤੇ ਇਕ ਹੋਰ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਜਮ ਖਾਨ ਨੇ ਪ੍ਰਸ਼ਾਸ਼ਨ ਉੱਤੇ ਇਕ ਵਿਸ਼ੇਸ਼ ਵਰਗ ਦੇ ਨਾਲ ਕੁੱਟ ਮਾਰ ਦੇ ਲਗਾਏ ਦੋਸ਼

Azam Khan

ਯੂਪੀ- ਲੋਕ ਸਭਾ ਚੋਣਾਂ ਦੇ ਦੌਰਾਨ ਸਮਾਜਵਾਦੀ ਨੇਤਾ ਅਤੇ ਰਾਮਪੁਰ ਤੋਂ ਗਠਬੰਧਨ ਉਮੀਦਵਾਰ ਆਜਮ ਖਾਨ ਲਗਾਤਾਰ ਆਪਣੇ ਵਿਵਾਦਿਤ ਬਿਆਨਾ ਨਾਲ ਘਿਰੇ ਹੋਏ ਹਨ। ਆਜਮ ਖਾਨ ਤੇ ਆਚਾਰ ਸਹਿੰਤਾ ਦੀ ਉਲੰਘਨਾ ਦਾ ਇਕ ਹੋਰ ਮਾਮਲਾ ਦਰਜ ਹੋਇਆ ਹੈ। ਜਿਲ੍ਹੇ ਵਿਚ ਆਯੋਜਿਤ ਕੀਤਾ ਗਿਆ ਡਾ ਭੀਮ ਰਾਓ ਅੰਬੇਡਕਰ ਦੇ ਸਮਾਰੋਹ ਵਿਚ ਆਜਮ ਖਾਨ ਨੇ ਜਿਲ੍ਹਾ ਪ੍ਰਸ਼ਾਸ਼ਨ ਤੇ ਕਈ ਦੋਸ਼ ਲਗਾਏ ਹਨ। ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਘੱਟ ਵੋਟਾਂ ਦੇ ਲਈ ਜਿੰਮੇਵਾਰ ਮੰਨਿਆ ਹੈ। ਆਜਮ ਖਾਨ ਨੇ ਪ੍ਰਸ਼ਾਸ਼ਨ ਉੱਤੇ ਇਕ ਵਿਸ਼ੇਸ਼ ਵਰਗ ਦੇ ਨਾਲ ਕੁੱਟ ਮਾਰ ਅਤੇ ਲੁੱਟ ਕਸੁੱਟ ਕਰਨ ਦਾ ਦੋਸ਼ ਵੀ ਲਗਾਇਆ ਹੈ।

ਐਸਪੀ ਨੇਤਾ ਦੇ ਇਸ ਬਿਆਨ ਨੂੰ ਪ੍ਰਸ਼ਾਸ਼ਨ ਨੇ ਸਮਝ ਲਿਆ ਹੈ ਅਤੇ ਇਸ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਮੰਨਿਆ ਹੈ। ਆਜਮ ਖਾਨ ਨੇ ਕਿਹਾ ਕਿ ਇੱਥੇ ਜਿਲ੍ਹਾ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਵੋਟ ਨਾ ਦੇਣ ਦੀ ਧਮਕੀ ਦਿੱਤੀ ਹੈ। ਆਜਮ ਖਾਨ ਨੇ ਕਿਹਾ ਕਿ ਪੂਰੇ ਭਾਰਤ ਵਿਚ ਰਾਮਪੁਰ ਹੀ ਇਕ ਅਜਿਹਾ ਬਦਨਸੀਬ ਸ਼ਹਿਰ ਹੈ ਜਿੱਥੇ ਸਿਰਫ਼ ਇਕ ਇਲਾਕੇ ਦੇ ਲੇਕ ਵੋਟ ਨਾ ਪਾਉਣ ਤਾਂ ਉਨ੍ਹਾਂ ਨਾਲ ਕੁੱਟ ਮਾਰ ਕੀਤੀ ਜਾਂਦੀ ਹੈ।

ਉਨ੍ਹਾਂ ਦੀਆਂ ਦੁਕਾਨਾਂ ਤੋੜ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਸਮਾਨ ਲੁੱਟ ਲਿਆ ਜਾਦਾਂ ਹੈ। ਆਜਮ ਖਾਨ  ਦੇ ਬਿਆਨ ਉੱਤੇ ਜਿਲ੍ਹਾ ਅਧਿਕਾਰੀ ਸਲੋਨੀ ਅਗਰਵਾਲ ਨੇ ਦੱਸਿਆ ਕਿ ਆਜਮ ਖਾਨ ਦਾ ਬਿਆਨ ਆਦਰਸ਼ ਅਚਾਰ ਸੰਹਿਤਾ ਦੀ ਉਲੰਘਣਾ ਹੈ।  ਉਨ੍ਹਾਂ ਨੇ ਕਿਹਾ ਕਿ ਅਚਾਰ ਸੰਹਿਤਾ ਉਲੰਘਣਾ ਦੇ ਮਾਮਲੇ ਵਿਚ ਆਜਮ ਖਾਨ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।